ਡਿਬਰੂਗੜ੍ਹ ਜੇਲ੍ਹ 'ਚ ਬੰਦ 'ਪ੍ਰਧਾਨ ਮੰਤਰੀ ਬਾਜੇਕੇ' ਦੀ ਸਿਹਤ ਵਿਗੜੀ, ਹਸਪਤਾਲ ਕਰਵਾਇਆ ਦਾਖਲ

ਡਿਬਰੂਗੜ੍ਹ ਜੇਲ੍ਹ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਦੀ ਸਿਹਤ ਵਿਗੜ ਗਈ ਹੈ ਜਿਸ ਕਰਕੇ ਉਸ ਨੂੰ ਕੱਲ੍ਹ ਸ਼ਾਮ ਅਸਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ ਬਾਜੇਕੇ’ ਦੀ ਸਿਹਤ ਖਰਾਬ ਹੋਣ ਕਾਰਨ ਇਲਾਜ ਚੱਲ ਰਿਹਾ ਹੈ।

Update: 2024-06-12 05:33 GMT

ਡਿਬਰੂਗੜ੍ਹ: ਡਿਬਰੂਗੜ੍ਹ ਜੇਲ੍ਹ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਦੀ ਸਿਹਤ ਵਿਗੜ ਗਈ ਹੈ ਜਿਸ ਕਰਕੇ ਉਸ ਨੂੰ ਕੱਲ੍ਹ ਸ਼ਾਮ ਅਸਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ ਬਾਜੇਕੇ’ ਦੀ ਸਿਹਤ ਖਰਾਬ ਹੋਣ ਕਾਰਨ ਇਲਾਜ ਚੱਲ ਰਿਹਾ ਹੈ।

AMCH ਦੇ ਮੈਡੀਸਨ ਵਿੰਗ ਵਿੱਚ ਦਾਖਲ

ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੇ ਤਹਿਤ ਨੌਂ ਸਾਥੀਆਂ ਦੇ ਨਾਲ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਉਸ ਨੂੰ ਇਲਾਜ ਲਈ AMCH ਦੇ ਮੈਡੀਸਨ ਵਿੰਗ ਵਿੱਚ ਦਾਖਲ ਕਰਵਾਇਆ ਗਿਆ ਹੈ।

ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ

ਅੰਮ੍ਰਿਤਪਾਲ ਦੇ ਦੋਸਤ ਭਗਵੰਤ ਸਿੰਘ ਬਾਜੇਕੇ ਧਰਮਕੋਟ ਵਿਖੇ ਪਿੰਡ ਬਾਜੇਕੇ ਦਾ ਰਹਿਣ ਵਾਲਾ ਹੈ। ਇਸ ਨੂੰ ਪੰਜਾਬ ਪੁਲਿਸ ਨੇ ਨੈਸ਼ਨਲ ਸਕਿਓਰਿਟੀ ਐਕਟ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ੍ਹ ਭੇਜ ਦਿੱਤਾ ਹੈ। ਬਚਪਨ 'ਚ ਭਗਵੰਤ ਸਿੰਘ ਬਾਜੇਕੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਨਪੜ੍ਹ ਹੈ, ਜੋ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ।

ਭਗਵੰਤ ਬਾਜੇਕੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ। ਪਰਿਵਾਰ ਮੁਤਾਬਕ, ਪਹਿਲਾਂ ਭਗਵੰਤ ਸਿੰਘ ਥੋੜਾ ਨਸ਼ਾ ਕਰਦਾ ਸੀ, ਪਰ ਅੰਮ੍ਰਿਤ ਛਕਣ ਤੋਂ ਬਾਅਦ ਉਸ ਨੇ ਨਸ਼ਾ ਨਹੀਂ ਕੀਤਾ ਅਤੇ ਉਹ ਅੰਮ੍ਰਿਤਪਾਲ ਨਾਲ ਹੀ ਰਹਿੰਦਾ ਸੀ। ਉਹ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇੰਨਾ ਗ਼ਲਤ ਨਹੀਂ ਹੈ, ਜਿੰਨਾ ਉਸ 'ਤੇ ਕੋਈ ਵੱਡਾ ਕੇਸ ਦਰਜ ਕੀਤਾ ਗਿਆ ਹੈ।

ਪਰਿਵਾਰ ਮੁਤਾਬਕ ਅੰਮ੍ਰਿਤਪਾਲ ਦੇ ਸਾਥੀ ਦੀ ਰਾਈਫਲ ਨਾਲ ਫੋਟੋ ਪਾਈ ਸੀ, ਉਹ ਵੀ ਪੁਰਾਣੀ ਸੀ ਜਿਸ ਦਾ ਪਰਚਾ ਉਸ ਉੱਤੇ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਪੁਲਿਸ ਪਹਿਲਾਂ ਵੀ ਕਈ ਵਾਰ ਉਸ ਦੇ ਘਰ ਆਈ ਸੀ, ਪਰ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਉਸ ਕੋਲ ਕੋਈ ਹਥਿਆਰ ਨਹੀਂ ਸੀ। ਭਗਵੰਤ ਕੋਲ ਕੱਪੜੇ ਤੇ ਆਪਣਾ ਮੋਬਾਈਲ ਹੈ, ਹੋਰ ਕੁਝ ਨਹੀਂ।

Tags:    

Similar News