ਪੁਲਿਸ ਮੁਲਾਜ਼ਮਾਂ ਨੇ ਧੋਖੇ ਨਾਲ ਲਈ ਛੁੱਟੀ ਤਾਂ ਵਿਭਾਗ ਨੇ ਲੈ ਲਿਆ ਵੱਡਾ ਐਕਸ਼ਨ

ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੇ ਛੁੱਟੀ ਲੈਣ ਲਈ ਵੱਡੀ ਰਣਨੀਤੀ ਬਣਾਈ ਤੇ ਹੁਣ ਓਸਦਾ ਪਰਦਾਫਾਸ਼ ਹੋ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਬਠਿੰਡਾ ਪੁਲਿਸ ਦੇ ਦੋ ਹੈੱਡ ਕਾਂਸਟੇਬਲ, ਜੋ ਕਿ ਇੰਟਰਮੀਡੀਏਟ ਕੋਰਸ ਲਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਗਏ ਸਨ, ਨੇ ਜਾਅਲੀ ਅਦਾਲਤੀ ਸੰਮਨ ਤਿਆਰ ਕੀਤੇ ਅਤੇ ਅਕੈਡਮੀ ਤੋਂ ਛੁੱਟੀ ਲੈਣ ਲਈ ਅਧਿਕਾਰੀਆਂ ਸਾਹਮਣੇ ਪੇਸ਼ ਕਰ ਦਿੱਤੇ।

Update: 2025-08-08 15:08 GMT

ਬਠਿੰਡਾ, ਕਵਿਤਾ: ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਨੇ ਛੁੱਟੀ ਲੈਣ ਲਈ ਵੱਡੀ ਰਣਨੀਤੀ ਬਣਾਈ ਤੇ ਹੁਣ ਓਸਦਾ ਪਰਦਾਫਾਸ਼ ਹੋ ਗਿਆ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਬਠਿੰਡਾ ਪੁਲਿਸ ਦੇ ਦੋ ਹੈੱਡ ਕਾਂਸਟੇਬਲ, ਜੋ ਕਿ ਇੰਟਰਮੀਡੀਏਟ ਕੋਰਸ ਲਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਗਏ ਸਨ, ਨੇ ਜਾਅਲੀ ਅਦਾਲਤੀ ਸੰਮਨ ਤਿਆਰ ਕੀਤੇ ਅਤੇ ਅਕੈਡਮੀ ਤੋਂ ਛੁੱਟੀ ਲੈਣ ਲਈ ਅਧਿਕਾਰੀਆਂ ਸਾਹਮਣੇ ਪੇਸ਼ ਕਰ ਦਿੱਤੇ।


ਜਦੋਂ ਅਕੈਡਮੀ ਦੇ ਅਧਿਕਾਰੀਆਂ ਨੇ ਈ-ਕੋਰਟ ਪੋਰਟਲ 'ਤੇ ਸੰਮਨਾਂ ਦੀ ਜਾਂਚ ਕੀਤੀ ਤਾਂ ਉਹ ਜਾਅਲੀ ਨਿਕਲੇ। ਇਸ ਤੋਂ ਬਾਅਦ, ਫਿਲੌਰ ਪੀਪੀਏ ਦੇ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਆਊਟਡੋਰ ਨੇ ਜਾਅਲੀ ਸੰਮਨ ਪੇਸ਼ ਕਰਨ ਵਾਲੇ ਹੈੱਡ ਕਾਂਸਟੇਬਲ ਅਮਨਮੋਲਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਬਠਿੰਡਾ ਵਾਪਸ ਭੇਜ ਦਿੱਤਾ ਹੈ। ਇਸ ਸਬੰਧੀ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ।


ਇਸ ਮਾਮਲੇ ਸਬੰਧੀ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਦੋਵਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਮਾਮਲੇ ਵਿੱਚ ਸ਼ਾਮਲ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ ਇੱਕ ਹੋਰ ਮਾਮਲੇ ਦੀ ਜਾਂਚ ਚੱਲ ਰਹੀ ਹੈ।

Tags:    

Similar News