ਅੰਮ੍ਰਿਤਸਰ 'ਚ ਥ੍ਰੀ ਵ੍ਹੀਲਰ ਲਈ ਪੁਲਿਸ ਨੇ ਬਣਾਏ ਨਵੇਂ ਨਿਯਮ

ਗੁਰੂ ਨਗਰੀ ਅੰਮ੍ਰਿਤਸਰ 'ਚ ਹੁਣ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਹੁਣ ਅੰਮ੍ਰਿਤਸਰ ਦੇ ਵਿੱਚ ਥ੍ਰੀ ਵ੍ਹੀਲਰ ਡਰਾਈਵਰ ਵਰਦੀ ਪਾ ਕੇ ਅਤੇ ਆਪਣੇ ਨਾਮ ਦੀ ਨੇਮ ਪਲੇਟ ਲਗਾ ਕੇ ਥ੍ਰੀ ਵੀਲਰ ਚਲਾਉਂਦੇ ਹੋਏ ਨਜ਼ਰ ਆਉਣਗੇ। ਇਹ ਉਪਰਾਲਾ ਅੰਮ੍ਰਿਤਸਰ ਦੇ ਟਰੈਫਿਕ ਵਿੱਚ ਤੈਨਾਤ ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਆਟੋ ਚਾਲਕਾਂ ਦੇ ਨਾਲ ਮਿਲ ਕੇ ਕੀਤਾ ਗਿਆ।;

Update: 2025-04-02 15:00 GMT
ਅੰਮ੍ਰਿਤਸਰ ਚ ਥ੍ਰੀ ਵ੍ਹੀਲਰ ਲਈ ਪੁਲਿਸ ਨੇ ਬਣਾਏ ਨਵੇਂ ਨਿਯਮ
  • whatsapp icon

ਅੰਮ੍ਰਿਤਸਰ (ਵਿਵੇਕ ਕੁਮਾਰ): ਗੁਰੂ ਨਗਰੀ ਅੰਮ੍ਰਿਤਸਰ 'ਚ ਹੁਣ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਦੇ ਲਈ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਹੁਣ ਅੰਮ੍ਰਿਤਸਰ ਦੇ ਵਿੱਚ ਥ੍ਰੀ ਵ੍ਹੀਲਰ ਡਰਾਈਵਰ ਵਰਦੀ ਪਾ ਕੇ ਅਤੇ ਆਪਣੇ ਨਾਮ ਦੀ ਨੇਮ ਪਲੇਟ ਲਗਾ ਕੇ ਥ੍ਰੀ ਵੀਲਰ ਚਲਾਉਂਦੇ ਹੋਏ ਨਜ਼ਰ ਆਉਣਗੇ। ਇਹ ਉਪਰਾਲਾ ਅੰਮ੍ਰਿਤਸਰ ਦੇ ਟਰੈਫਿਕ ਵਿੱਚ ਤੈਨਾਤ ਸਬ ਇੰਸਪੈਕਟਰ ਜਸਪਾਲ ਸਿੰਘ ਵੱਲੋਂ ਆਟੋ ਚਾਲਕਾਂ ਦੇ ਨਾਲ ਮਿਲ ਕੇ ਕੀਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਇੱਕ ਡਰਾਈਵਰ ਵਰਦੀ ਪਾ ਕੇ ਅਤੇ ਨੇਮ ਪਲੇਟ ਲਗਾ ਕੇ ਆਟੋ ਚਲਾਉਂਦਾ ਹੈ ਤਾਂ ਉਸਦੇ ਵਿੱਚ ਬੈਠਣ ਵਾਲੇ ਯਾਤਰੀਆਂ ਨੂੰ ਉਸਦੇ ਉੱਪਰ ਵਿਸ਼ਵਾਸ ਬਣਦਾ ਹੈ ਕਿ ਇਹ ਵਿਅਕਤੀ ਸ਼ਹਿਰ ਦਾ ਹੀ ਵਸਨੀਕ ਹੈ ਅਤੇ ਪੇਸ਼ੇ ਤੋਂ ਡਰਾਈਵਰ ਹੈ।ਇਸ ਦੇ ਨਾਲ ਹੀ ਸਬ ਇੰਸਪੈਕਟ ਜਸਪਾਲ ਸਿੰਘ ਨੇ ਆਟੋ ਡਰਾਈਵਰਾਂ ਦਾ ਸਾਥ ਦੇਣ ਦੇ ਲਈ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਜਲਦੀ ਹੀ ਐਸਐਸਪੀ ਸਾਬ ਨਾਲ ਸਲਾਹ ਕਰਕੇ ਇਹਨਾਂ ਨੂੰ ਵਧੀਆ ਆਟੋ ਸਟੈਂਡ ਵੀ ਬਨਵਾਕੇ ਦੇਵਾਂਗੇ।

ਇਸ ਪੂਰੇ ਮਸਲੇ 'ਤੇ ਗੱਲਬਾਤ ਕਰਦੇਆਂ ਹੋਇਆ ਆਟੋ ਚਾਲਕਾਂ ਨੇ ਦੱਸਿਆ ਕਿ ਉਹਨਾਂ ਦੀ ਇੱਕ ਯੂਨੀਅਨ ਵੀ ਹੈ ਅਤੇ ਜੋ ਵੀ ਵਿਅਕਤੀ ਸ਼ਹਿਰ ਦੇ ਵਿੱਚ ਥ੍ਰੀ ਵੀਲਰ ਚਲਾਉਂਦਾ ਹੈ ਉਹ ਉਸ ਯੂਨੀਅਨ ਦਾ ਹਿੱਸਾ ਹੋਣਾ ਲਾਜ਼ਮੀ ਹੋਵੇਗਾ ਅਤੇ ਉਹ ਉਸ ਵਿਅਕਤੀ ਨੂੰ ਹੀ ਯੂਨੀਅਨ ਦਾ ਹਿੱਸਾ ਬਣਾਉਣਗੇ ਜੋ ਗੁਰੂ ਨਗਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੋਵੇਗਾ। ਇਸ ਦੇ ਨਾਲ ਹੋ ਆਟੋ ਚਾਲਕਾਂ ਨੇ ਕਿਹਾ ਕਿ ਉਸਦਾ ਆਧਾਰ ਕਾਰਡ ਅਤੇ ਪੈਨ ਕਾਰਡ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਅਤੇ ਉਹ ਉਸ ਨੂੰ ਆਪਣੇ ਕੋਲ ਜਮਾ ਕਰਨਗੇ ਉਸ ਤੋਂ ਬਾਅਦ ਹੀ ਉਹ ਸ਼ਹਿਰ ਦੇ ਵਿੱਚ ਥ੍ਰੀ ਵਿਲਰ ਚਲਾਉਣ ਦਾ ਹੱਕਦਾਰ ਹੋਵੇਗਾ।


ਇਸ ਦੇ ਨਾਲ ਜੋ ਲੋਕ ਆਟੋ ਚਾਲਕ ਦੂਰ ਦਰਾਡੇ ਤੋਂ ਆਏ ਸਰਧਾਲੂਆਂ ਨੂੰ ਆਟੋ 'ਚ ਬਿਠਾ ਕੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਲੁੱਟ ਕਰਵਾ ਦਿੰਦੇ ਨੇ ਉਹਨਾਂ ਦੀ ਵੀ ਸ਼ਨਾਖਤ ਬਹੁਤ ਜਲਦੀ ਹੋ ਜਾਵੇਗੀ ਅਤੇ ਆਮ ਜਨਤਾ ਨੂੰ ਵੀ ਇਸ ਤੋਂ ਰਾਹਤ ਮਿਲੇਗੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੋਂ ਆ ਕੇ ਵੀ ਲੋਕ ਬਿਨਾਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੇ ਆਟੋ ਚਲਾਉਂਦੇ ਨੇ ਉਸ 'ਤੇ ਵੀ ਨਕੇਲ ਕਸੀ ਜਾਵੇਗੀ।

Tags:    

Similar News