ਪੁਲਿਸ ਨੇ ਕੀਤਾ ਫਿਰੌਤੀ ਗੈਂਗ ਦਾ ਪਰਦਾਫਾਸ਼, ਵਿਦੇਸ਼ ਤੋਂ ਚੱਲ ਰਿਹਾ ਸੀ ਗਿਰੋਹ

ਜਿਥੇ ਇਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਸੂਬੇ 'ਚ ਯੁੱਧ ਨਸ਼ੇ ਵਿਰੁੱਧ ਚਲਾਕੇ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਓਥੇ ਹੀ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਤੱਤਾਂ ਦੇ ਲਈ ਜ਼ੀਰੋ ਟੋਲਰੇਂਸ ਨੀਤੀ ਵਰਤੀ ਜਾ ਰਹੀ ਹੈ।

Update: 2025-08-23 13:54 GMT

ਮੋਗਾ (ਵਿਵੇਕ ਕੁਮਾਰ) : ਜਿਥੇ ਇਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਲੋਂ ਸੂਬੇ 'ਚ ਯੁੱਧ ਨਸ਼ੇ ਵਿਰੁੱਧ ਚਲਾਕੇ ਨਸ਼ਾ ਤਸਕਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਓਥੇ ਹੀ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਤੱਤਾਂ ਦੇ ਲਈ ਜ਼ੀਰੋ ਟੋਲਰੇਂਸ ਨੀਤੀ ਵਰਤੀ ਜਾ ਰਹੀ ਹੈ। ਇਸੇ ਕੜ੍ਹੀ ਤਹਿਤ ਕਾਰਵਾਈ ਕਰਦੇ ਹੋਏ ਅੱਜ ਮੋਗਾ ਪੁਲਿਸ ਦੇ ਹੱਥ ਵੱਡੀ ਸਫਲਤਾਂ ਲੱਗੀ ਹੈ। ਮੋਗਾ ਪੁਲਿਸ ਦੇ ਵਲੋਂ ਅੱਜ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀਆਂ ਤਾਰਾਂ ਵਿਦੇਸ਼ ਨਾਲ ਜੁੜ ਦੀਆਂ ਨੇ।

ਦਰਅਸਲ ਪਿੱਛਲੇ ਦਿਨੀ ਸਰਪੰਚੀ ਚੋਣ ਵਾਲੇ ਇਕ ਉਮੀਦਵਾਰ ਨੂੰ ਫਿਰੌਤੀ ਦੇ ਲਈ ਫੋਨ ਆਇਆ ਸੀ।ਜਿਸ 'ਚ ਪਹਿਲਾ ਤਾਂ ਬਦਮਾਸ਼ਾਂ ਦੇ ਵਲੋਂ 2 ਲੱਖ ਦੀ ਫਿਰੌਤੀ ਮੰਗੀ ਗਈ ਪਰ ਬਾਅਦ 'ਚ ਉਸਨੂੰ ਜਾਣੋ ਮਾਰਨ ਦੀ ਧਮਕੀ ਦੇਕੇ ਫਿਰੌਤੀ ਦੀ ਰਕਮ 6 ਲੱਖ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਬਧਨੀ ਕਲਾਂ ਥਾਣੇ ਅਧੀਨ ਆਉਂਦੇ ਇਲਾਕੇ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਮਾਮਲੇ ਵਿਚ ਕੁੱਲ ਚਾਰ ਵਿਅਕਤੀਆਂ ਦੇ ਨਾਮ ਦਰਜ ਹਨ, ਜਿਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ ਹੋ ਚੁੱਕੇ ਨੇ। ਜਿਨ੍ਹਾਂ ਦੇ ਕੋਲੋਂ ਫਿਰੌਤੀ ਮੰਗਣ ਲਈ ਇਸਤੇਮਾਲ ਕੀਤੇ ਜਾਂਦੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ (ਡੀ) ਬਾਲਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਦੋਸ਼ੀ ਪਹਿਲਾਂ ਵੀ ਅਜਿਹੇ ਮਾਮਲਿਆਂ ਵਿਚ ਸ਼ਾਮਲ ਰਹੇ ਹਨ। ਇਸ ਤੋਂ ਇਲਾਵਾ ਕਾਬੂ ਕੀਤੇ ਨੌਜਵਾਨਾਂ ਦੇ ਸਾਥੀ ਬਹਿਰੀਨ ਦੇ ਵਿਚ ਨੇ ਜੋ ਵਿਦੇਸ਼ ਤੋਂ ਇਹ ਫਿਰੌਤੀ ਦਾ ਗਿਰੋਹ ਚਲਾ ਰਹੇ ਸੀ ਉਹਨਾਂ ਬਾਰੇ ਵੀ ਜਾਣਕਾਰੀ ਇਕਠੀ ਕੀਤੀ ਜਾ ਰਹੀ ਹੈ।


ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇਸ ਤੋਂ ਇਲਾਵਾ ਓਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਜੇਕਰ ਉਹਨਾਂ ਨੂੰ ਅਜੇਹੀ ਕੋਈ ਕਾਲ ਆਉਂਦੀ ਹੈ ਤਾਂ ਬਿਨ੍ਹਾਂ ਡਰੇ ਪੁਲਿਸ ਨੂੰ ਦੱਸਣ ਕੋਈ ਵੀ ਇਹਨਾਂ ਬਦਮਾਸ਼ਾਂ ਨੂੰ ਫਿਰੌਤੀ ਨਾ ਦਵੇ ਅਸੀਂ ਹਰ ਇਕ ਨੂੰ ਜਲਦ ਤੋਂ ਜਲਦ ਕਾਬੂ ਕਰ ਰਹੇ ਹਾਂ।

Tags:    

Similar News