ਅਜ਼ਾਦੀ ਦਿਹਾੜੇ ਮੌਕੇ PM ਨੇ ਕਰ'ਤੇ ਕਿਸਾਨ ਤੇ ਨੌਜਵਾਨ ਖੁਸ਼
ਆਪਰੇਸ਼ਨ ਸਿੰਦੂਰ, ਆਰਐਸਐਸ, ਟੈਕਨੋਲੋਜੀ, ਰਾਸ਼ਟਰੀ ਸੁਰੱਖਿਆ ਕਵਚ... ਲਾਲ ਕਿਲੇ ਦੀ ਪ੍ਰਚੱਲਤ ਤੋਂ ਪੀਐਮ ਮੋਦੀ ਨੇ ਅੱਜ ਕੀ ਕੀ ਐਲਾਨ ਕੀਤੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਵਿਸ਼ਤਾਰ ਨਾਲ ਦਵਾਂਗੇ।
ਨਵੀਂ ਦਿੱਲੀ, ਕਵਿਤਾ : ਆਪਰੇਸ਼ਨ ਸਿੰਦੂਰ, ਆਰਐਸਐਸ, ਟੈਕਨੋਲੋਜੀ, ਰਾਸ਼ਟਰੀ ਸੁਰੱਖਿਆ ਕਵਚ... ਲਾਲ ਕਿਲੇ ਦੀ ਪ੍ਰਚੱਲਤ ਤੋਂ ਪੀਐਮ ਮੋਦੀ ਨੇ ਅੱਜ ਕੀ ਕੀ ਐਲਾਨ ਕੀਤੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਵਿਸ਼ਤਾਰ ਨਾਲ ਦਵਾਂਗੇ। 100 ਅਜਿਹੇ ਜ਼ਿਲ੍ਹੇ ਪਛਾਣੇ ਗਏ ਹਨ ਜਿੱਥੇ ਪ੍ਰਧਾਨ ਮੰਤਰੀ ਧਨ-ਧਾਨਿਆ ਕ੍ਰਿਸ਼ੀ ਯੋਜਨਾ ਤਹਿਤ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।
ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ 12ਵੀਂ ਵਾਰ ਪਹਿਲਾਂ ਤਿਰੰਗਾ ਫਹਿਰਾਇਆ ਫਿਰ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ। ਤਿਰੰਗਾ ਫਹਿਰਾਉਣ ਵੇਲੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਮੌਕੇ ਤੇ ਨਜ਼ਰ ਆਏ ਇੱਕ ਹੈਲੀਕਾਪਟਰ ਨੇ ਤਾਂ ਲੋਕਾਂ 'ਤੇ ਫੁਲ ਬਰਸਾਏ ਅਤੇ ਇੱਕ ਹੋਰ ਹੈਲੀਕਾਪਟਰ ਨੇ ਭਾਰਤੀ ਤਿਰੰਗੇ ਝੰਡੇ ਨਾਲ ਅਤੇ ਦੂਜੇ ਹੈਲੀਕਾਪਟਰ ਨੇ ਆਪ੍ਰੇਸ਼ਨ ਸਿੰਦੂਰ ਦੇ ਝੰਡੇ ਨਾਲ ਉਡਾਣ ਭਰੀ।
ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ, 15 ਅਗਸਤ ਨੂੰ, ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਇੱਕ ਯੋਜਨਾ ਸ਼ੁਰੂ ਕਰ ਰਿਹਾ ਹਾਂ। ਅੱਗੇ ਪ੍ਰਧਾਨ ਮੰਤਰੀ ਨੇ ਬੋਲਦਿਆਂ ਕਿਹਾ ਕਿ ਅੱਜ ਤੋਂ, ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਲਾਗੂ ਕੀਤੀ ਗਈ ਹੈ। ਨਿੱਜੀ ਖੇਤਰ ਵਿੱਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਮੁੰਡੇ-ਕੁੜੀਆਂ ਨੂੰ ਸਰਕਾਰ ਵੱਲੋਂ 15,000 ਰੁਪਏ ਦਿੱਤੇ ਜਾਣਗੇ। ਇਸ ਨਾਲ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਇਨ੍ਹਾਂ ਹੀ ਨਹੀਂ ਦਿਵਾਲੀ ਲਈ ਵੀ ਨੌਜਵਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਦੀਵਾਲੀ ਮੌਕੇ ਨੈਕਸਟ ਜੈਨਰੇਸ਼ਨ ਜੀਐੱਸਟੀ ਰਿਫਾਰਮ ਲੈ ਕੇ ਆਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਨਾਲ ਆਮ ਜ਼ਰੂਰਤ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੋ ਜਾਣਗੀਆਂ।
ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ''ਸਾਥੀਓ, ਕੁਦਰਤ ਸਾਡੀ ਪ੍ਰੀਖਿਆ ਲੈ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਅਸੀਂ ਅਜਿਹੀਆਂ ਆਪਦਾਵਾਂ ਝੱਲ ਰਹੇ ਹਾਂ। ਪੀੜਤਾਂ ਨਾਲ ਸਾਡੀਆਂ ਸੰਵੇਦਨਾਵਾਂ ਹਨ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਰਾਹਤ ਅਤੇ ਮੁੜ-ਵਸੇਬੇ ਦੀ ਕਾਰਜ 'ਚ ਜੁੜੇ ਹੋਏ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦਿਆਂ ਕਿਹਾ ਕਿ ''ਮੈਨੂੰ ਅੱਜ ਆਪਣੇ ਆਹ 'ਤੇ ਬਹੁਤ ਮਾਣ ਹੋ ਰਿਹਾ ਹੈ ਕਿ ਮੈਨੂੰ ਲਾਲ ਕਿਲੇ ਤੋਂ ਆਪ੍ਰੇਸ਼ਨ ਸਿੰਦੂਰ ਦੇ ਵੀਰਾਂ ਨੂੰ ਸਲੂਟ ਕਰਨ ਦਾ ਅਵਸਰ ਮਿਲਿਆ ਹੈ। ਜਿਨ੍ਹਾਂ ਨੇ ਸਾਡੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਦੀ ਸਜ਼ਾ ਦਿੱਤੀ ਹੈ। 22 ਅਪ੍ਰੈਲ ਨੂੰ ਅੱਤਵਾਦੀ ਹਮਲੇ ਦਾ ਆਪ੍ਰੇਸ਼ਨ ਸਿੰਦੂਰ ਇੱਕ ਗੁੱਸੇ ਦਾ ਪ੍ਰਗਟਾਅ ਹੈ। 22 ਤਰੀਖ ਤੋਂ ਬਾਅਦ ਅਸੀਂ ਆਪਣੀ ਫੌਜ ਨੂੰ ਪੂਰੀ ਛੋਟ ਦੇ ਦਿੱਤੀ ਸੀ ਅਤੇ ਸਾਡੀ ਫੌਜ ਨੇ ਉਹ ਕਰਕੇ ਦਿਖਾਇਆ ਜੋ ਕਈ ਦਹਾਕਿਆਂ ਤੱਕ ਕਦੇ ਹੋਇਆ ਨਹੀਂ।''
ਬੀਤੇ ਦਿਨਾਂ ਵਿੱਚ ਪਾਕਿਸਤਾਨ ਦੇ 3 ਵੱਡੇ ਨੇਤਾਵਾਂ ਨੇ ਜਿਵੇਂ ਭਾਰਤ ਨੂੰ ਧਮਕਾਇਆ, ਪਰਮਾਣੂ ਹਮਲੇ ਦੀ ਧਮਕੀ ਦਿੱਤੀ ਇਸ ਉੱਤੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਰਮਾਣੂ ਬਲੈਕਮੇਲ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਪਰ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਤੈਅ ਕਰ ਲਿਆ ਹੈ ਕਿ ਖੂਨ ਅਤੇ ਪਾਣੀ ਇੱਕੋ ਨਾਲ ਨਹੀਂ ਵਹੇਗਾ। ਅੱਗੇ ਵੀ ਜੇ ਦੁਸ਼ਮਣਾਂ ਨੇ ਅਜਿਹੀ ਕੋਸ਼ਿਸ਼ ਜਾਰੀ ਰੱਖੀ ਤਾਂ ਸਾਡੀ ਫੌਜ ਤੈਅ ਕਰੇਗੀ, ਫੌਜ ਦੀਆਂ ਸ਼ਰਤਾਂ 'ਤੇ, ਉਹ ਜੋ ਸਮਾਂ ਤੈਅ ਕਰਨ ਉਸ ਸਮੇਂ 'ਤੇ, ਫੌਜ ਜੋ ਤੌਰ-ਤਰੀਕੇ ਤੈਅ ਕਰੇ ਉਨ੍ਹਾਂ ਤਰੀਕਿਆਂ ਨਾਲ, ਫੌਜ ਜੋ ਟੀਚਾ ਨਿਰਧਾਰਿਤ ਕਰੇ ਉਸ ਟੀਚੇ ਨੂੰ, ਹੁਣ ਅਸੀਂ ਅਮਲ 'ਚ ਲਿਆ ਕੇ ਰਹਾਂਗੇ ਤੇ ਮੂੰਹ ਤੋੜ ਜਵਾਬ ਦਿਆਂਗੇ।
ਇਸੇ ਦੇ ਨਾਲ ਸਿੰਧੂ ਸਮਝੌਤੇ ਉੱਤੇ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਤੋਂ ਨਿਕਲਦੀਆਂ ਨਦੀਆਂ ਦਾ ਪਾਣੀ ਦੁਸ਼ਮਣਾਂ ਦੇ ਖੇਤਾਂ ਨੂੰ ਸਿੰਜ ਰਿਹਾ ਹੈ ਤੇ ਮੇਰੇ ਦੇਸ਼ ਦੇ ਕਿਸਾਨ ਅਤੇ ਧਰਤੀ ਪਾਣੀ ਲਈ ਪਿਆਸੇ ਹਨ। ਹਿੰਦੁਸਤਾਨ ਦੇ ਹੱਕ ਦਾ ਜੋ ਪਾਣੀ ਹੈ, ਉਸ 'ਤੇ ਅਧਿਕਾਰ ਸਿਰਫ ਅਤੇ ਸਿਰਫ ਹਿੰਦੁਸਤਾਨ ਦਾ ਹੈ, ਹਿੰਦੁਸਤਾਨ ਦੇ ਕਿਸਾਨਾਂ ਦਾ ਹੈ। ਗੁਲਾਮੀ ਨੇ ਸਾਨੂੰ ਗਰੀਬ ਬਣਾਇਆ ਤੇ ਗੁਲਾਮੀ ਨੇ ਸਾਨੂੰ ਨਿਰਭਰ ਵੀ ਬਣਾ ਦਿੱਤਾ। ਦੂਜਿਆਂ 'ਤੇ ਨਿਰਭਰਤਾ ਵਧਦੀ ਗਈ। ਜਨਤਾ ਦਾ ਢਿੱਡ ਭਰਨਾ ਵੱਡੀ ਚੁਣੌਤੀ ਸੀ ਪਰ ਮੇਰੇ ਦੇਸ਼ ਦੇ ਇਨ੍ਹਾਂ ਕਿਸਾਨਾਂ ਨੇ ਖੂਨ ਪਸੀਨਾ ਇੱਕ ਕਰਕੇ ਦੇਸ਼ ਦੇ ਭੰਡਾਰ ਭਰ ਦਿੱਤੇ। ਦੇਸ਼ ਨੂੰ ਅਨਾਜ ਲਈ ਆਤਮ-ਨਿਰਭਰ ਬਣਾ ਦਿੱਤਾ।'
ਪੀਐਮ ਮੋਦੀ ਨੇ ਦੇਸ਼ 'ਚ ਸੁਦਰਸ਼ਨ ਚੱਕਰ ਮਿਸ਼ਨ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਇਹ ਸੁਦਰਸ਼ਨ ਚੱਕਰ ਇੱਕ ਸ਼ਕਤੀਸ਼ਾਲੀ ਹਥਿਆਰ ਪ੍ਰਣਾਲੀ ਹੋਵੇਗੀ, ਜੋ ਨਾ ਸਿਰਫ਼ ਦੁਸ਼ਮਣ ਦੇ ਹਮਲੇ ਨੂੰ ਤਬਾਹ ਕਰੇਗੀ, ਸਗੋਂ ਦੁਸ਼ਮਣ 'ਤੇ ਕਈ ਗੁਣਾ ਜ਼ਿਆਦਾ ਵਾਰ ਕਰੇਗੀ।
ਭਾਰਤ ਨੈਸ਼ਨਲ ਡੀਪ ਵਾਟਰ ਐਕਸਪੋਰੇਸ਼ਨ ਮੀਸ਼ਨ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਜੋ ਸਮੁੰਦਰ 'ਚ ਤੇਲ ਅਤੇ ਗੈਸ ਦੇ ਭੰਡਾਰ ਖੋਜੇ ਜਾ ਸਕਣ।
ਪੀਐਮ ਨੇ ਕਿਹਾ ''ਵਿਕਸਿਤ ਭਾਰਤ ਬਣਾਉਣ ਲਈ ਨਾ ਅਸੀਂ ਰੁਕਾਂਗੇ ਤੇ ਨਾ ਝੁਕਾਂਗੇ। ਅਸੀਂ ਆਪਣੀਆਂ ਅੱਖਾਂ ਸਾਹਮਣੇ 2047 ਤਕ ਵਿਕਸਿਤ ਭਾਰਤ ਬਣਾ ਕੇ ਰਹਾਂਗੇ।''