‘ਪੀਜ਼ਾ ਕਿੰਗ-ਪਰਾਠਾ ਸਿੰਘ’ ਰੈਸਟੋਰੈਂਟ ’ਤੇ ਵਿਵਾਦ, ‘ਸਿੰਘ’ ਸ਼ਬਦ ਹਟਵਾਇਆ
ਸ੍ਰੀ ਦਰਬਾਰ ਸਾਹਿਬ ਨੁੰੂ ਜਾਂਦੇ ਰਸਤੇ ਵਿੱਚ ਬਣੀ ਰੈਸਟੋਰੈਂਟ ਦੇ ਨਾਂਅ ‘ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਉਨ੍ਹਾਂ ਜਿਥੇ ਰੈਸਟੋਰੈਂਟ ਮਾਲਕ ਨੂੰ ਗਲਤੀ ਦੀ ਮੁਆਫੀ ਮੰਗਵਾਈ ਉਥੇ ਹੀ ਬੋਰਡ ਤੋਂ ਸਿੰਘ ਸ਼ਬਦ ਨੂੰ ਵੀ ਹਟਾਇਆ।ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਚ ਬਣੀ ਰੈਸਟੋਰੈਟ ਦੇ ਨਾਂਅ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲਿਆ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੁੰੂ ਜਾਂਦੇ ਰਸਤੇ ਵਿੱਚ ਬਣੀ ਰੈਸਟੋਰੈਂਟ ਦੇ ਨਾਂਅ ‘ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਉਨ੍ਹਾਂ ਜਿਥੇ ਰੈਸਟੋਰੈਂਟ ਮਾਲਕ ਨੂੰ ਗਲਤੀ ਦੀ ਮੁਆਫੀ ਮੰਗਵਾਈ ਉਥੇ ਹੀ ਬੋਰਡ ਤੋਂ ਸਿੰਘ ਸ਼ਬਦ ਨੂੰ ਵੀ ਹਟਾਇਆ।ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ‘ਚ ਬਣੀ ਰੈਸਟੋਰੈਟ ਦੇ ਨਾਂਅ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲਿਆ ਦਰਅਸਲ ਰੈਸਟੋਰੈਂਟ ਦਾ ਨਾਮ ਪੀਜ਼ਾ ਕਿੰਗ ਪਰਾਂਠਾ ਸਿੰਘ ਰੱਖਿਆ ਹੋਇਆ ਸੀ ਜਿਸ ਤੇ ਬੁੱਢਾ ਦਲ ਦੀਆਂ ਜਥੇਬੰਦੀਆਂ ਵੱਲੋਂ ਇਤਰਾਜ ਜਤਾਇਆ ਗਿਆ।
ਸਾਥੀਆਂ ਨਾਲ ਪਹੁੰਚ ਨਿਹੰਗ ਇੰਦਰਜੀਤ ਸਿੰਘ ਅਕਾਲੀ ਨੇ ਰੈਸਟੋਰੈਂਟ ਮਾਲਕ ਨੂੰ ਝਾੜ ਪਾਈ ਤੇ ਸਿੰਘ ਸ਼ਬਦ ਦੇ ਮਾਇਨੇ ਸਮਝਾਏ.. ਤੇ ਨਾਲ ਹੀ ਕੁੱਝ ਵੀ ਕਰਨ ਤੋਂ ਵਰਜਿਆ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰੰਚੇ.. ਨਿਹੰਗ ਸਿੰਘ ਵੱਲੋਂ ਦੁਕਾਨ ਦੇ ਬੋਰਡਾਂ ਤੋਂ ਸਿੰਘ ਸ਼ਬਦ ਨੂੰ ਵੀ ਹਟਵਾਇਆ ਗਿਆ
ਦੂਜੇ ਪਾਸੇ ਦੁਕਾਨ ‘ਚ ਮੌਜੂਦ ਸ਼ਖਸ ਦਾ ਕਹਿਣਾ ਕਿ ਉਹ ਰੈਸਟੋਰੈਂਟ ਦੇ ਮਾਲਕ ਬਾਹਰ ਆਸਟ੍ਰੇਲੀਆ ‘ਚ ਰਹਿੰਦੇ ਨੇ ਤੇ ਰੈਸਟੋਰੈਂਟ ਦਾ ਨਾਮ ਵੀ ਉਨ੍ਹਾਂ ਵੱਲੋਂ ਵੀ ਰੱਖਿਆ ਗਿਆ. ਹੁਣ ਮੁਆਫੀ ਮੰਗ ਲਈ ਗਈ ਹੈ ਤੇ ਸਿੰਘ ਸ਼ਬਦ ਹਟਾ ਦਿੱਤਾ ਗਿਆ।
ਸੋ ਇਹ ਕੋਈ ਪਹਿਲ਼ਾਂ ਮਾਮਲਾ ਨਹੀਂ ਹੈ ਜਿਸ ਤੋਂ ਪਹਿਲ਼ਾਂ ਇੱਕ ਮਾਲ ਵੱਲੋਂ ਵੀ ਅੰਬਰਸਰ ਸ਼ਬਦ ਵਰਤਿਆ ਗਿਆ ਸੀ ਜਿਸ ਤੇ ਨਿਹੰਗ ਸਿੰਘਾਂ ਵੱਲੋਂ ਵਿਰੋਧ ਜਤਾਇਆ ਗਿਆ ਤੇ ਅੰਬਰਸਰ ਤੋਂ ਸੀ ਅੰਮ੍ਰਿਤਸਰ ਸਾਹਿਬ ਕੀਤਾ ਗਿਆ ਸੀÍ