ਰਵਿੰਦਰ ਸ਼ਰਮਾ ਦੀਆਂ ਪਿੰਨੀਆਂ ਦੇ ਵਿਦੇਸ਼ ਤੱਕ ਲੋਕ ਦੀਵਾਨੇ

ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੇ ਕੈਨੇਡਾ। ਇਹ ਕਹਾਵਤ ਹੁਸ਼ਿਆਰਪੁਰ ਜਿਲੇ ਦੇ ਹੁਸੈਨਪੁਰ ਲਾਲੋਵਾਲ ਦੇ ਇਕ ਨੌਜਵਾਨ ਤੇ ਢੁੱਕਵੀਂ ਬੈਠਦੀ ਹੈ। ਜਿਸਨੇ ਆਪਣਾ ਵਿਦੇਸ਼ ਪੰਜਾਬ ਵਿੱਚ ਹੀ ਬਣਾ ਲਿਆ ਤੇ ਵਿਦੇਸ਼ ਵਿੱਚ ਜਾਂਦਿਆਂ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

Update: 2024-12-19 14:33 GMT

ਚੰਡੀਗੜ੍ਹ, ਕਵਿਤਾ : ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੇ ਕੈਨੇਡਾ। ਇਹ ਕਹਾਵਤ ਹੁਸ਼ਿਆਰਪੁਰ ਜਿਲੇ ਦੇ ਹੁਸੈਨਪੁਰ ਲਾਲੋਵਾਲ ਦੇ ਇਕ ਨੌਜਵਾਨ ਤੇ ਢੁੱਕਵੀਂ ਬੈਠਦੀ ਹੈ। ਜਿਸਨੇ ਆਪਣਾ ਵਿਦੇਸ਼ ਪੰਜਾਬ ਵਿੱਚ ਹੀ ਬਣਾ ਲਿਆ ਤੇ ਵਿਦੇਸ਼ ਵਿੱਚ ਜਾਂਦਿਆਂ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਕਿਸੇ ਫੈਕਟਰੀ ਦੀ ਨਹੀਂ ਸਗੋਂ ਹੁਸ਼ਿਆਰਪੁਰ ਦੇ ਇੱਕ ਪੰਜਾਬੀ ਦੇ ਘਰ ਦੀਆਂ ਹਨ ਜਿਸਨੇ ਕਿ ਆਪਣੇ ਹੀ ਘਰ ਵਿੱਚ ਕਾਰੋਬਾਰ ਸ਼ੁਰੂ ਕੀਤਾ ਤੇ ਪੂਰੇ ਪੰਜਾਬ ਵਿੱਚ ਨਾਮਣਾ ਵੀ ਖੱਟ ਰਿਹਾ ਹੈ ਤੇ ਇਨ੍ਹਾਂ ਹੀ ਨਹੀਂ ਇਸ ਨੌਜਵਾਨ ਨੇ ਪਿੰਡ ਵਿੱਚ ਔਰਤਾਂ ਤੇ ਨੌਜਵਾਨਾਂ ਨੂੰ ਰੁਜਗਾਰ ਵੀ ਦਿੱਤਾ। ਜੀ ਹਾਂ ਇਸ ਨੌਜਵਾਨ ਨੇ ਆਪਣੇ ਪਿੰਡ ਵਿੱਚ ਹੀ ਰਹਿ ਕੇ ਘਰ ਦੀ ਛੱਤ ਤੇ ਖਾਲੀ ਬੰਦ ਪਏ ਚੁਬਾਰੇ ਵਿੱਚ ਮਖੌਲ ਮਖੌਲ ਵਿੱਚ ਪਿੰਨੀਆਂ ਬਣਾਉਣ ਦਾ ਕਾਰੋਬਾਰ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਅਤੇ 20 ਕਿਲੋ ਪਿੰਨੀਆਂ ਤੋਂ ਸ਼ੁਰੂ ਕੀਤਾ ਕਾਰੋਬਾਰ ਅੱਜ ਰੋਜ਼ਾਨਾ ਇੱਕ ਕੁਇੰਟਲ ਤੋਂ ਵੱਧ ਪਿੰਨੀਆਂ ਤੱਕ ਪਹੁੰਚ ਗਿਆ ਹੈ ।

ਰਵਿੰਦਰ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਨੀਆਂ ਬਣਾਉਣ ਦਾ ਕਾਰੋਬਾਰ ਬੇਸ਼ਕ ਮਖੌਲ ਮਾਹੌਲ ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੇ ਲਈ ਉਸਦੀ ਮਾਤਾ ਨੇ ਉਸ ਦਾ ਪੂਰਾ ਸਾਥ ਦਿੱਤਾ ਤੇ ਉਸ ਨੂੰ ਪੂਰੀ ਹੱਲਾਸ਼ੇਰੀ ਵੀ ਉਸ ਦੇ ਪਰਿਵਾਰ ਨੇ ਦਿੱਤੀ ਜਿਸ ਵਿੱਚ ਉਸ ਦੀ ਪਤਨੀ ਭੈਣ ਭਰਾ ਅਤੇ ਮਾਤਾ ਸਮੇਤ ਸਾਰੇ ਪਰਿਵਾਰ ਨੇ ਉਸ ਦੀ ਹੌਸਲਾ ਅਫਜਾਈ ਕੀਤੀ ਜਿਸ ਕਾਰਨ ਹੁਣ ਉਸਦਾ ਕਾਰੋਬਾਰ ਕਈ ਜਿਲਿਆਂ ਤੱਕ ਫੈਲ ਚੁੱਕਾ ਹੈ ਅਤੇ ਉਸ ਕੋਲ ਡਿਮਾਂਡ ਇਨੀ ਆ ਚੁੱਕੀ ਹੈ ਕਿ ਡਿਮਾਂਡ ਵੀ ਪੂਰੀ ਕਰ ਪਾਉਣਾ ਉਸ ਲਈ ਇੱਕ ਚੈਲੇੰਜ ਵਰਗਾ ਹੋ ਜਾਂਦਾ ਹੈ । ਇਨਾ ਹੀ ਨਹੀਂ ਰਵਿੰਦਰ ਸ਼ਰਮਾ ਦੀਆਂ ਪਿੰਨੀਆਂ ਦੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ ਤੱਕ ਲੋਕ ਦੀਵਾਨੇ ਹਨ। 

ਅਮਰੀਕਾ ਦੇ ਟੈਕਸਸ ਸਟੇਟ ਤੋਂ ਆਏ ਰਘੁਵੀਰ ਸਿੰਘ ਤੇ ਸਤਵਿੰਦਰ ਸਿੰਘ ਦੋ ਐਨਆਰਆਈ ਨੇ ਵੀ ਦੱਸਿਆ ਕਿ ਉਹ ਹਰ ਸਾਲ ਆਪਣੇ ਪਰਿਵਾਰ ਅਤੇ ਦੋਸਤਾਂ ਰਿਸ਼ਤੇਦਾਰਾਂ ਨੂੰ ਤੋਹਫੇ ਵਿੱਚ ਰਵਿੰਦਰ ਸ਼ਰਮਾ ਦੁਆਰਾ ਬਣਾਈਆਂ ਪਿੰਨੀਆਂ ਭੇਜਦੇ ਨੇ।

ਜ਼ਿੰਦਗੀ ਤੋਂ ਨਿਰਾਸ਼ ਅਤੇ ਹਤਾਸ਼ ਹੋ ਚੁੱਕੇ ਨੌਜਵਾਨਾਂ ਰਵਿੰਦਰ ਸ਼ਰਮਾ ਵਰਗੇ ਨੌਜਵਾਨਾਂ ਤੋਂ ਸੇਧ ਲੈ ਕੇ ਜ਼ਿੰਦਗੀ ਵਿੱਚ ਘਰ ਤੋਂ ਹੀ ਕੰਮ ਕਾਰ ਸ਼ੁਰੂ ਕਰਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਨੇ। ਰਵਿੰਦਰ ਸ਼ਰਮਾਂ ਨੇ ਬਾਕੀ ਨੌਜਵਾਨਾਂ ਲਈ ਵੀ ਮਿਸਾਲ ਕਾਇਮ ਕੀਤੀ ਹੈ।

Tags:    

Similar News