ਅੰਮ੍ਰਿਤਸਰ ਏਅਰਪੋਰਟ ਦੇ ਬਾਥਰੂਮ ’ਚ ਗੰਦਗੀ ਹੋਣ ’ਤੇ ਭੜਕੇ ਯਾਤਰੀ

ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਕਿ ਵਿਦੇਸ਼ ਤੋਂ ਵੀ ਫਲਾਈਟਾਂ ਉਤਰਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਦੇ ਹਨ ਪਰ ਏਅਰਪੋਰਟ ਦੇ ਬਾਹਰ ਕਿਸੇ ਵੀ ਤਰੀਕੇ ਕੋਈ ਬੈਠਣ ਲਈ ਸਹੀ ਸੁਵਿਧਾ ਨਾ ਹੋਣ ਕਰਕੇ...;

Update: 2024-08-11 13:02 GMT

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿੱਥੇ ਕਿ ਵਿਦੇਸ਼ ਤੋਂ ਵੀ ਫਲਾਈਟਾਂ ਉਤਰਦੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਪਹੁੰਚਦੇ ਹਨ ਪਰ ਏਅਰਪੋਰਟ ਦੇ ਬਾਹਰ ਕਿਸੇ ਵੀ ਤਰੀਕੇ ਕੋਈ ਬੈਠਣ ਲਈ ਸਹੀ ਸੁਵਿਧਾ ਨਾ ਹੋਣ ਕਰਕੇ ਅਤੇ ਏਅਰਪੋਰਟ ਦੇ ਬਾਥਰੂਮਾਂ ਦੇ ਵਿੱਚ ਸਾਫ ਸਫਾਈ ਨਾ ਹੋਣ ਕਰਕੇ ਵਿਦੇਸ਼ ਤੋਂ ਆਏ ਇੱਕ ਪਰਿਵਾਰ ਨੇ ਇਸ ਦਾ ਵਿਰੋਧ ਜਤਾਇਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਮਨੀ ਤੋਂ ਆਏ ਇੱਕ ਪਰਿਵਾਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਹਨ ਅਤੇ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਸਾਫ ਸਫਾਈ ਨਹੀਂ ਹੈ ਅਤੇ ਨਾ ਹੀ ਏਅਰਪੋਰਟ ਦੇ ਬਾਹਰ ਬੈਠਣ ਨੂੰ ਕੋਈ ਸਹੀ ਸੁਵਿਧਾ ਹੈ। ਬਾਰਿਸ਼ ਹੋਣ ਕਰਕੇ ਏਅਰਪੋਰਟ ਦੇ ਬਾਥਰੂਮ ਦੇ ਵਿੱਚ ਵੀ ਛੱਤਾਂ ਤੋਂ ਪਾਣੀ ਟਿਪਕ ਰਿਹਾ ਹੈ ਤੇ ਬਾਥਰੂਮ ਕੇ ਵੀ ਕਾਫੀ ਪਾਣੀ ਭਰਿਆ ਹੋਇਆ ਹੈ ਇਥੋਂ ਤੱਕ ਕਿ ਬਾਥਰੂਮ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਸਫਾਈ ਵੀ ਨਹੀਂ ਹੈ।

ਉਹਨਾਂ ਕਿਹਾ ਕਿ ਇਹਨਾਂ ਗੰਦਗੀ ਭਰਿਆ ਅੰਮ੍ਰਿਤਸਰ ਦਾ ਏਅਰਪੋਰਟ ਹੈ, ਇਸ ਤੋਂ ਚੰਗਾ ਹੈ ਕਿ ਉਹ ਅੰਮ੍ਰਿਤਸਰ ਦੀ ਜਗ੍ਹਾ ਤੇ ਦਿੱਲੀ ਵਾਲੇ ਏਅਰਪੋਰਟ ਨੂੰ ਅਪਣਾਉ। ਉਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਏਅਰਪੋਰਟ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ।

Tags:    

Similar News