ਪਰਵਾਸੀ ਔਰਤ ਰਾਮ ਬਾਈ ਬਣੀ ਪਿੰਡ ਡਗਾਣਾ ਖ਼ੁਰਦ ਦੀ ਸਰਪੰਚ
ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਡਗਾਣਾ ਖ਼ੁਰਦ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਪਰਵਾਸੀ ਮਜ਼ਦੂਰ ਰਾਮ ਬਾਈ ਚੋਣ ਜਿੱਤ ਕੇ ਪਿੰਡ ਡਗਾਣਾ ਖ਼ੁਰਦ ਦੀ ਸਰਪੰਚ ਬਣ ਗਈ ਐ। ਰਾਮ ਬਾਈ ਨੇ ਆਪਣੀ ਵਿਰੋਧੀ ਉਮੀਦਵਾਰ ਸੀਮਾ ਨੂੰ ਮਹਿਜ਼ 17 ਵੋਟਾਂ ਦੇ ਫ਼ਰਕ ਨਾਲ ਹਰਾਇਆ।;
ਹੁਸ਼ਿਆਰਪੁਰ : ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਡਗਾਣਾ ਖ਼ੁਰਦ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਪਰਵਾਸੀ ਮਜ਼ਦੂਰ ਰਾਮ ਬਾਈ ਚੋਣ ਜਿੱਤ ਕੇ ਪਿੰਡ ਡਗਾਣਾ ਖ਼ੁਰਦ ਦੀ ਸਰਪੰਚ ਬਣ ਗਈ ਐ। ਰਾਮ ਬਾਈ ਨੇ ਆਪਣੀ ਵਿਰੋਧੀ ਉਮੀਦਵਾਰ ਸੀਮਾ ਨੂੰ ਮਹਿਜ਼ 17 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਹੁਸ਼ਿਆਰਪੁਰ ਦੇ ਪਿੰਡ ਡਗਾਣਾ ਖ਼ੁਰਦ ਵਿਖੇ ਇਕ ਪਰਵਾਸੀ ਔਰਤ ਰਾਮ ਬਾਈ ਨੇ ਸਰਪੰਚੀ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਐ। ਪਿੰਡ ਡਗਾਣਾ ਖ਼ੁਰਦ ਦੀਆਂ ਕੁੱਲ 107 ਵੋਟਾਂ ਵਿਚੋਂ ਰਾਮ ਬਾਈ ਨੂੰ 47 ਵੋਟਾਂ ਮਿਲੀਆਂ। ਰਾਮ ਬਾਈ ਨੇ ਆਪਣੀ ਵਿਰੋਧੀ ਉਮੀਦਵਾਰ ਸੀਮਾ ਨੂੰ ਸਿਰਫ਼ 17 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਜਿੱਤ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਰਾਮ ਬਾਈ ਦਾ ਮਠਿਆਈ ਖੁਆ ਕੇ ਮੂੰਹ ਮਿੱਠਾ ਕਰਵਾਇਆ ਗਿਆ। ਰਾਮ ਬਾਈ ਦੀ ਇਹ ਲਗਾਤਾਰ ਦੂਜੀ ਜਿੱਤ ਐ, ਇਸ ਤੋਂ ਪਹਿਲਾਂ ਵੀ ਉਹ ਪਿੰਡ ਦੀ ਸਰਪੰਚ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਨਵੀਂ ਚੁਣੀ ਗਈ ਸਰਪੰਚ ਰਾਮ ਬਾਈ ਨੇ ਆਖਿਆ ਕਿ ਉਹ ਬਿਨਾਂ ਕਿਸੇ ਭੇਦਭਾਵ ਦੇ ਪਿੰਡ ਦਾ ਵਿਕਾਸ ਕਰਵਾਏਗੀ, ਪਹਿਲਾਂ ਵੀ ਉਨ੍ਹਾਂ ਨੇ ਪਿੰਡ ਦਾ ਕਾਫ਼ੀ ਵਿਕਾਸ ਕਰਵਾਇਆ। ਉਨ੍ਹਾਂ ਦੱਸਿਆ ਕਿ ਉਹ ਇਲਾਹਾਬਾਦ ਦੇ ਰਹਿਣ ਵਾਲੇ ਪਰ ਪਿਛਲੇ 25-30 ਸਾਲਾਂ ਤੋਂ ਇਸੇ ਪਿੰਡ ਵਿਚ ਰਹਿ ਰਹੇ ਨੇ।
ਦੱਸ ਦਈਏ ਕਿ ਭਾਵੇਂ ਪਰਵਾਸੀਆਂ ਦਾ ਮੁੱਦਾ ਪੰਜਾਬ ਵਿਚ ਕੁੱਝ ਲੋਕਾਂ ਵੱਲੋਂ ਜ਼ੋਰਾਂ ਨਾਲ ਉਠਾਇਆ ਜਾ ਰਿਹਾ ਸੀ ਅਤੇ ਪਰਵਾਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਪਿੰਡ ਡਗਾਣਾ ਦੇ ਲੋਕ ਰਾਮ ਬਾਈ ਦੀ ਜਿੱਤ ਤੋਂ ਬੇਹੱਦ ਖ਼ੁਸ਼ ਨੇ।