ਆਨਲਾਈਨ ਫੂਡ ਆਰਡਰ ਕਰਨਾ ਹੋਇਆ ਮਹਿੰਗਾ, Swiggy-Zomato ਨੇ ਵਧਾਈ ਪਲੇਟਫਾਰਮ ਫੀਸ, ਜਾਣੋ ਹੁਣ ਕਿੰਨੇ ਦੇਣੇ ਪੇਣਗੇ ਰੁਪਏ

ਕੰਪਨੀ ਆਪਣੀ ਸਮੁੱਚੀ ਆਮਦਨ ਅਤੇ ਮੁਨਾਫੇ ਨੂੰ ਵਧਾਉਣ ਲਈ ਗਾਹਕਾਂ ਤੋਂ ਪਲੇਟਫਾਰਮ ਫੀਸ ਵਸੂਲਦੀ ਹੈ। ਇਸ ਸਾਲ ਜਨਵਰੀ 'ਚ Swiggy ਨੇ ਆਪਣੇ ਕੁਝ ਯੂਜ਼ਰਜ਼ ਦੀ ਪਲੇਟਫਾਰਮ ਫੀਸ ਵਧਾ ਕੇ 10 ਰੁਪਏ ਕਰ ਦਿੱਤੀ ਸੀ, ਜਦਕਿ ਕੁਝ ਯੂਜ਼ਰਜ਼ ਤੋਂ 7 ਰੁਪਏ ਦੀ ਫੀਸ ਲਈ ਜਾ ਰਹੀ ਸੀ।

Update: 2024-07-15 07:13 GMT

ਨਵੀਂ ਦਿੱਲੀ: ਹੁਣ ਆਨਲਾਈਨ ਫੂਡ ਆਰਡਰ ਕਰਨ ਵਾਲਿਆ ਲਈ ਇਹ ਅਹਿਮ ਖਬਰ ਹੈ। Swiggy ਅਤੇ Zomato ਦੇ ਗਾਹਕਾਂ ਨੂੰ ਦੱਸ ਦੇਈਏ ਕਿ ਕੰਪਨੀਆਂ ਨੇ ਪਲੇਟਫਾਰਮ ਫੀਸ ਵਧਾ ਦਿੱਤੀ ਹੈ। ਦੋਵਾਂ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ। ਪਲੇਟਫਾਰਮ ਫੀਸ ਵਧਣ ਤੋਂ ਬਾਅਦ ਹੁਣ ਇਨ੍ਹਾਂ ਪਲੇਟਫਾਰਮਾਂ ਤੋਂ ਖਾਣਾ ਮੰਗਵਾਉਣਾ ਮਹਿੰਗਾ ਹੋ ਗਿਆ ਹੈ।

ਦੱਸ ਦੇਈਏ ਕਿ ਕੰਪਨੀ ਨੇ ਪਲੇਟਫਾਰਮ ਫੀਸ ਵਿੱਚ 20 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਪਲੇਟਫਾਰਮ ਫੀਸ 6 ਰੁਪਏ ਹੋ ਗਈ ਹੈ। ਪਹਿਲਾਂ ਪਲੇਟਫਾਰਮ ਫੀਸ 5 ਰੁਪਏ ਸੀ। ਕੰਪਨੀ ਨੇ ਪਿਛਲੇ ਸਾਲ ਤੋਂ ਹੀ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ।

ਕੰਪਨੀ ਆਪਣੀ ਸਮੁੱਚੀ ਆਮਦਨ ਅਤੇ ਮੁਨਾਫੇ ਨੂੰ ਵਧਾਉਣ ਲਈ ਗਾਹਕਾਂ ਤੋਂ ਪਲੇਟਫਾਰਮ ਫੀਸ ਵਸੂਲਦੀ ਹੈ। ਇਸ ਸਾਲ ਜਨਵਰੀ 'ਚ Swiggy ਨੇ ਆਪਣੇ ਕੁਝ ਯੂਜ਼ਰਜ਼ ਦੀ ਪਲੇਟਫਾਰਮ ਫੀਸ ਵਧਾ ਕੇ 10 ਰੁਪਏ ਕਰ ਦਿੱਤੀ ਸੀ, ਜਦਕਿ ਕੁਝ ਯੂਜ਼ਰਜ਼ ਤੋਂ 7 ਰੁਪਏ ਦੀ ਫੀਸ ਲਈ ਜਾ ਰਹੀ ਸੀ।

ਸੀਈਓ ਦੀਪਕ ਸ਼ੇਨੋਏ ਨੇ ਪਲੇਟਫਾਰਮ ਫੀਸ ਵਿੱਚ ਵਾਧੇ 'ਤੇ ਪ੍ਰਤੀਕਿਰਿਆ ਦਿੱਤੀ। ਦੀਪਕ ਸ਼ੇਨੋਏ ਨੇ ਆਪਣੀ ਪੋਸਟ 'ਚ ਕਿਹਾ ਕਿ ਮੈਂ ਆਪਣੇ ਆਪ ਨੂੰ Swiggy ਅਤੇ Zomato ਤੋਂ ਦੂਰ ਕਰ ਲਿਆ ਹੈ ਅਤੇ ਅਜਿਹਾ ਕਰਕੇ ਮੈਂ ਖੁਸ਼ ਹਾਂ।

Tags:    

Similar News