ਗੁਰਦਾਸਪੁਰ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ, ਮੰਤਰੀ ਕੁਲਦੀਪ ਧਾਲੀਵਾਲ਼ ਨੇ ਬਚਾਈ ਦੂਜੇ ਦੀ ਜਾਨ

ਅੱਜ ਬੁੱਧਵਾਰ ਸਵੇਰੇ ਫ਼ਤਹਿਗੜ੍ਹ ਚੂੜੀਆਂ ਨੇੜੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਦੋ ਕਾਰ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

Update: 2026-02-18 07:57 GMT

ਮੌਕੇ 'ਤੇ ਦਿੱਤੀ ਮੁਢਲੀ ਸਹਾਇਤਾ ਤੇ ਪਹੁੰਚਾਇਆ ਹਸਪਤਾਲ

ਗੁਰਦਾਸਪੁਰ: ਅੱਜ ਬੁੱਧਵਾਰ ਸਵੇਰੇ ਫ਼ਤਹਿਗੜ੍ਹ ਚੂੜੀਆਂ ਨੇੜੇ ਇੱਕ ਕਾਰ ਹਾਦਸਾਗ੍ਰਸਤ ਹੋ ਗਈ। ਦੋ ਕਾਰ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ 'ਚੋਂ ਇੱਕ ਦੀ ਮੌਕੇ ਉਤੇ ਹੀ ਮੌਤ ਹੋ ਗਈ। ਜਿਸ ਜਗ੍ਹਾ ਇਹ ਹਾਦਸਾ ਵਾਪਰਿਆ, ਉਹ ਜਗ੍ਹਾ ਬਿਲਕੁਲ ਸੁੰਨਸਾਨ ਸੀ।

ਕਾਰ ਨੂੰ ਹਾਦਸਾ ਵਾਪਰੇ ਨੂੰ ਹਾਲ਼ੇ ਸਿਰਫ਼ ਕੁਝ ਕੁ ਹੀ ਮਿੰਟ ਹੋਏ ਸਨ ਕਿ ਉਥੋਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ਼ ਦਾ ਕਾਫ਼ਲਾ ਲੰਘ ਰਿਹਾ ਸੀ।

ਮੰਤਰੀ ਧਾਲੀਵਾਲ਼ ਨੇ ਡਰਾਇਵਰ ਨੂੰ ਤੁਰੰਤ ਰੁਕਣ ਲਈ ਕਿਹਾ। ਉਨ੍ਹਾਂ ਤੁਰੰਤ ਜ਼ਖ਼ਮੀ ਨੌਜਵਾਨ ਨੂੰ ਮੁਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਫ਼ਤਹਿਗੜ੍ਹ ਚੂੜੀਆਂ ਦੇ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀ ਨੌਜਵਾਨ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ਼ ਵੱਲੋਂ ਮੌਕੇ 'ਤੇ ਕੀਤੀ ਗਈ ਇਸ ਮਦਦ ਦੀ ਇਲਾਕੇ ਵਿੱਚ ਡਾਢੀ ਚਰਚਾ ਹੋ ਰਹੀ ਹੈ।

Tags:    

Similar News