ਅੰਮ੍ਰਿਤਸਰ ’ਚ ਪਲਟ ਗਿਆ ਤੇਲ ਦਾ ਟੈਂਕਰ, ਸੜਕ ’ਤੇ ਵਗੀਆਂ ਪੈਟਰੌਲ ਦੀਆਂ ਨਦੀਆਂ
ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਡੀਜ਼ਲ ਤੇ ਪੈਟਰੋਲ ਦਾ ਭਰਿਆ ਟੈਂਕਰ ਪਲਟ ਗਿਆ ਜਿਸ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ, ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਉਹ ਟਲਿਆ ਪਰ ਬਾਜ਼ਾਰ ਚ ਤੇਲ ਦਾ ਟੈਂਕਰ ਪਲਟਣ ਨਾਲ ਲੋਕਾਂ ਚ ਹਫੜਾ ਦਫੜੀ ਮੱਚ ਗਈ।
ਅੰਮ੍ਰਿਤਸਰ (ਪਰਵਿੰਦਰ ਕੁਮਾਰ) : ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਡੀਜ਼ਲ ਤੇ ਪੈਟਰੋਲ ਦਾ ਭਰਿਆ ਟੈਂਕਰ ਪਲਟ ਗਿਆ ਜਿਸ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਉਹ ਟਲਿਆ ਪਰ ਬਾਜ਼ਾਰ ਚ ਤੇਲ ਦਾ ਟੈਂਕਰ ਪਲਟਣ ਨਾਲ ਲੋਕਾਂ ਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਤੇ ਪਹੁੰਚੀਆਂ ਪੁਲਿਸ ਅਤੇ ਫਾਇਰ ਬ੍ਰਗੇਡ ਦੀਆਂ ਟੀਮਾਂ ਉਹਨਾਂ ਨੇ ਸਥਿਤੀ ਨੂੰ ਕੀਤਾ ਕੰਟਰੋਲ ਦੇ ਵਿੱਚ ਉੱਥੇ ਹੀ ਪੈਟਰੋਲ ਪੰਪ ਤੇ ਮਾਲਕ ਦਾ ਕਹਿਣਾ ਹੈ ਕਿ ਸ੍ਰੀ 10 ਤੋਂ 12 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਹੈ ਪਰ ਇਹ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉਹਨਾਂ ਕਿਹਾ ਕਿ ਇਹ ਟਰੱਕ ਜਲੰਧਰ ਤੋਂ ਤੇਲ ਭਰਵਾ ਕੇ ਵੇਰ ਕੇ ਪੈਟਰੋਲ ਪੰਪ ਤੇ ਆ ਰਿਹਾ ਸੀ ਤੇ ਇਸ ਦਾ ਬੈਰਿੰਗ ਟੁੱਟਣ ਦੇ ਨਾਲ ਇਹ ਟਰੱਕ ਪਲਟ ਗਿਆ ਜਿਹਦੇ ਨਾਲ ਤੇਲ ਸੜਕ ਤੇ ਡੁੱਲਣਾ ਸ਼ੁਰੂ ਹੋ ਗਿਆ ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਨੂੰ ਜਾਂਚ ਕੀਤੀ ਜਾ ਰਹੀ ਹੈ।
ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਅਮਨਦੀਪ ਕੌਰ ਵੇਰਕਾ ਥਾਣੇ ਦੇ ਮੁਖੀ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਤੇਲ ਦਾ ਟੈਂਕਰ ਵੇਰਕਾ ਲਾਗੇ ਪਲਟ ਗਿਆ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਉਹਨਾਂ ਕਿਹਾ ਕਿ ਡਰਾਈਵਰ ਦਾ ਕਹਿਣਾ ਹੈ ਕਿ ਗੱਡੀ ਦਾ ਬੈਰਿੰਗ ਟੁੱਟਣ ਕਾਰਨ ਗੱਡੀ ਪਲਟ ਗਈ ਤੇ ਜਿਸਦੇ ਕਾਰਨ ਇਹ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਸੀਂ ਮੌਕੇ ਤੇ ਪਹੁੰਚ ਗਏ ਆ ਸਾਡੇ ਨਾਲ ਫਾਈਰ ਬਗਰੇਡ ਦੀ ਟੀਮ ਵੀ ਪਹੁੰਚ ਗਈ ਹੈ। ਤੇ ਜਲਦੀ ਹੀ ਰਸਤਾ ਸਾਫ ਕਰਵਾ ਦਿੱਤਾ ਜਾਵੇਗਾ।