NRI Death: ਲੱਕ 'ਤੇ ਟੰਗੀ ਪਿਸਤੌਲ ਤੋਂ ਅਚਾਨਕ ਚੱਲੀ ਗੋਲੀ ਨੇ ਲਈ NRI ਦੀ ਜਾਨ, ਘਟਨਾ CCTV 'ਚ ਕੈਦ, ਦੇਖੋ ਵੀਡਿਓ
ਕੁੱਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਦੀ ਨੌਜਵਾਨ
NRI Death In Abohar: ਅਬੋਹਰ ਸਬ-ਡਿਵੀਜ਼ਨ ਦੇ ਢਾਣੀ ਸੁੱਚਾ ਸਿੰਘ ਦੇ ਰਹਿਣ ਵਾਲੇ ਐਨਆਰਆਈ ਹਰਪਿੰਦਰ ਸਿੰਘ ਉਰਫ਼ ਸੋਨੂੰ ਦੀ ਬੀਤੀ ਰਾਤ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ। ਹਰਪਿੰਦਰ ਸਿੰਘ ਹਾਲ ਹੀ ਵਿੱਚ ਵਿਦੇਸ਼ ਤੋਂ ਭਾਰਤ ਵਾਪਸ ਆਇਆ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸਦੀ ਦੋ ਸਾਲ ਦੀ ਧੀ ਹੈ। ਘਟਨਾ ਦੇ ਮੁਤਾਬਕ ਹਰਪਿੰਦਰ ਸੋਫੇ ਤੇ ਆਪਣੇ ਪਰਿਵਾਰ ਨਾਲ ਬੈਠਾ ਸੀ, ਉਸਦੀ ਪਿਸਤੌਲ ਉਸਦੇ ਲੱਕ ਤੇ ਟੰਗੀ ਸੀ, ਜਦੋਂ ਉਹ ਸੋਫੇ ਤੋਂ ਉੱਠਿਆ ਤਾਂ ਅਚਾਨਕ ਗੋਲੀ ਚੱਲ ਪਈ, ਜੋਂ ਸਿੱਧਾ ਉਸਦੇ ਪੇਟ ਵਿੱਚ ਜਾ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹੁਣ ਇਸਦਾ ਇੱਕ ਵੀਡਿਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਯਾਦ ਰਹੇ ਕਮਜ਼ੋਰ ਦਿਲ ਵਾਲੇ ਲੋਕ ਇਸ ਵੀਡਿਓ ਨੂੰ ਬਿਲਕੁਲ ਨਾ ਦੇਖਣ:
ਦੱਸ ਦਈਏ ਕਿ ਘਟਨਾ ਦੇ ਸਮੇਂ ਪਿਸਤੌਲ ਲੋਡਡ ਸੀ, ਜਿਸ ਕਰਕੇ ਉਹ ਚੱਲ ਗਈ, ਗੋਲੀ ਹਰਪਿੰਦਰ ਦੇ ਪੇਟ ਵਿੱਚ ਵੱਜੀ। ਉਸਦੇ ਪਰਿਵਾਰ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ। ਬਠਿੰਡਾ ਜਾਂਦੇ ਸਮੇਂ ਉਸਦੀ ਮੌਤ ਹੋ ਗਈ। ਪੁਲਿਸ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ।
ਉਸਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਬਹੁਤ ਹੀ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹਲਕਾ ਵਿਧਾਇਕ ਗੋਲਡੀ ਮੁਸਾਫਿਰ, ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਰਕਾਰੀ ਹਸਪਤਾਲ ਪਹੁੰਚੇ। ਵਿਧਾਇਕ ਗੋਲਡੀ ਮੁਸਾਫਿਰ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਹਾਲ ਹੀ ਵਿੱਚ ਪੰਚਾਇਤ ਸੰਮਤੀ ਚੋਣਾਂ ਜਿੱਤੀਆਂ ਸਨ।