ਅੰਮ੍ਰਿਤਸਰ ਏਅਰਪੋਰਟ ’ਤੇ ਐਨਆਰਆਈ ਗ੍ਰਿਫ਼ਤਾਰ, ਬੈਗ ’ਚੋਂ ਗੋਲੀਆਂ ਬਰਾਮਦ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਅਮਰੀਕਾ ਜਾ ਰਹੇ ਇਕ ਐਨਆਰਆਈ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਦੇ ਬੈਗ ਵਿਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਹੋਈਆਂ। ਗੁਰਦਾਸਪੁਰ ਦਾ ਰਹਿਣ ਵਾਲਾ ਇਹ ਐਨਆਰਆਈ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਰਹਿ ਰਿਹਾ ਸੀ ਅਤੇ ਹੁਣ ਅਮਰੀਕਾ ਨੂੰ ਜਾ ਰਿਹਾ ਸੀ।

Update: 2024-09-14 08:57 GMT

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਅਮਰੀਕਾ ਜਾ ਰਹੇ ਇਕ ਐਨਆਰਆਈ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਦੇ ਬੈਗ ਵਿਚੋਂ 9 ਐਮਐਮ ਦੀਆਂ 15 ਗੋਲੀਆਂ ਬਰਾਮਦ ਹੋਈਆਂ। ਗੁਰਦਾਸਪੁਰ ਦਾ ਰਹਿਣ ਵਾਲਾ ਇਹ ਐਨਆਰਆਈ ਕਾਫ਼ੀ ਸਮੇਂ ਤੋਂ ਪੰਜਾਬ ਵਿਚ ਰਹਿ ਰਿਹਾ ਸੀ ਅਤੇ ਹੁਣ ਅਮਰੀਕਾ ਨੂੰ ਜਾ ਰਿਹਾ ਸੀ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ’ਤੇ ਉਸ ਸਮੇਂ ਹਲਚਲ ਮੱਚ ਗਈ ਜਦੋਂ ਹਵਾਈ ਅੱਡੇ ’ਤੇ ਮੌਜੂਦ ਸੀਆਈਐਸਐਫ ਦੇ ਕਰਮਚਾਰੀਆਂ ਨੇ ਇਕ ਐਨਆਰਆਈ ਦੇ ਬੈਗ ਵਿਚੋਂ 9 ਐਮਐਮ ਦੀਆ 15 ਗੋਲੀਆਂ ਬਰਾਮਦ ਕੀਤੀਆਂ। ਇਹ ਐਨਆਰਆਈ ਅਮਰੀਕਾ ਜਾ ਰਿਹਾ ਸੀ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਗੁਰਦਾਸਪੁਰ ਵਿਚ ਰਹਿ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ ਪੁਲਿਸ ਸਟੇਸ਼ਨ ਵਿਚ ਸੀਆਈਐਸਐਫ ਦੇ ਸਬ ਇੰਸਪੈਕਟਰ ਕੇਐਸ ਵਿਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਨਿਊਜਰਸੀ ਨਿਵਾਸੀ ਅਮਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਜੋਂ ਹੋਈ ਐ।

ਅਮਰਦੀਪ ਸਿੰਘ ਅਮਰੀਕਾ ਜਾਣ ਲਈ ਅੰਮ੍ਰਿਤਸਰ ਤੋਂ ਫਲਾਈਟ ਲੈਣ ਵਾਲਾ ਸੀ, ਪਰ ਇਸ ਦੌਰਾਨ ਜਦੋਂ ਸੀਆਈਐਸਐਫ ਦੇ ਜਵਾਨਾਂ ਵੱਲੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਅਮਰਦੀਪ ਸਿੰਘ ਦੇ ਸਮਾਨ ਵਿਚੋਂ 15 ਗੋਲੀਆਂ 9 ਐਮਐਮ ਦੀਆ ਬਰਾਮਦ ਹੋਈਆਂ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰੀ ਤੋਂ ਬਾਅਦ ਅਮਰਦੀਪ ਸਿੰਘ ਦੀ ਹਾਲਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ ਏ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਹੀ ਪੁਲਿਸ ਅਮਰਦੀਪ ਸਿੰਘ ਨੂੰ ਰਿਮਾਂਡ ’ਤੇ ਲਵੇਗੀ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਦੇ ਕੋਲ 9ਐਮਐਮ ਦੀਆਂ ਇਹ ਗੋਲੀਆਂ ਕਿੱਥੋਂ ਆਈਆਂ ਅਤੇ ਉਸ ਦਾ ਇਨ੍ਹਾਂ ਗੋਲੀਆਂ ਨੂੰ ਅਮਰੀਕਾ ਲਿਜਾਣ ਦਾ ਕੀ ਮਕਸਦ ਸੀ। ਇਹ ਵੀ ਸਵਾਲ ਉਠ ਰਹੇ ਨੇ ਕਿ ਕਿਤੇ ਐਨਆਰਆਈ ਜਹਾਜ਼ ਹਾਈਜੈਕ ਤਾਂ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਅਜਿਹੇ ਸਮਾਨ ਨੂੰ ਜਹਾਜ਼ ਵਿਚ ਲੈ ਕੇ ਜਾਣ ਦੀ ਮਨਾਹੀ ਐ, ਫਿਰ ਇਸ ਦੇ ਬਾਵਜੂਦ ਐਨਆਰਆਈ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਐਨਆਰਆਈ ਕੋਲੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਹੀ ਪਤਾ ਚੱਲ ਸਕਣਗੇ।

ਫਿਲਹਾਲ ਸੀਆਈਐਸਐਫ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਏਅਰਪੋਰਟ ਥਾਣੇ ਵਿਚ ਬੀਐਨਐਸ ਦੇ ਤਹਿਤ ਐਫਆਈਆਰ ਨੰਬਰ 34 ਅੰਡਰ ਆਰਮਜ਼ ਐਕਟ 25/24/59ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਏ ਅਤੇ ਪੁਲਿਸ ਵੱਲੋਂ ਹੁਣ ਅਮਰਦੀਪ ਸਿੰਘ ਦੇ ਸਿਹਤਯਾਬ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ ਤਾਂ ਜੋ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ ਅਤੇ ਉਸਦੇ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

Tags:    

Similar News