ਹੁਣ ਵਿਦੇਸ਼ ਬੈਠੇ ਐਨਆਰਆਈਜ਼ ਦੇ ਪੰਜਾਬ ’ਚ ਹੱਲ ਹੋਣਗੇ ਮਸਲੇ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਇਕ ਐਲਾਨ ਸਾਰੇ ਐਨਆਰਆਈ ਖ਼ੁਸ਼ ਕਰ ਦਿੱਤੇ ਨੇ। ਦਰਅਸਲ ਪੰਜਾਬ ਸਰਕਾਰ ਵੱਲੋਂ ਹੁਣ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਏ, ਜਿਸ ਦੇ ਚਲਦਿਆਂ ਪਰਵਾਸੀ ਪੰਜਾਬੀ ਹੁਣ ਵਿਦੇਸ਼ਾਂ ਵਿਚ ਬੈਠੇ ਹੀ ਪੰਜਾਬ ਵਿਚ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਕਰਵਾ ਸਕਣਗੇ।
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਇਕ ਐਲਾਨ ਸਾਰੇ ਐਨਆਰਆਈ ਖ਼ੁਸ਼ ਕਰ ਦਿੱਤੇ ਨੇ। ਦਰਅਸਲ ਪੰਜਾਬ ਸਰਕਾਰ ਵੱਲੋਂ ਹੁਣ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਏ, ਜਿਸ ਦੇ ਚਲਦਿਆਂ ਪਰਵਾਸੀ ਪੰਜਾਬੀ ਹੁਣ ਵਿਦੇਸ਼ਾਂ ਵਿਚ ਬੈਠੇ ਹੀ ਪੰਜਾਬ ਵਿਚ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਕਰਵਾ ਸਕਣਗੇ। ਇਸ ਦੇ ਲਈ ਸਿਰਫ਼ ਉਨ੍ਹਾਂ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ, ਸ਼ਿਕਾਇਤ ਮਿਲਦਿਆਂ ਹੀ ਅਫ਼ਸਰਾਂ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਵਿਦੇਸ਼ਾਂ ਵਿਚ ਬੈਠੇ ਐਨਆਰਆਈ ਭਰਾਵਾਂ ਨੂੰ ਹੁਣ ਪੰਜਾਬ ਵਿਚ ਆਪਣਾ ਕੋਈ ਕੰਮ ਕਰਵਾਉਣ ਲਈ ਪੰਜਾਬ ਵਿਚ ਗੇੜੇ ਮਾਰਨੇ ਜਾਂ ਖੱਜਲ ਨਹੀਂ ਹੋਣਾ ਪਵੇਗਾ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਆਰਆਈ ਭਰਾਵਾਂ ਲਈ ਖ਼ਾਸ ਉਪਰਾਲਾ ਕੀਤਾ ਏ, ਜਿਸ ਦੇ ਚਲਦਿਆਂ ਉਹ ਵਿਦੇਸ਼ਾਂ ਵਿਚ ਬੈਠ ਕੇ ਹੀ ਆਪਣੇ ਪੰਜਾਬ ਵਿਚ ਕਿਸੇ ਵੀ ਮਸਲੇ ਦਾ ਹੱਲ ਕਰਵਾ ਸਕਦੇ ਨੇ। ਦਰਅਸਲ ਇਸ ਦੇ ਲਈ ਪਰਵਾਸੀ ਪੰਜਾਬੀਆਂ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਅਫ਼ਸਰ ਉਨ੍ਹਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾ ਬਦੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਪੰਜਾਬ ਐਨਆਰਆਈਜ਼ ਦੇ ਮਸਲੇ ਆਨਲਾਈਨ ਹੱਲ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਏ। ਉਨ੍ਹਾਂ ਆਖਿਆ ਕਿ ਐਨਆਰਆਈ ਪੰਜਾਬੀਆਂ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ‘ਆਨਲਾਈਨ ਐਨਆਰਆਈ ਮਿਲਣੀ’ 6 ਜਨਵਰੀ ਨੂੰ ਕੀਤੀ ਜਾਣੀ ਸੀ ਪਰ ਹੁਣ ਉਸ ਦੀ ਤਰੀਕ ਬਦਲ ਕੇ 3 ਜਨਵਰੀ ਕਰ ਦਿੱਤੀ ਗਈ ਐ ਕਿਉਂਕਿ 6 ਜਨਵਰੀ ਨੂੰ ਸਰਕਾਰੀ ਛੁੱਟੀ ਐ।
ਦੱਸ ਦਈਏ ਕਿ ਇਸ ਸੁਵਿਧਾ ਤਹਿਤ ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਆਪਣੇ ਵੱਖੋ ਵੱਖਰੇ ਮਸਲੇ ਅਤੇ ਸ਼ਿਕਾਇਤਾਂ ਸਿੱਧੀਆਂ ਵਿਭਾਗ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਅਤੇ ਐਨਆਰਆਈ ਵਿੰਗ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਸਕਦੇ ਨੇ, ਜਿਨ੍ਹਾਂ ਦਾ ਨਿਪਟਾਰਾ ਆਨਲਾਈਨ ਕੀਤਾ ਜਾਵੇਗਾ।