ਹੁਣ ਪਿੰਡ ਦੀ ਮੋਟਰ 'ਤੇ ਰਹਿਣਗੇ ਪ੍ਰਵਾਸੀ ਮਜ਼ਦੂਰ
9 ਸਤੰਬਰ ਨੂੰ ਹੁਸ਼ਿਆਰਪੁਰ ਦੇ ਵਿਚ ਇਕ ਪ੍ਰਵਾਸੀ ਦੇ ਵਲੋਂ 5 ਸਾਲ ਦੇ ਮਾਸੂਮ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈਕੇ ਪੰਜਾਬ 'ਚ ਪ੍ਰਵਾਸੀਆਂ ਦੇ ਖਿਲਾਫ਼ ਨਰਾਜ਼ਗੀ ਵੱਧ ਦੀ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਲੋਂ ਪ੍ਰਵਾਸੀ ਮਜਦੂਰਾਂ ਖਿਲਾਫ਼ ਮਤੇ ਪਾਏ ਗਏ ਨੇ ਅਤੇ ਅੱਜ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਦੇ ਵਲੋਂ ਵੀ ਪ੍ਰਵਾਸੀ ਮਜਦੂਰਾਂ ਦੇ ਖਿਲਾਫ਼ ਮਤਾ ਪਾਇਆ ਗਿਆ ਹੈ।ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਲੋਕਾਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਅਤੇ ਫਿਰ ਪੰਜ ਸ਼ਰਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਫੈਸਲਾ ਵੀ ਸੁਣਾਇਆ।
ਬਠਿੰਡਾ (ਵਿਵੇਕ ਕੁਮਾਰ): 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਵਿਚ ਇਕ ਪ੍ਰਵਾਸੀ ਦੇ ਵਲੋਂ 5 ਸਾਲ ਦੇ ਮਾਸੂਮ ਨੂੰ ਅਗਵਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈਕੇ ਪੰਜਾਬ 'ਚ ਪ੍ਰਵਾਸੀਆਂ ਦੇ ਖਿਲਾਫ਼ ਨਰਾਜ਼ਗੀ ਵੱਧ ਦੀ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਲੋਂ ਪ੍ਰਵਾਸੀ ਮਜਦੂਰਾਂ ਖਿਲਾਫ਼ ਮਤੇ ਪਾਏ ਗਏ ਨੇ ਅਤੇ ਅੱਜ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੀ ਪੰਚਾਇਤ ਦੇ ਵਲੋਂ ਵੀ ਪ੍ਰਵਾਸੀ ਮਜਦੂਰਾਂ ਦੇ ਖਿਲਾਫ਼ ਮਤਾ ਪਾਇਆ ਗਿਆ ਹੈ।ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਲੋਕਾਂ ਨੇ ਪੰਚਾਇਤ ਦੀ ਹਾਜ਼ਰੀ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾਈ ਅਤੇ ਫਿਰ ਪੰਜ ਸ਼ਰਤਾਂ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਖ਼ਿਲਾਫ਼ ਫੈਸਲਾ ਵੀ ਸੁਣਾਇਆ।
ਪੰਚਾਇਤ ਵਲੋਂ ਮਤੇ 'ਚ ਪੇਸ਼ ਕੀਤੇ ਪੰਜ ਫਰਮਾਨ
1.ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਪਾਏ ਗਏ ਮਤੇ ਵਿੱਚ ਪੰਜ ਫਰਮਾਨ ਨੇ।ਪਹਿਲੇ ਫਰਮਾਨ 'ਚ ਕਿਹਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਆਪਣਾ ਘਰ ਜਾਂ ਜਗ੍ਹਾ ਜ਼ਮੀਨ ਨਹੀਂ ਖਰੀਦ ਸਕਦਾ।
2.ਪ੍ਰਵਾਸੀ ਮਜ਼ਦੂਰ ਨੂੰ ਆਧਾਰ ਕਾਰਡ ਅਤੇ ਵੋਟ ਬਣਾਉਣ ‘ਤੇ ਪਾਬੰਦੀ ਹੋਵੇਗੀ।
3.ਕੋਈ ਵੀ ਪ੍ਰਵਾਸੀ ਮਜ਼ਦੂਰ ਪਿੰਡ ਵਿੱਚ ਮਜ਼ਦੂਰੀ ਕਰਨ ਆਵੇਗਾ ਤਾਂ ਉਹ ਪਿੰਡ ਦੀ ਜਗ੍ਹਾ ਸਿਰਫ ਖੇਤ ਦੀ ਮੋਟਰ ‘ਤੇ ਹੀ ਰਵੇਗਾ।
4.ਜੋ ਵੀ ਕਿਸਾਨ ਪ੍ਰਵਾਸੀ ਮਜ਼ਦੂਰ ਨੂੰ ਲੈ ਕੇ ਆਵੇਗਾ ਉਸ ਦੀ ਜਿੰਮੇਵਾਰੀ ਉਸੇ ਕਿਸਾਨ ਦੀ ਹੋਵੇਗੀ ਜਿਸ ਦੇ ਖੇਤ ਤੋਂ ਬੈਠਾ ਹੋਵੇਗਾ।
5.ਪ੍ਰਵਾਸੀ ਮਜ਼ਦੂਰ ਦੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਕਰਾਈ ਜਾਵੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ ਅਸੀਂ ਪ੍ਰਵਾਸੀ ਮਜ਼ਦੂਰੋਂ ਨੂੰ ਆਪਣੇ ਪਿੰਡ ਵਿੱਚ ਨਹੀਂ ਰਹਿਣ ਦੇਵਾਂਗੇ। ਜੇ ਕੋਈ ਕੰਮ ਲਈ ਪ੍ਰਵਾਸੀ ਆਉਂਦਾ ਹੈ ਤਾਂ ਖੇਤ ਵਾਲੀ ਮੋਟਰ ‘ਤੇ ਰਹੇਗਾ ਅਤੇ ਉਸ ਦੀ ਜ਼ਿੰਮੇਵਾਰੀ ਉਸੇ ਕਿਸਾਨ ਦੀ ਹੋਵੇਗੀ ਜਿਸ ਦੀ ਮੋਟਰ 'ਤੇ ਰਹਿ ਰਿਹਾ ਹੈ। ਪਿੰਡ ਵਿੱਚ ਨਾ ਵੋਟ ਨਾ ਆਧਾਰ ਕਾਰਡ ਨਾ ਕੋਈ ਪੱਕੀ ਜਗ੍ਹਾ ਲੈਣ ਦੇਵਾਂਗੇ।
ਪੰਚਾਇਤ ਦੇ ਇਸ ਫੈਸਲੇ ਨੂੰ ਕਿਸਾਨ ਯੂਨੀਅਨ ਦਾ ਵੀ ਸਾਥ ਮਿਲਦਾ ਨਜ਼ਰ ਆਇਆ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਯੂਪੀ-ਬਿਹਾਰ ਤੋਂ ਆਏ ਪ੍ਰਵਾਸੀ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਹਨ। ਜਿਸ ਕਰਕੇ ਅਸੀਂ ਹੁਣ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਰਹਿਣ ਦੇਵਾਂਗੇ।