Fastag ਨੂੰ ਵਾਰ-ਵਾਰ Recharge ਕਰਨ ਦਾ ਝੰਜਟ ਖਤਮ

ਆਜ਼ਾਦੀ ਦਿਹਾੜੇ ਮੌਕੇ ਤੇ ਦੇਸ਼ਵਾਸੀਆਂ ਨੂੰ ਵੱਡੀ ਸੌਗਾਤ ਮਿਲੀ ਹੈ।ਹੁਣ ਫਾਸਟੈਗ ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਝੰਜਟ ਖਤਮ ਹੋ ਗਿਆ ਹੈ, ਤੁਸੀੰ ਸਿਰਫ਼ 3,000 ਰੁਪਏ ਵਿੱਚ ਸਾਲਾਨਾ ਪਾਸ ਪ੍ਰਾਪਤ ਕਰਕੇ, ਸਾਲ ਭਰ ਆਸਾਨੀ ਨਾਲ ਟੋਲ ਟੈਕਸ ਦਾ ਭੁਗਤਾਨ ਕਰ ਸਕੋਗੇ।

Update: 2025-08-15 08:51 GMT

ਚੰਡੀਗੜ੍ਹ : ਆਜ਼ਾਦੀ ਦਿਹਾੜੇ ਮੌਕੇ ਤੇ ਦੇਸ਼ਵਾਸੀਆਂ ਨੂੰ ਵੱਡੀ ਸੌਗਾਤ ਮਿਲੀ ਹੈ।ਹੁਣ ਫਾਸਟੈਗ ਨੂੰ ਵਾਰ-ਵਾਰ ਰੀਚਾਰਜ ਕਰਨ ਦਾ ਝੰਜਟ ਖਤਮ ਹੋ ਗਿਆ ਹੈ, ਤੁਸੀੰ ਸਿਰਫ਼ 3,000 ਰੁਪਏ ਵਿੱਚ ਸਾਲਾਨਾ ਪਾਸ ਪ੍ਰਾਪਤ ਕਰਕੇ, ਸਾਲ ਭਰ ਆਸਾਨੀ ਨਾਲ ਟੋਲ ਟੈਕਸ ਦਾ ਭੁਗਤਾਨ ਕਰ ਸਕੋਗੇ।ਐਨਐੱਚਏਆਈ ਨੇ ਇਹ ਸਹੂਲਤ ਅੱਜ ਤੋਂ ਲਾਗੂ ਹੋ ਗਈ ਹੈ। ਜਿਸ ਦਾ ਜ਼ਿਆਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਅਕਸਰ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ ਅਤੇ ਵਾਰ-ਵਾਰ ਬੈਲੈਂਸ ਖਤਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ।


ਫਾਸਟੈਗ ਸਾਲਾਨਾ ਪਾਸ ਲੈਣ ਤੋਂ ਬਾਅਦ ਬੈਲੈਂਸ ਖਤਮ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।ਇਹ ਸਹੂਲਤ ਤਹਿਤ ਨਿਰਧਾਰਤ ਸ਼ਰਤਾਂ ਅਤੇ ਸੀਮਾਵਾਂ ਦੇ ਅੰਦਰ, ਟੋਲ ਦਾ ਭੁਗਤਾਨ ਸਿੱਧਾ ਤੁਹਾਡੇ ਫਾਸਟੈਗ ਤੋਂ ਹੁੰਦਾ ਰਹੇਗਾ ਅਤੇ ਤੁਹਾਨੂੰ ਹਰ ਯਾਤਰਾ ਤੋਂ ਪਹਿਲਾਂ ਰੀਚਾਰਜ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਿਤਨ ਗਡਕਰੀ ਨੇ ਇਸ ਪਾਸ ਬਾਰੇ ਦੱਸਿਆ ਸੀ ਕਿ ਨਵੇਂ ਸਾਲਾਨਾ ਫਾਸਟੈਗ ਰਾਹੀਂ, ਟੋਲ ਪਲਾਜ਼ਾ ਸਿਰਫ਼ 15 ਰੁਪਏ ਵਿੱਚ ਪਾਰ ਕੀਤਾ ਜਾ ਸਕਦਾ ਹੈ।


ਇਸ ਪਾਸ ਦੀ ਕੀਮਤ 3000 ਰੁਪਏ ਰੱਖੀ ਗਈ ਹੈ, ਜਿਸ ਵਿੱਚ 200 ਯਾਤਰਾਵਾਂ ਸ਼ਾਮਲ ਹੋਣਗੀਆਂ। ਇੱਕ ਯਾਤਰਾ ਦਾ ਮਤਲਬ ਹੈ ਇੱਕ ਵਾਰ ਟੋਲ ਪਲਾਜ਼ਾ ਪਾਰ ਕਰਨਾ। ਯਾਨੀ ਕਿ ਪ੍ਰਤੀ ਟੋਲ ਸਿਰਫ਼ 15 ਰੁਪਏ ਖਰਚ ਹੋਣਗੇ।ਇਹ ਸਾਲਾਨਾ ਟੋਲ ਪਾਸ ਇੱਕ ਕਿਸਮ ਦੀ ਪ੍ਰੀਪੇਡ ਟੋਲ ਸਕੀਮ ਹੈ, ਜੋ ਵਿਸ਼ੇਸ਼ ਤੌਰ 'ਤੇ ਕਾਰਾਂ, ਜੀਪਾਂ ਅਤੇ ਵੈਨਾਂ ਵਰਗੇ ਗੈਰ-ਵਪਾਰਕ ਨਿੱਜੀ ਵਾਹਨਾਂ ਲਈ ਤਿਆਰ ਕੀਤੀ ਗਈ ਹੈ।

ਖਾਸ ਗੱਲ ਇਹ ਹੈ ਕਿ ਇਸ ਲਈ ਲੋਕਾਂ ਨੂੰ ਨਵਾਂ ਟੈਗ ਖਰੀਦਣ ਦੀ ਜ਼ਰੂਰਤ ਨਹੀਂ ਹੈ, ਸਗੋਂ ਇਹ ਤੁਹਾਡੇ ਮੌਜੂਦਾ ਫਾਸਟੈਗ ਨਾਲ ਲੰਿਕ ਹੋਵੇਗਾ।

ਫਾਸਟੈਗ ਸਾਲਾਨਾ ਪਾਸ ਨੂੰ ਕਿਵੇਂ ਬਣਾਈਏ?

ਫਾਸਟੈਗ ਸਾਲਾਨਾ ਪਾਸ ਸਿਰਫ਼ ਰਾਜਮਾਰਗਯਾਤਰਾ ਮੋਬਾਈਲ ਐਪ ਅਤੇ ਐੱਨਐੱਚਏਆਈ ਪੋਰਟਲ 'ਤੇ ਜਾਣਾ ਹੋਵੇਗਾ।ਫਿਰ ਆਪਣੇ ਮੋਬਾਈਲ ਨੰਬਰ ਤੋਂ ਆਈਡੀ ਲੌਗਇਨ ਕਰੋ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਦੀ ਯੋਗਤਾ ਅਤੇ ਉਸ 'ਤੇ ਲਗਾਏ ਗਏ ਢਅਸ਼ਠੳਗ ਦੀ ਪੁਸ਼ਟੀ ਕਰਨੀ ਪਵੇਗੀ। ਇੱਕ ਵਾਰ ਤਸਦੀਕ ਪੂਰੀ ਹੋਣ ਤੋਂ ਬਾਅਦ, 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ।

ਉਪਭੋਗਤਾ ਦੁਆਰਾ 3000 ਰੁਪਏ ਦੇ ਭੁਗਤਾਨ ਦੀ ਪੁਸ਼ਟੀ ਤੋਂ ਬਾਅਦ ਫਾਸਟੈਗ ਸਾਲਾਨਾ ਪਾਸ 2 ਘੰਟਿਆਂ ਦੇ ਅੰਦਰ ਐਕਟਿਵ ਹੋ ਜਾਵੇਗਾ।

Tags:    

Similar News