ਚੁੱਲ੍ਹੇ ਸਮੇਟਣ ਦੀ ਥਾਂ ਨਵਾਂ ਚੁੱਲ੍ਹਾ ਬਣਾਉਣਾ ਹੁਕਮਨਾਮੇ ਦੀ ਤੌਹੀਨ : ਟਿਵਾਣਾ

2 ਦਸੰਬਰ 2024 ਨੂੰ ਮੀਰੀ ਪੀਰੀ ਦੇ ਮਹਾਨ ਤਖਤ ਅਤੇ ਸਿਧਾਂਤ ਦੀ ਅਗਵਾਈ ਹੇਠ 5 ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਲਿਖਤੀ ਰੂਪ ਵਿਚ ਕਿਹਾ ਸੀ ਕਿ ਵੱਖ-ਵੱਖ ਅਕਾਲੀ ਧੜੇ ਆਪੋ ਆਪਣੇ ਵੱਖ-ਵੱਖ ਸਿਆਸੀ ਚੁੱਲ੍ਹਿਆ ਨੂੰ ਸਮੇਟ ਕੇ ਇਸ ਮਹਾਨ ਸੰਸਥਾਂ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਇਕੋ ਇਕ ਸ਼੍ਰੋਮਣੀ ਅਕਾਲੀ ਦਲ ਨੂੰ ਹੋਦ ਵਿਚ ਲਿਆਉਣ।

Update: 2025-08-13 08:00 GMT

ਫ਼ਤਹਿਗੜ੍ਹ ਸਾਹਿਬ : “02 ਦਸੰਬਰ 2024 ਨੂੰ ਮੀਰੀ ਪੀਰੀ ਦੇ ਮਹਾਨ ਤਖਤ ਅਤੇ ਸਿਧਾਂਤ ਦੀ ਅਗਵਾਈ ਹੇਠ 5 ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕਰਦੇ ਹੋਏ ਲਿਖਤੀ ਰੂਪ ਵਿਚ ਕਿਹਾ ਸੀ ਕਿ ਵੱਖ-ਵੱਖ ਅਕਾਲੀ ਧੜੇ ਆਪੋ ਆਪਣੇ ਵੱਖ-ਵੱਖ ਸਿਆਸੀ ਚੁੱਲ੍ਹਿਆ ਨੂੰ ਸਮੇਟ ਕੇ ਇਸ ਮਹਾਨ ਸੰਸਥਾਂ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਕੇ ਇਕੋ ਇਕ ਸ਼੍ਰੋਮਣੀ ਅਕਾਲੀ ਦਲ ਨੂੰ ਹੋਦ ਵਿਚ ਲਿਆਉਣ।


ਦੂਸਰਾ ਇਹ ਵੀ ਹੁਕਮਨਾਮੇ ਵਿਚ ਦਰਜ ਹੈ ਕਿ ਬਾਦਲ ਅਕਾਲੀ ਦਲ ਜਾਂ ਸੁਧਾਰ ਲਹਿਰ ਵਾਲੇ ਬਾਗੀ ਦਾਗੋ ਦਾਗ ਹੋਈ ਸਮੁੱਚੀ ਸਿੱਖ ਕੌਮ ਦੀ ਦੋਸ਼ੀ ਲੀਡਰਸਿਪ ਵੱਲੋ ਬੀਤੇ ਸਮੇ ਵਿਚ ਸਿੱਖ ਕੌਮ ਨਾਲ ਕੀਤੇ ਗਏ ਵੱਡੇ ਧੋਖੇ-ਫਰੇਬ ਦੀ ਬਦੌਲਤ ਹੁਣ ਇਨ੍ਹਾਂ ਨੂੰ ਸਿੱਖ ਕੌਮ ਦੀ ਧਾਰਮਿਕ ਜਾਂ ਰਾਜਨੀਤਿਕ ਅਗਵਾਈ ਕਰਨ ਦਾ ਇਖਲਾਕੀ ਹੱਕ ਨਹੀ ਰਿਹਾ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਵਿਦਵਾਨ ਅਤੇ ਗਿਆਨੀ ਉਪਰੋਕਤ ਹੁਕਮਨਾਮੇ ਨੂੰ ਜਾਰੀ ਕਰਨ ਸਮੇ ਬਤੌਰ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬਾਨਾਂ ਵਿਚ ਸਾਮਿਲ ਸਨ, ਉਹ ਖੁਦ ਹੀ ਹੋਏ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਜਾਂ ਸੰਪੂਰਨ ਕਰਵਾਉਣ ਦੀ ਬਜਾਇ ਆਪਣਾ ਇਕ ਨਵਾਂ ਚੁੱਲ੍ਹਾ ਆਪਣੀ ਪ੍ਰਧਾਨਗੀ ਵਿਚ ਬਣਾਕੇ ਬੈਠ ਗਏ ਅਤੇ ਇਕ ਧੜੇ ਦੁਆਰਾ ਕੀਤੀ ਗਈ ਭਰਤੀ ਨੂੰ ਕਾਨੂੰਨੀ ਆਧਾਰ ਦੱਸਕੇ ਆਪਣੇ ਧੜੇ ਦੀ ਜਮਹੂਰੀਅਤ ਚੋਣ ਹੋਣ ਦਾ ਗੁੰਮਰਾਹਕੁੰਨ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ। ਜਦੋਕਿ ਇਨ੍ਹਾਂ ਨੇ ਖੁਦ ਹੁਕਮਨਾਮੇ ਵਿਚ ਦਰਜ ਕੀਤਾ ਸੀ ਕਿ ਇਹ ਲੋਕ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਇਖਲਾਕੀ ਹੱਕ ਗੁਆ ਚੁੱਕੇ ਹਨ।


ਕੀ ਗਿਆਨੀ ਹਰਪ੍ਰੀਤ ਸਿੰਘ ਖੁਦ ਹੀ ਇਸ ਦੁੱਖਦਾਇਕ ਅਤੇ ਕੌਮ ਵਿਰੋਧੀ ਵਰਤਾਰੇ ਦਾ ਹਿੱਸਾ ਬਣਕੇ ਆਪਣੀ ਹਾਜਰੀ ਵਿਚ ਹੋਏ ਹੁਕਮਨਾਮੇ ਦੀ ਤੋਹੀਨ ਨਹੀ ਕਰ ਰਹੇ ? ਜਿਨ੍ਹਾਂ ਕਾਲੀਆ ਭੇਡਾ ਨੇ ਆਪਣੇ ਸਵਾਰਥੀ, ਸਿਆਸੀ ਅਤੇ ਮਾਲੀ ਹਿੱਤਾ ਲਈ ਲੰਮਾਂ ਸਮਾਂ ਬਾਦਲ ਪਰਿਵਾਰ ਵੱਲੋ ਕੀਤੇ ਗਏ ਖਾਲਸਾ ਪੰਥ ਵਿਰੋਧੀ ਕੁਕਰਮਾ ਵਿਚ ਸਾਥ ਦਿੱਤਾ, ਬਾਦਲ ਰੂਪੀ ਸਿਆਸੀ ਚੁੱਲ੍ਹੇ ਨੂੰ ਬੇਗੈਰਤ ਤੇ ਬੇਸਰਮੀ ਨਾਲ ਚੱਲਦਾ ਰੱਖਣ ਲਈ ਤੇ ਆਪਣੇ ਸਿਆਸੀ ਅਹੁਦਿਆ ਨੂੰ ਬਰਕਰਾਰ ਰੱਖਣ ਲਈ ਇਕ ਦੂਜੇ ਤੋ ਮੂਹਰੇ ਹੋ ਕੇ ਸਰਗਰਮੀਆ ਕਰਦੇ ਰਹੇ, ਕੀ ਉਸ ਨਿਰਾਰਥਕ ਅਤੇ ਸਿੱਖ ਕੌਮ ਵਿਚ ਅਸਫਲ ਹੋ ਚੁੱਕੀ ਲੀਡਰਸਿਪ ਦੀ ਦੁਆਰਾ ਦੁਰਵਰਤੋ ਨਹੀ ਕੀਤੀ ਜਾ ਰਹੀ ਅਤੇ ਉਸ ਸਿੱਖ ਕੌਮ ਵਿਚ ਆਧਾਰ ਗੁਆ ਚੁੱਕੀ ਦਿਸਾਹੀਣ ਲੀਡਰਸਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋ ਕਰਕੇ ਫਿਰ ਤੋ ਥੋਪਣ ਦੀ ਅਸਫਲ ਕੋਸਿਸ ਨਹੀ ਹੋ ਰਹੀ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦਾ ਵਾਸਤਾ ਪਾ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਬੀਤੇ ਕੱਲ੍ਹ ਇਕ ਹੋਰ ਨਵਾਂ ਸਿਆਸੀ ਚੁੱਲ੍ਹਾ ਸਥਾਪਿਤ ਕਰਨ ਵਾਲਿਆਂ ਅਤੇ ਇਸ ਨਿਰਾਰਥਕ ਅਤੇ ਅਸਫਲ ਦਾਗੋ ਦਾਗ ਹੋ ਚੁੱਕੀ ਲੀਡਰਸਿਪ ਨੂੰ ਜਨਤਾ ਦੀ ਕਚਹਿਰੀ ਵਿਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਮੀਰੀ ਪੀਰੀ ਦੇ ਸਿਧਾਂਤ ਦੀ ਪ੍ਰੀਪੇਖ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਵਾੜ ਹੀ ਮੀਰੀ ਪੀਰੀ ਰੂਪੀ ਸਿੱਖ ਕੌਮ ਦੇ ਖੇਤ ਨੂੰ ਖਾਣ ਲੱਗ ਪਵੇ ਤਾਂ ਅਜਿਹੀ ਵਾੜ ਖੇਤ ਦੀ ਰਾਖੀ ਕਤਈ ਨਹੀ ਕਰ ਸਕਦੀ।


ਬਾਦਲ ਪਰਿਵਾਰ ਦੇ ਕੀਤੇ ਗਏ ਬਜਰ ਕੁਕਰਮਾ ਦਾ ਸਾਥ ਦੇਣ ਵਾਲਾ ਸਿਆਸੀ ਲਾਣਾ ਜੋ ਅਸਲੀਅਤ ਵਿਚ ਹੁਕਮਨਾਮੇ ਦੀ ਤੋਹੀਨ ਕਰਕੇ ਹੋਦ ਵਿਚ ਆਇਆ ਹੈ, ਉਹ ਇਕ ਨਵੀ ਅਤਿ ਖਤਰਨਾਕ ਭਰਾਮਾਰੂ ਜੰਗ ਨੂੰ ਤੇਜ ਕਰਨ ਅਤੇ ਕੌਮ ਦਾ ਹੋਰ ਧਾਰਮਿਕ, ਇਖਲਾਕੀ, ਸਿਆਸੀ ਨੁਕਸਾਨ ਕਰਨ ਤੋ ਇਲਾਵਾ ਪੰਜਾਬੀਆ ਤੇ ਕੌਮ ਨੂੰ ਕੁਝ ਨਹੀ ਦੇ ਸਕੇਗਾ । ਜੇਕਰ ਸਹੀ ਮਾਇਨਿਆ ਵਿਚ ਕੌਮ ਨੂੰ ਦਰਪੇਸ ਆ ਰਹੇ ਅਹਿਮ ਤੇ ਗੰਭੀਰ ਮਸਲਿਆ ਨੂੰ ਹੱਲ ਕਰਨ ਅਤੇ ਮੀਰੀ ਪੀਰੀ ਦੀ ਸੋਚ ਤੇ ਸਿਧਾਂਤ ਨੂੰ ਮਜਬੂਤੀ ਦੇਣ ਦੀ ਗੱਲ ਹੁੰਦੀ ਤਾਂ ਬਗੈਰ ਕਿਸੇ ਏਜੰਡੇ ਅਤੇ ਨਿਸ਼ਾਨੇ ਤੋ ਇਹ ਦਿਸ਼ਾਹੀਣ ਇਕ ਹੋਰ ਨਵਾਂ ਚੁੱਲਾ ਸਥਾਪਿਤ ਕਰਨ ਦੀ ਲੋੜ ਕਦੀ ਨਾ ਹੁੰਦੀ।


ਬਲਕਿ ਕੌਮ ਵਿਚ ਬਲ ਰਹੇ ਵੱਖ-ਵੱਖ ਵੱਡੀ ਗਿਣਤੀ ਦੇ ਸਿਆਸੀ ਚੁੱਲਿਆ ਨੂੰ ਖਤਮ ਕਰਕੇ ਮੀਰੀ ਪੀਰੀ ਦੇ ਮਹਾਨ ਸਥਾਂਨ ਦੀ ਅਗਵਾਈ ਹੇਠ ਸਮੁੱਚੀ ਕੌਮ ਵੱਲੋ ਸਾਂਝੇ ਤੌਰ ਤੇ ਇਕੋ ਹੀ ਸ਼੍ਰੋਮਣੀ ਅਕਾਲੀ ਦਲ ਦਾ ਸਹੀ ਢੰਗ ਨਾਲ ਪੂਨਰਗਠਨ ਕਰਕੇ ਭਰਾਮਾਰੂ ਜੰਗ ਦਾ ਅੰਤ ਕਰਦੇ ਹੋਏ ਸਮੂਹਿਕ ਰੂਪ ਵਿਚ ਏਕਤਾ ਦੀ ਖੁਸਬੋ ਦਾ ਪਸਾਰਾ ਕੀਤਾ ਜਾਂਦਾ । ਜੋ ਕਿ ਹੁਕਮਨਾਮਾ ਜਾਰੀ ਹੋਣ ਤੋ ਪਹਿਲੇ ਅਤੇ ਪਿੱਛੋ ਸਿੱਖ ਕੌਮ ਤੇ ਜਥੇਦਾਰ ਸਾਹਿਬਾਨ ਦੀ ਅਸਲ ਭਾਵਨਾ ਹੈ ।

ਸ. ਟਿਵਾਣਾ ਨੇ ਖਾਲਸਾ ਪੰਥ ਦੀ ਭਰਾਮਾਰੂ ਜੰਗ ਨੂੰ ਪਹਿਲੇ ਨਾਲੋ ਵੀ ਹੋਰ ਤੇਜ ਕਰਨ ਵਾਲੇ ਇਸ ਹੋਣ ਜਾ ਰਹੇ ਦੁੱਖਦਾਇਕ ਵਰਤਾਰੇ ਦੇ ਖੌਫਨਾਕ ਨਤੀਜਿਆ ਨੂੰ ਮੁੱਖ ਰੱਖਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਰੂਪ ਵਿਚ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਮੀਰੀ ਪੀਰੀ ਦੇ ਸਿਧਾਂਤ ਤੇ ਰੋਸਨੀ ਵਿਚ ਜੇਕਰ ਉਹ 2 ਦਸੰਬਰ 2024 ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਨਾਮੇ ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਵੱਲ ਦ੍ਰਿੜਤਾ ਨਾਲ ਵੱਧਦੇ ਹੋਏ ਬਾਦਲ ਦਲੀਆ, ਨਵੇ ਬਣੇ ਸਿਆਸੀ ਚੁੱਲ੍ਹੇ ਅਤੇ ਹੋਰ ਵੱਖ-ਵੱਖ ਸਿਆਸੀ ਦਲਾਂ ਦੀ ਕੌਮੀ ਅਸੀਮਤ ਤਾਕਤ ਨੂੰ ਇਕੱਤਰ ਕਰਕੇ 1920 ਵਿਚ ਹੋਦ ਵਿਚ ਆਏ ਉਸ ਸ਼੍ਰੋਮਣੀ ਅਕਾਲੀ ਦਲ, ਜਿਸਦੀ ਸਮੁੱਚੀ ਲੀਡਰਸਿਪ ਦੀ ਭਾਵਨਾ ਹੁੰਦੀ ਸੀ ਕਿ ‘ਮੈ ਮਰਾਂ ਪੰਥ ਜੀਵੈ’ ਅਜਿਹੀ ਨਿਰਸਵਾਰਥ, ਤਿਆਗੀ ਗੁਰੂ ਸਾਹਿਬਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਚ ਅਟੁੱਟ ਵਿਸਵਾਸ ਰੱਖਣ ਵਾਲੀ ਲੀਡਰਸਿਪ ਨੂੰ ਅੱਗੇ ਲਿਆਕੇ ਖਾਲਸਾ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਦ੍ਰਿੜਤਾ ਨਾਲ ਉਜਾਗਰ ਕਰਨ ਵਿਚ ਯੋਗਦਾਨ ਪਾ ਸਕਣ ਤਾਂ ਲਾਹੌਰ ਖਾਲਸਾ ਰਾਜ ਦਰਬਾਰ ਦੀ ਤਰ੍ਹਾਂ ਸਮੁੱਚੇ ਸੰਸਾਰ ਦੇ ਨਕਸੇ ਤੇ ਸਰਬੱਤ ਦੇ ਭਲੇ ਵਾਲੇ ਨਿਸ਼ਾਨੇ ਤੇ ਅਧਾਰਿਤ ਸਿੱਖ ਸਟੇਟ ਹੋਦ ਵਿਚ ਆਉਣ ਤੋ ਦੁਨੀਆ ਦੀ ਕੋਈ ਤਾਕਤ ਨਹੀ ਰੋਕ ਸਕੇਗੀ ।


ਦੂਸਰਾ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਸੇਵਾਮੁਕਤੀਆ ਲਈ ਵਿਧੀ ਬਣਾਉਣ ਲਈ ਜੇਕਰ ਉਹ ਸੀਮਤ ਸਮੇ ਵਿਚ ਸਰਬ ਪ੍ਰਵਾਨਿਤ ਸਿਆਸੀ ਸਵਾਰਥੀ ਮਕਸਦਾ ਤੋ ਰਹਿਤ ਵਿਧੀ ਵਿਧਾਨ ਬਣਾਉਣ ਲਈ ਉਦਮ ਕਰ ਸਕਣ ਅਤੇ ਇਸਦੇ ਨਾਲ ਹੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਸੀਮਤ ਸ਼ਕਤੀ ਵਾਲੀ ਅਗਵਾਈ ਹੇਠ ਇਕੱਤਰ ਕਰਕੇ ਸੈਟਰ ਦੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਹਕੂਮਤ ਨੂੰ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਕਰਵਾਉਣ ਲਈ ਮਜਬੂਰ ਕਰ ਸਕਣ ਦੀ ਜਿੰਮੇਵਾਰੀ ਨਿਭਾਅ ਸਕਣ ਤਾਂ ਉਨ੍ਹਾਂ ਦੀ ਸਖਸ਼ੀਅਤ ਕੌਮ ਦੇ ਵੱਡੇ ਦਰਦ ਨੂੰ ਖਤਮ ਕਰਨ ਵਾਲੀ ਸਰਬ ਪ੍ਰਵਾਨਿਤ ਵੀ ਹੋ ਸਕੇਗੀ ਅਤੇ ਉਹ ਆਉਣ ਵਾਲੇ ਸਮੇ ਵਿਚ ਖਾਲਸਾ ਪੰਥ ਨੂੰ ਨਵੇ-ਨਿਰੋਏ ਸਿਧਾਤਾਂ ਤੇ ਸੋਚ ਤੇ ਅਧਾਰਿਤ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਤੋ ਪ੍ਰੇਰਣਾ ਤੇ ਅਗਵਾਈ ਕਰਨ ਦੇ ਸਮਰੱਥ ਹੋ ਸਕਣਗੇ ।


ਜੇਕਰ ਉਹ ਦ੍ਰਿੜਤ੍ਹਾ ਨਾਲ ਇਹ ਜਿੰਮੇਵਾਰੀਆ ਪੂਰੀਆ ਨਾ ਕਰ ਸਕੇ ਤਾਂ ਅਜੋਕੇ ਅਤੇ ਬੀਤੇ ਸਿਆਸੀ ਆਗੂਆ ਦੀਆਂ ਸਵਾਰਥੀ ਨੀਤੀਆ ਵਿਚ ਉਹ ਵੀ ਦੂਜੇ ਜਥੇਦਾਰ ਸਾਹਿਬਾਨ ਦੀ ਤਰ੍ਹਾਂ ਸਿੱਖ ਇਤਿਹਾਸ ਵਿਚ ਅਲੋਪ ਹੋ ਕੇ ਰਹਿ ਜਾਣਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਆਪਣੇ ਮਿਲੇ ਧਾਰਮਿਕ ਅਹੁਦੇ ਨੂੰ ਸਹੀ ਸਮੇ ਤੇ ਸਹੀ ਢੰਗ ਨਾਲ ਵਰਤੋ ਕਰਕੇ ਉਪਰੋਕਤ ਕੌਮੀ ਮਿਸ਼ਨਾਂ ਨੂੰ ਬਾਖੂਬੀ ਪ੍ਰਾਪਤ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ ।

Tags:    

Similar News