ਮਾਘੀ ਵਾਲੇ ਦਿਨ ਨਵੀਂ ਪਾਰਟੀ ਦਾ ਕੀਤਾ ਜਾਵੇਗਾ ਐਲਾਨ : ਸਾਂਸਦ ਸਰਬਜੀਤ ਸਿੰਘ ਖਾਲਸਾ
ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਇੱਕ ਰਿਵਾਇਤੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਵੱਲੋਂ ਦਿੱਤਾ ਗਿਆ ਵੱਡਾ ਬਿਆਨ, ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਲਦ ਐਲਾਨ ਕਰਾਂਗੇ,ਜੋ ਇੱਕ ਜਥੇਬੰਦੀ ਦਾ ਹਾਲੇ ਨਾਮ ਨਹੀਂ ਅਸੀਂ ਕਲੋਜ ਕਰਨਾ।;
ਅੰਮ੍ਰਿਤਸਰ : ਖਡੂਰ ਸਾਹਿਬ ਤੋਂ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਇੱਕ ਰਿਵਾਇਤੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਵੱਲੋਂ ਦਿੱਤਾ ਗਿਆ ਵੱਡਾ ਬਿਆਨ, ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜਲਦ ਐਲਾਨ ਕਰਾਂਗੇ,ਜੋ ਇੱਕ ਜਥੇਬੰਦੀ ਦਾ ਹਾਲੇ ਨਾਮ ਨਹੀਂ ਅਸੀਂ ਕਲੋਜ ਕਰਨਾ। ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ। ਫਿਰ ਉਹ ਜਥੇਬੰਦੀ ਵੱਲੋਂ 11 ਮੈਂਬਰ ਹੀ ਕਮੇਟੀ ਪੰਜ ਮੈਂਬਰੀ ਬਣਾਵਾਂਗੇ। ਫਿਰ 21 ਮੈਬਰ ਬਣਾਏਗੀ। ਫਿਰ ਉਹ ਅੱਗੇ ਜਿਲਿਆਂ ਦੇ ਵਿੱਚ ਜਥੇਬੰਦੀ ਬਣਾਏਗੀ ਤੇ ਫ਼ਿਰ 11 ਮੈਂਬਰੀ ਕਮੇਟੀ ਫਿਰ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ।
ਓਹਨਾ ਕਿਹਾ ਹਾਲੇ ਅਸੀਂ ਇੱਕ ਜਥੇਬੰਦੀ ਦਾ ਨਾਂ ਨਹੀਂ ਕਰਨਾ ਮੈਂਬਰ ਅਤੇ ਕਮੇਟੀ ਦਾ ਨਾਂ ਨਹੀਂ ਕਰਨਾ, ਐਸਜੀਪੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਆਪਣੇ ਉਮੀਦਵਾਰ ਜਰੂਰ ਉਤਾਰਾਂਗੇ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਭ ਤੋਂ ਪਹਿਲੀ ਗੱਲ ਤਾਂ ਜੀ ਨਸ਼ਿਆਂ ਦੇ ਜਿਹੜੇ ਕਿ ਅੱਜ ਤੱਕ ਸਾਰੀਆਂ ਪਾਰਟੀਆਂ ਕਹਿ ਕੇ ਮੁੱਕਰ ਗਈਆਂ ਅਸੀਂ ਤੁਹਾਨੂੰ ਪੰਜਾਬ ਚੋਂ ਨਸ਼ਾ ਖ਼ਤਮ ਕਰਕੇ ਦਿਖਾਵਾਂਗੇ। ਓਹਨਾ ਕਿਹਾ ਕਿ ਦੂਜਾ ਸੂਬੇ ਦੇ ਮਦਦਗਾਰਾਂ ਦੀ ਗੱਲ ਕਰਨੀ ਜੋ ਅਧਿਕਾਰ ਹੈ ਸੂਬੇ ਦੇ ਅਧੀਕਾਰ ਉਹ ਸੂਬੇ ਕੋਲ ਹੀ ਹੋਣੇ ਚਾਹੀਦੇÍ
ਅੰਮ੍ਰਿਤਪਾਲ ਨਾਲ ਨਹੀਂ ਗੱਲ ਹੋਈ ਬਾਪੂ ਤਰਸੇਮ ਸਿੰਘ ਜੀ ਨਾਲ ਅਕਸਰ ਹੀ ਹੁੰਦੀ ਰਹਿੰਦੀ ਹੈ। ਮੁਸ਼ਕਿਲਾਂ ਦਾ ਸਾਹਮਣਾ ਸਾਨੂੰ ਕੀ ਕਰਨਾ ਪੈਣਾ ਕੌਮ ਸਾਡੇ ਨਾਲ ਹੈ ਇਹ ਤਾਂ ਅਸੀਂ ਜਿੱਦਾਂ ਸੰਗਤ ਤੇ ਕਹੇ ਤੋਂ ਹੀ ਐਲਾਨ ਕੀਤਾ ਪਾਰਟੀ ਦਾ ਉਹਨਾਂ ਦੇ ਕਹੇ ਤੇ ਹੀ ਬਣਾ ਰਹੇ ਹਾਂ ਵਾਰ ਚੜਦੀ ਕਲਾ ਕਰੂਗਾ ਜੇ ਸੰਗਤ ਨਾਲ ਸੰਗਤ ਦਾ ਸਾਥ ਚਾਹੀਦਾ।