ਨਵਜੋਤ ਸਿੱਧੂ ਦੀ ਪੁਰਾਣੇ ਅੰਦਾਜ਼ ’ਚ ਫਿਰ ਵਾਪਸੀ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵਾਰ ਫਿਰ ਰਾਜਨੇਤਾ ਦੇ ਰੂਪ ਵਿਚ ਸਰਗਰਮ ਦਿਖਾਈ ਦੇ ਰਹੇ ਨੇ। ਆਈਪੀਐਲ ਦੌਰਾਨ ਕ੍ਰਿਕਟਰ ਵਾਂਗ ਸੋਸ਼ਲ ਮੀਡੀਆ ’ਤੇ ਛਾਏ ਰਹਿਣ ਵਾਲੇ ਸਿੱਧੂ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਫਿਰ ਤੋਂ ਸਰਗਰਮ ਸਿਆਸਤ ਵਿਚ ਵਾਪਸੀ ਦੇ ਸੰਕੇਤ ਦਿੱਤੇ ਨੇ

Update: 2024-08-11 10:53 GMT

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਵਾਰ ਫਿਰ ਰਾਜਨੇਤਾ ਦੇ ਰੂਪ ਵਿਚ ਸਰਗਰਮ ਦਿਖਾਈ ਦੇ ਰਹੇ ਨੇ। ਆਈਪੀਐਲ ਦੌਰਾਨ ਕ੍ਰਿਕਟਰ ਵਾਂਗ ਸੋਸ਼ਲ ਮੀਡੀਆ ’ਤੇ ਛਾਏ ਰਹਿਣ ਵਾਲੇ ਸਿੱਧੂ ਨੇ ਆਪਣੇ ਪੁਰਾਣੇ ਅੰਦਾਜ਼ ਵਿਚ ਫਿਰ ਤੋਂ ਸਰਗਰਮ ਸਿਆਸਤ ਵਿਚ ਵਾਪਸੀ ਦੇ ਸੰਕੇਤ ਦਿੱਤੇ ਨੇ ਕਿਉਂਕਿ ਇਕ ਲੰਬੇ ਵਕਫ਼ੇ ਮਗਰੋਂ ਉਨ੍ਹਾਂ ਦਾ ਇਹ ਰੂਪ ਦੇਖਣ ਨੂੰ ਮਿਲਿਆ ਏ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਰਗਰਮ ਸਿਆਸਤ ਵਿਚ ਫਿਰ ਤੋਂ ਐਂਟਰੀ ਮਾਰਨ ਦੀ ਤਿਆਰੀ ਵਿਚ ਜਾਪ ਰਹੇ ਨੇ। ਕਾਫ਼ੀ ਸਮੇਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨਾਂ ਦਾ ਪੁਰਾਣਾ ਰੂਪ ਦੇਖਣ ਨੂੰ ਮਿਲਿਆ ਏ, ਜਿਸ ਵਿਚ ਉਹ ਇਕ ਸ਼ੇਅਰ ਸੁਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੋ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਏ। ਨਵਜੋਤ ਸਿੱਧੂ ਨੇ ਆਪਣੀ ਨਵੀਂ ਵੀਡੀਓ ਵਿਚ ਭਾਵੇਂ ਮਹਿਜ਼ ਕੁੱਝ ਹੀ ਸ਼ਬਦ ਬੋਲੇ ਪਰ ਉਨ੍ਹਾਂ ਦਾ ਨਿਸ਼ਾਨਾ ਆਪਣੇ ਵਿਰੋਧੀਆਂ ’ਤੇ ਸੀ। ਉਨ੍ਹਾਂ ਵੀਡੀਓ ਵਿਚ ਆਖਿਆ ‘ਸ਼ਤਰੰਜ ਦਾ ਵਜ਼ੀਰ ਹੋਵੇ ਜਾਂ ਇਨਸਾਨ ਦਾ ਜ਼ਮੀਰ,, ਗਿਰ ਗਿਆ ਤਾਂ ਸਮਝੋ ਖੇਡ ਖ਼ਤਮ।

Full View

ਇਸ ਤੋਂ ਕੁੱਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੁਰਜੀਤ ਧੀਮਾਨ ਦੇ ਘਰ ਪੁੱਜੇ ਸੀ, ਜਿੱਥੇ ਉਨ੍ਹਾਂ ਨੇ ਸੁਰਜੀਤ ਧੀਮਾਨ ਦੀ ਪਤਨੀ ਬਲਵੀਰ ਕੌਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਸੀ। ਦਰਅਸਲ ਨਵਜੋਤ ਸਿੰਘ ਸਿੱਧੂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਤੋਂ ਹੀ ਪੰਜਾਬ ਦੀ ਰਾਜਨੀਤੀ ਤੋਂ ਹੌਲੀ ਹੌਲੀ ਦੂਰੀ ਬਣਾਉਣ ਲੱਗ ਪਏ ਸੀ। 2022 ਵਿਚ ਅੰਮ੍ਰਿਤਸਰ ਈਸਟ ਤੋਂ ਚੋਣ ਹਾਰਨ ਮਗਰੋਂ ਉਹ ਪਟਿਆਲਾ ਸ਼ਿਫਟ ਹੋ ਗਏ ਸੀ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਆਈਆ ਪਰ ਨਵਜੋਤ ਸਿੰਘ ਸਿੱਧੂ ਨਾ ਪ੍ਰਚਾਰ ਵਿਚ ਆਏ ਅਤੇ ਨਾ ਹੀ ਕਿਸੇ ਖ਼ਾਸ ਉਮੀਦਵਾਰ ਦੇ ਲਈ ਉਨ੍ਹਾਂ ਨੇ ਪ੍ਰਚਾਰ ਕੀਤਾ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੀ ਕੈਂਸਰ ਦੀ ਸਰਜਰੀ ਹੋਈ ਸੀ ਪਰ ਉਸ ਸਮੇਂ ਸਿੱਧੂ ਜੇਲ੍ਹ ਵਿਚ ਬੰਦ ਸਨ। ਜੇਲ੍ਹ ਵਿਚ ਹੋਣ ਕਾਰਨ ਉਹ ਸਰਜਰੀ ਦੇ ਸਮੇਂ ਆਪਣੀ ਪਤਨੀ ਦੇ ਨਾਲ ਨਹੀਂ ਰਹਿ ਸਕੇ ਸੀ ਪਰ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੀ ਪੂਰੀ ਕੀਮੋਥੈਰੇਪੀ ਨਾਲ ਰਹਿ ਕੇ ਕਰਵਾਈ। ਇੰਨਾ ਹੀ ਨਹੀਂ, ਬੀਤੇ ਮਹੀਨੇ ਹੀ ਡਾ. ਨਵਜੋਤ ਕੌਰ ਦੀ ਦੂਜੀ ਸਫ਼ਲ ਸਰਜਰੀ ਵੀ ਹੋ ਚੁੱਕੀ ਐ, ਜਿਸ ਵਿਚ ਨਵਜੋਤ ਸਿੱਧੂ ਉਨ੍ਹਾਂ ਦੇ ਨਾਲ ਮੌਜੂਦ ਸਨ।

ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਇਸ ਸਾਲ ਆਈਪੀਐਲ ਵਿਚ ਦੁਬਾਰਾ ਤੋਂ ਕੁਮੈਂਟਰੀ ਕਰਦੇ ਹੋਏ ਦਿਖਾਈ ਦਿੱਤੇ। ਛੋਟੇ ਪਰਦੇ ’ਤੇ ਉਨ੍ਹਾਂ ਦੀ ਵਾਪਸੀ ਨੂੰ ਲੋਕਾਂ ਨੇ ਕਾਫੀ ਸਰਾਹਿਆ ਪਰ ਹੁਣ ਜਦੋਂ ਆਈਪੀਐਲ ਸੀਜ਼ਨ ਖ਼ਤਮ ਹੋ ਚੁੱਕਿਆ ਏ ਤਾਂ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿਚ ਦੁਬਾਰਾ ਉਤਰਨ ਦੀ ਤਿਆਰੀ ਵਿਚ ਦਿਖਾਈ ਦੇ ਰਹੇ ਨੇ।

Tags:    

Similar News