ਨੈਸ਼ਨਲ ਮੈਡਲ ਜੇਤੂ ਗੁਰਲੀਨ ਰੱਖੜਾ ਦਾ ਸਿੱਖਿਆ ਮੰਤਰੀ ਵੱਲੋਂ ਸਨਮਾਨ
ਸਕੂਲ ਆਫ਼ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਥਰੀ ਬੀ ਟੂ ਮੋਹਾਲੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੀ ਪੀਆਈਐਸ ਦੀ ਫੈਂਸਿੰਗ ਖਿਡਾਰਨ ਗੁਰਲੀਨ ਕੌਰ ਰੱਖੜਾ ਪਟਿਆਲਾ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਪਟਿਆਲਾ : ਸਕੂਲ ਆਫ਼ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਥਰੀ ਬੀ ਟੂ ਮੋਹਾਲੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੀ ਪੀਆਈਐਸ ਦੀ ਫੈਂਸਿੰਗ ਖਿਡਾਰਨ ਗੁਰਲੀਨ ਕੌਰ ਰੱਖੜਾ ਪਟਿਆਲਾ ਨੂੰ 15 ਅਗਸਤ ਦੇ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਪੀਆਈਐਸ ਦੀ ਖਿਡਾਰਨ ਗੁਰਲੀਨ ਕੌਰ ਰੱਖੜਾ 2024 ਵਿੱਚ ਮਹਾਰਾਸ਼ਟਰਾ ਦੇ ਔਰੰਗਾਵਾਦ ਵਿਖੇ ਹੋਈਆਂ ਸਕੂਲੀ ਨੈਸ਼ਨਲ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਬਰੌਂਜ ਮੈਡਲ ਜਿੱਤਿਆ ਸੀ, ਉੱਥੇ ਹੀ ਪਹਿਲਾਂ ਵੀ ਕਈ ਵਾਰ ਨੈਸ਼ਨਲ ਮੁਕਾਬਲਿਆਂ ਵਿੱਚ ਸਕੂਲ ਵੱਲੋਂ ਭਾਗ ਲੈ ਚੁੱਕੀ ਹੈ ਅਤੇ ਸਟੇਟ ਪੱਧਰੀ ਮੁਕਾਬਲੇ ਵਿੱਚ ਚਾਰ ਵਾਰ ਗੋਲਡ ਪੰਜ ਵਾਰ ਸਿਲਵਰ ਮੈਡਲ ਜਿੱਤ ਕੇ ਆਪਣੇ ਪਿੰਡ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਇਸ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਿੱਥੇ ਖਿਡਾਰਨ ਗੁਰਲੀਨ ਕੌਰ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਆਖਿਆ ਕਿ ਪੰਜਾਬ ਸਰਕਾਰ ਖਿਡਾਰੀਆਂ ਨੇ ਮਾਣ ਸਨਮਾਨ ਲਈ ਹਮੇਸ਼ਾ ਵਚਨਵੱਧ ਹੈ। ਉਨ੍ਹਾਂ ਆਖਿਆ ਕਿ ਜਿਹੜੇ ਖਿਡਾਰੀ ਆਪਣੇ ਪੰਜਾਬ ਦਾ ਨਾਮ ਖੇਡਾਂ ਵਿੱਚ ਚਮਕਾਉਣਗੇ, ਪੰਜਾਬ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇਗੀ।
ਉਨ੍ਹਾਂ ਆਖਿਆ ਕਿ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਤਕੜੇ ਹੋ ਕੇ ਆਪਣੇ ਪੰਜਾਬ ਲਈ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਜਿੱਤ ਦਰਜ ਕਰਾ ਕੇ ਆਉਣ ਤਾਂ ਜੋ ਪੰਜਾਬ ਸਰਕਾਰ ਉਹਨਾਂ ਨੂੰ ਬਣਦਾ ਮਾਣ ਦੇ ਸਕੇ। ਇਸ ਮੌਕੇ ਪੀਆਈਐਸ ਦੇ ਫੈਂਸਿੰਗ ਕੋਚ ਪੰਕਜ ਸਿੰਗਲਾ ਨੇ ਕਿਹਾ ਕਿ ਗੁਰਲੀਨ ਕੌਰ ਨੇ ਨੈਸ਼ਨਲ ਮੁਕਾਬਲੇ ਵਿਚ ਜਿੱਤ ਦਰਜ ਕਰਾ ਕੇ ਪੀਆਈਐਸ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।