ਨਾਭਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ’ਤੇ ਰੇਡ, 5 ਸ਼ੱਕੀ ਕਾਬੂ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ, ਨਾਭਾ ਕੋਤਵਾਲੀ ਪੁਲਿਸ ਵੱਲੋਂ ਕਾਸ਼ੋ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਤੇ ਕੀਤੀ ਅਚਨਚੇਤ ਚੈਕਿੰਗ। ਇਸ ਮੌਕੇ ਪੁਲਿਸ ਨੇ 10 ਮੋਟਰਸਾਈਕਲ ਅਤੇ 5 ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਗਿਆ।

Update: 2025-06-17 12:47 GMT

ਨਾਭਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ, ਨਾਭਾ ਕੋਤਵਾਲੀ ਪੁਲਿਸ ਵੱਲੋਂ ਕਾਸ਼ੋ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਘਰ ਤੇ ਕੀਤੀ ਅਚਨਚੇਤ ਚੈਕਿੰਗ। ਇਸ ਮੌਕੇ ਪੁਲਿਸ ਨੇ 10 ਮੋਟਰਸਾਈਕਲ ਅਤੇ 5 ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਗਿਆ। ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸਐਚਓ ਇੰਸਪੈਕਟਰ ਸਰਬਜੀਤ ਸਿੰਘ ਵੱਲੋਂ ਜਿੱਥੇ ਲਾਊਡ ਸਪੀਕਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਨਾਭਾ ਸ਼ਹਿਰ ਦਾ ਅਲੋਹਰਾ ਗੇਟ ਦਾ ਢੇਹਾ ਬਸਤੀ ਦੇ ਉਹ ਘਰ ਹਨ ਜਿੱਥੇ ਪੁਲਿਸ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਹੈ। ਕਿਉਂਕਿ ਇਹ ਘਰ ਇੰਨੇ ਕੁ ਬਦਨਾਮ ਹਨ ਕਿ ਪੁਲਿਸ ਵੱਲੋਂ ਇਹਨਾਂ ਖਿਲਾਫ ਐਨਡੀਪੀਸੀ ਐਕਟ ਦੇ ਮਾਮਲੇ ਵੀ ਦਰਜ ਕੀਤੇ ਗਏ ਹਨ। ਪਰ ਫਿਰ ਵੀ ਇਹ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਜਿਸ ਕਰਕੇ ਪੁਲਿਸ ਵੱਲੋਂ ਕਾਸ਼ੋ ਆਪਰੇਸ਼ਨ ਦੇ ਤਹਿਤ ਦਰਜਨਾ ਘਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੇ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾ ਦਾ ਇੱਕ ਇੱਕ ਚੱਪਾ ਛਾਣ ਮਾਰਿਆ। ਇਸ ਕਾਸੋ ਆਪਰੇਸ਼ਨ ਵਿੱਚ ਨਾਭਾ ਕੁਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਅਤੇ ਨਾਭਾ ਸਦਰ ਥਾਣਾ ਦੇ ਐਸਐਚਓ ਗੁਰਪ੍ਰੀਤ ਸਮਰਾਓ ਤੋਂ ਇਲਾਵਾ ਦਰਜਨਾਂ ਤੋਂ ਵੱਧ ਪੁਲਿਸ ਮੁਲਾਜ਼ਮ ਇਸ ਆਪਰੇਸ਼ਨ ਵਿੱਚ ਮੌਜੂਦ ਰਹੇ।

ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਇਹ ਸਰਚ ਅਭਿਆਨ ਚਲਾਇਆ ਗਿਆ ਹੈ ਇਹ ਉਹ ਘਰ ਹਨ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ। ਪੁਲਿਸ ਵੱਲੋਂ 10 ਦੇ ਕਰੀਬ ਮੋਟਰਸਾਈਕਲਾਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ 5 ਦੇ ਕਰੀਬ ਸ਼ੱਕੀ ਵਿਅਕਤੀ ਦੀ ਵੀ ਹਿਰਾਸਤ ਵਿੱਚ ਲੈ ਗਏ ਹਨ ਅਤੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ।


ਜੋ 10 ਦੇ ਕਰੀਬ ਮੋਟਰਸਾਈਕਲ ਇਥੇ ਖੜੇ ਸਨ ਇੱਥੇ ਕੋਈ ਵੀ ਵਿਅਕਤੀ ਲੈਣ ਨਹੀਂ ਆਇਆ ਅਤੇ ਇਹਨਾਂ ਨੂੰ ਅਸੀਂ ਪੁਲਿਸ ਸਟੇਸ਼ਨ ਵਿੱਚ ਲੈ ਕੇ ਜਾ ਰਹੇ ਹਾਂ ਅਤੇ ਇਹਨਾਂ ਦੇ ਕਾਗਜ਼ਾਤ ਮੰਗਾਵਾਂਗੇ ਅਤੇ ਜੇਕਰ ਕੋਈ ਕਾਗਜਾਤ ਨਹੀਂ ਦਿਖਾ ਸਕੇ ਤਾਂ ਇਹਨਾਂ ਨੂੰ ਬੋਂਡ ਕੀਤਾ ਜਾਵੇਗਾ। ਐਸਐਚਓ ਚੀਮਾ ਵੱਲੋਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Tags:    

Similar News