MSP Increase: ਸਾਉਣੀ ਦੀਆਂ 14 ਫ਼ਸਲਾਂ ਦੇ MSP 'ਚ ਕੀਤਾ ਵਾਧਾ, ਕਿਸਾਨ MSP ਦੇ ਵਾਧੇ ਤੋਂ ਨਾਖੁਸ਼
ਮੋਦੀ ਕੈਬਨਿਟ ਨੇ ਮੰਡੀਕਰਨ ਸਾਲ 2024-25 ਲਈ ਝੋਨੇ ਦੀ ਕੀਮਤ ਵਿੱਚ 117 ਰੁਪਏ ਪ੍ਰਤੀ ਕੁਇੰਟਲ, ਮੂੰਗੀ ਦੀ ਕੀਮਤ ਵਿੱਚ 124 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਘੱਟੋ-ਘੱਟ ਸਮਰਥਨ ਮੁੱਲ ਵਧਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ। ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 7121 ਰੁਪਏ ਤੈਅ ਕੀਤਾ ਗਿਆ ਹੈ, ਜਿਸ ਵਿਚ 501 ਰੁਪਏ ਦਾ ਵਾਧਾ ਹੋਇਆ ਹੈ।;
ਨਵੀਂ ਦਿੱਲੀ: ਮੋਦੀ ਕੈਬਨਿਟ ਨੇ ਮੰਡੀਕਰਨ ਸਾਲ 2024-25 ਲਈ ਝੋਨੇ ਦੀ ਕੀਮਤ ਵਿੱਚ 117 ਰੁਪਏ ਪ੍ਰਤੀ ਕੁਇੰਟਲ, ਮੂੰਗੀ ਦੀ ਕੀਮਤ ਵਿੱਚ 124 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਘੱਟੋ-ਘੱਟ ਸਮਰਥਨ ਮੁੱਲ ਵਧਣ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਉਚਿਤ ਮੁੱਲ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ। ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 7121 ਰੁਪਏ ਤੈਅ ਕੀਤਾ ਗਿਆ ਹੈ, ਜਿਸ ਵਿਚ 501 ਰੁਪਏ ਦਾ ਵਾਧਾ ਹੋਇਆ ਹੈ।
ਇਨ੍ਹਾਂ ਫਸਲਾਂ ਉੱਤੇ ਐੱਮਐੱਸਪੀ ਦਾ ਵਾਧਾ
ਰੌਂਗੀ, ਮੱਕੀ, ਮੂੰਗੀ, ਤੁਰ, ਉੜਦ ਅਤੇ ਮੂੰਗਫਲੀ ਦੇ ਤੇਲ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦੋ ਲੱਖ ਨਵੇਂ ਗੋਦਾਮ ਬਣਾਏ ਜਾ ਰਹੇ ਹਨ। ਸਰਕਾਰ ਕਿਸਾਨਾਂ 'ਤੇ ਧਿਆਨ ਦੇ ਰਹੀ ਹੈ ਅਤੇ ਆਰਥਿਕਤਾ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 7121 ਰੁਪਏ ਹੈ, 501 ਰੁਪਏ ਦਾ ਵਾਧਾ ਹੋਇਆ ਹੈ। 2013-14 ਵਿੱਚ ਇਹ 3700 ਰੁਪਏ ਸੀ। ਰਾਗੀ-4290, ਮੱਕੀ-2225 ਰੁਪਏ, ਮੂੰਗ-8682, ਤੂਰ-7550, ਉੜਦ-7400 ਮੂੰਗਫਲੀ ਦਾ ਤੇਲ-6783 ਰੁਪਏ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਦੋ ਲੱਖ ਗੋਦਾਮ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਵਾਧੇ ਨੂੰ ਲੈ ਕੇ ਕਿਸਾਨ ਨਾਖੁਸ਼
ਕੇਂਦਰ ਵੱਲੋਂ ਸਾਉਣੀ ਦੀਆਂ ਫਸਲਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਕਿਸਾਨ ਨਾਖੁਸ਼ ਨਜ਼ਰ ਆ ਰਹੇ ਹਨ। ਕਿਸਾਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ। ਉਸ ਵੇਲੇ ਤੋਂ ਹੀ ਕਿਸਾਨਾਂ ਦੀ ਆਦਮਨ ਨੂੰ ਦੁੱਗਣਾ ਕਰਨ ਦਾ ਦਆਵਾ ਕਰਕੇ ਆਪਣੀ ਹਿੱਕ ਥਾਪੜਦੀ ਆ ਰਹੀ ਹੈ। ਪਰ ਕਿਸਾਨਾਂ ਦੀ ਆਮਦਨ ਕਿਸੇ ਵੀ ਪਾਸੇ ਤੋਂ ਦੁੱਗਣੀ ਨਹੀਂ ਹੋਈ ਹੈ। ਹਰ ਸਾਲ ਕੁੱਝ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰਕੇ ਇਹ ਆਖ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਦੀ ਆਮਦਨ ਵਿੱਚ ਅਸੀਂ ਕਾਫੀ ਜ਼ਿਆਦਾ ਵਾਧਾ ਕਰ ਦਿੱਤਾ ਹੈ। ਪਰ ਅਸਲੀਅਤ ਕੁੱਝ ਹੋਰ ਹੈ ਕਿਸਾਨ ਨੂੰ ਉਸਦੀ ਫਸਲ ਦਾ ਮੁੱਲ ਵੀ ਨਹੀਂ ਮੁੜ ਰਿਹਾ।
ਕਿਸਾਨ ਆਗੂ ਨੇ ਕੀਤੇ ਵੱਡੇ ਐਲਾਨ
ਕੇਂਦਰ ਵੱਲੋਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਸੱਦੀ ਹੈ। ਇਸ ਦੇ ਨਾਲ ਹੀ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ 14 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਹਰ 6 ਮਹੀਨੇ ਬਾਅਦ MSP ਵਧਾਇਆ ਜਾ ਰਿਹਾ ਹੈ। ਪਰ ਉਸ ਵਧੇ ਹੋਏ MSP 'ਤੇ ਖਰੀਦ ਕਰਨਾ ਸਭ ਤੋਂ ਵੱਡਾ ਮੁੱਦਾ ਹੈ। ਇਸ ਦੇ ਲਈ ਕਿਸਾਨ ਕਾਨੂੰਨੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। ਝੋਨੇ ਦੀ ਖਰੀਦ 'ਤੇ ਕੀਤਾ ਗਿਆ 117 ਰੁਪਏ ਦਾ ਵਾਧਾ, ਕੀ ਕਿਸਾਨ ਇਸ ਨਾਲ ਜੂਝ ਸਕਣਗੇ? ਅਸੀਂ ਇਸ ਬਾਰੇ ਚਰਚਾ ਦਾ ਸੱਦਾ ਦੇ ਰਹੇ ਹਾਂ ਕਿ ਸਾਡੇ ਖਰਚੇ ਅਤੇ ਖਰਚੇ ਕੀ ਹਨ।