ਮਾਂ-ਪੁੱਤ ਨੂੰ ਅਮਰੀਕੀ ਸਰਹੱਦ ’ਤੇ ਪੈਰ ਰੱਖਣਾ ਪੈ ਗਿਆ ਭਾਰੀ

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ ਕਪੂਰਥਲਾ ਦੇ ਪਿੰਡ ਭਦਾਸ ਦੇ ਰਹਿਣ ਵਾਲੇ ਮਾਂ ਪੁੱਤ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਬੀਤੀ ਰਾਤ ਪੁਲਿਸ ਨੇ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾ ਦਿੱਤਾ ਸੀ। ਲਵਪ੍ਰੀਤ ਕੌਰ ਆਪਣੇ ਬੇਟੇ ਪ੍ਰਭਜੋਤ ਸਿੰਘ ਨਾਲ ਅਮਰੀਕਾ ਗਈ ਸੀ ਜੋ ਯੂਰਪ ਤੋਂ ਵੱਖ ਵੱਖ ਦੇਸ਼ਾਂ ਵਿਚੋਂ ਹੁੰਦੇ ਹੋਏ 27 ਜਨਵਰੀ ਨੂੰ ਅਮਰੀਕੀ ਕੈਂਪ ਵਿਚ ਦਾਖ਼ਲ ਹੋਏ ਸੀ;

Update: 2025-02-06 11:50 GMT

ਕਪੂਰਥਲਾ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ 104 ਭਾਰਤੀਆਂ ਵਿਚ ਕਪੂਰਥਲਾ ਦੇ ਪਿੰਡ ਭਦਾਸ ਦੇ ਰਹਿਣ ਵਾਲੇ ਮਾਂ ਪੁੱਤ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਬੀਤੀ ਰਾਤ ਪੁਲਿਸ ਨੇ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾ ਦਿੱਤਾ ਸੀ। ਲਵਪ੍ਰੀਤ ਕੌਰ ਆਪਣੇ ਬੇਟੇ ਪ੍ਰਭਜੋਤ ਸਿੰਘ ਨਾਲ ਅਮਰੀਕਾ ਗਈ ਸੀ ਜੋ ਯੂਰਪ ਤੋਂ ਵੱਖ ਵੱਖ ਦੇਸ਼ਾਂ ਵਿਚੋਂ ਹੁੰਦੇ ਹੋਏ 27 ਜਨਵਰੀ ਨੂੰ ਅਮਰੀਕੀ ਕੈਂਪ ਵਿਚ ਦਾਖ਼ਲ ਹੋਏ ਸੀ, ਜਿੱਥੇ ਜਾਂਦਿਆਂ ਹੀ ਉਨ੍ਹਾਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਡਿਪੋਰਟੇਸ਼ਨ ਨੂੰ ਲੈ ਕੇ ਪਰਿਵਾਰ ਵਿਚ ਇਕ ਤਰ੍ਹਾਂ ਨਾਲ ਭਾਵੁਕਤਾ ਵਾਲਾ ਮਾਹੌਲ ਬਣਿਆ ਹੋਇਆ ਏ।


ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਲਵਪ੍ਰੀਤ ਕੌਰ ਨੇ ਅੱਖਾਂ ਵਿਚ ਹੰਝੂ ਭਰ ਕੇ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਬੇਟਾ ਪ੍ਰਭਜੋਤ ਸਿੰਘ 1 ਜਨਵਰੀ 2025 ਅਮਰੀਕਾ ਗਏ ਸੀ, ਪਰ ਉਥੋਂ ਦੀ ਪੁਲਿਸ ਨੇ ਫੜ ਕੇ ਉਨ੍ਹਾਂ ਨੂੰ ਹਥਕੜੀਆਂ ਵਿਚ ਜਕੜ ਦਿੱਤਾ ਅਤੇ ਫਿਰ ਸਾਨੂੰ ਇਹ ਵੀ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਏ।


ਇਸੇ ਤਰ੍ਹਾਂ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਪੰਜਾਬੀਆਂ ਵਿਚ ਕਪੂਰਥਲਾ ਜ਼ਿਲ੍ਹੇ ਦੇ 6 ਵਿਅਕਤੀ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਅਸੀਂ ਪੀੜਤ ਪਰਿਵਾਰਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਕੋਈ ਸਮੱਸਿਆ ਹੋਵੇ ਤਾਂ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ।


ਦੱਸ ਦਈਏ ਕਿ ਲਵਪ੍ਰੀਤ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਰਾਹੀਂ ਅਤੇ ਕਿੰਨੇ ਪੈਸੇ ਲਗਾ ਕੇ ਵਿਦੇਸ਼ ਗਈ ਸੀ ਪਰ ਪਰਿਵਾਰ ਵਿਚ ਜ਼ਰੂਰ ਇਸ ਡਿਪੋਰਟੇਸ਼ਨ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਐ।

Tags:    

Similar News