ਪੋਸਟ ਆਫਿਸ 'ਚ 1500 ਲੋਕਾਂ ਦੇ ਖਾਤਿਆਂ 'ਚੋਂ ਪੈਸੇ ਗਾਇਬ, 2 ਕਰੋੜ ਦੀ ਧੋਖਾਧੜੀ

ਤੁਹਾਡੇ ਬੈਂਕ ਖਾਤੇ ਵਿੱਚ 12 ਲੱਖ ਰੁਪਏ ਤੱਕ ਦੀ ਬਚਤ ਹੈ, ਇਹ ਤੁਹਾਡੀ ਜੀਵਨ ਭਰ ਦੀ ਕਮਾਈ ਹੈ, ਜੋ ਤੁਸੀਂ ਬਹੁਤ ਮਿਹਨਤ ਨਾਲ ਕਮਾਏ ਹਨ ਅਤੇ ਤੁਸੀਂ ਇਸ ਨੂੰ ਖਾਤੇ ਵਿੱਚ ਜਮ੍ਹਾ ਕਰ ਦਿੱਤਾ ਹੈ। ਕੁਝ ਪੈਨਸ਼ਨ ਵੀ ਆਈ ਹੈ ਪਾਸਬੁੱਕ ਵਿੱਚ ਵੀ ਐਂਟਰੀ ਹੈ। ਤੁਹਾਨੂੰ ਯਕੀਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜਿਊਣ ਲਈ ਕੁਝ ਪੈਸੇ ਬਚਾ ਲਏ ਹਨ।

Update: 2024-10-18 13:29 GMT

ਉੱਤਰਾਖੰਡ (ਕਵਿਤਾ) : ਤੁਹਾਡੇ ਬੈਂਕ ਖਾਤੇ ਵਿੱਚ 12 ਲੱਖ ਰੁਪਏ ਤੱਕ ਦੀ ਬਚਤ ਹੈ, ਇਹ ਤੁਹਾਡੀ ਜੀਵਨ ਭਰ ਦੀ ਕਮਾਈ ਹੈ, ਜੋ ਤੁਸੀਂ ਬਹੁਤ ਮਿਹਨਤ ਨਾਲ ਕਮਾਏ ਹਨ ਅਤੇ ਤੁਸੀਂ ਇਸ ਨੂੰ ਖਾਤੇ ਵਿੱਚ ਜਮ੍ਹਾ ਕਰ ਦਿੱਤਾ ਹੈ। ਕੁਝ ਪੈਨਸ਼ਨ ਵੀ ਆਈ ਹੈ ਪਾਸਬੁੱਕ ਵਿੱਚ ਵੀ ਐਂਟਰੀ ਹੈ। ਤੁਹਾਨੂੰ ਯਕੀਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਜਿਊਣ ਲਈ ਕੁਝ ਪੈਸੇ ਬਚਾ ਲਏ ਹਨ। ਪਰ ਇੱਕ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਬੈਂਕ ਦਾ ਅਸਲ ਬੈਲੇਂਸ 0 (ਜ਼ੀਰੋ) ਹੈ। ਹੋਰ ਤਾਂ ਹੋਰ, ਪਾਸਬੁੱਕ ਵੀ ਫਰਜ਼ੀ ਨਿਕਲੀ। ਤੇ ਪਤਾ ਲੱਗੇ ਕਿ ਅਜਿਹਾ ਕੋਈ ਖਾਤਾ ਸੀ ਹੀ ਨਹੀਂ,,,,ਸੋਚੋ ਓਸ ਵਕਤ ਤੁਹਾਡੇ ਤੇ ਕੀ ਬੀਤੇਗੀ,,,ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ,,ਇਸ ਖਬਰ ਦਾ ਪਤਾ ਲੱਗਦਿਆਂ ਹੀ ਖਾਤਾ ਧਾਰਕਾਂ ਦੇ ਪੈਰਾ ਹੇਠਾਂ ਤੋਂ ਜ਼ਮੀਨ ਹੀ ਖਿਸਕ ਗਈ।

ਦਰਅਸਲ, ਉੱਤਰਾਖੰਡ ਦੇ ਬਾਗੇਸ਼ਵਰ ਦੇ ਸਿਮਗੜ੍ਹੀ ਸਬ ਪੋਸਟ ਆਫਿਸ ਵਿੱਚ ਇੱਕ ਵੱਡੇ ਵਿੱਤੀ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਮਾਮਲਾ ਕਾਫੀ ਹੈਰਾਨ ਕਰਨ ਵਾਲਾ ਹੈ। ਇਸ ਵਿੱਚ 1500 ਤੋਂ ਵੱਧ ਪਿੰਡ ਵਾਸੀਆਂ ਦੀ ਜਿੰਦਗੀ ਭਰ ਦੀ ਪੂਰੀ ਕਮਾਈ ਇੱਕੋ ਦਮ ਗਾਇਬ ਹੋ ਗਈ। ਪਿੰਡ ਵਾਸੀਆਂ ਅਨੁਸਾਰ ਇਸ ਘਪਲੇ ਵਿੱਚ ਕਰੀਬ 2 ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ। ਜਿਸ ਕਾਰਨ ਪਿੰਡ ਵਾਸੀਆਂ ਦਾ ਡਾਕਖਾਨੇ ਦੇ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਹ ਘੁਟਾਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਿਮਗੜ੍ਹੀ ਸਬ ਪੋਸਟ ਆਫਿਸ ਦਾ ਪੋਸਟ ਮਾਸਟਰ ਫਰਾਰ ਹੋ ਗਿਆ। ਜਿਸਤੋਂ ਬਾਅਦ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਆਪਣੀਆਂ ਪਾਸਬੁੱਕਾਂ ਦੀ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਲੱਖਾਂ ਰੁਪਏ ਗਾਇਬ ਹੋ ਗਏ ਹਨ। ਜਿਨ੍ਹਾਂ ਖਾਤਿਆਂ 'ਚ ਪਹਿਲਾਂ ਲੱਖਾਂ ਰੁਪਏ ਜਮ੍ਹਾ ਸਨ, ਉਨ੍ਹਾਂ ਖਾਤਿਆਂ 'ਚ ਹੁਣ ਜਾਂ ਤਾਂ ਕੁਝ ਹਜ਼ਾਰ ਰੁਪਏ ਹੀ ਰਹਿ ਗਏ ਜਾਂ ਫਿਰ ਜ਼ੀਰੋ ।

70 ਸਾਲਾ ਸ਼ਾਰਦਾ ਦੇਵੀ, ਜਿਸ ਨੇ ਚਾਰ ਸਾਲਾਂ ਵਿੱਚ 2 ਲੱਖ ਰੁਪਏ ਦੀ ਬਚਤ ਕੀਤੀ ਸੀ, ਹੁਣ ਉਸਦੇ ਖਾਤੇ ਵਿੱਚ ਸਿਰਫ 2,000 ਰੁਪਏ ਬਚੇ ਹਨ। ਉਹ ਦੱਸਦੀ ਹੈ, “ਮੈਂ ਆਪਣੀ ਧੀ ਵੱਲੋਂ ਭੇਜੇ ਗਏ ਪੈਸੇ ਅਤੇ ਬੁਢਾਪਾ ਪੈਨਸ਼ਨ ਦੀ ਰਕਮ ਜਮ੍ਹਾਂ ਕਰਵਾਈ ਸੀ। ਹੁਣ ਸਭ ਕੁਝ ਗਾਇਬ ਹੋ ਗਿਆ ਹੈ।" ਇਸੇ ਦੇ ਨਾਲ ਹੀ ਰਮੇਸ਼ ਰਾਠੌਰ, ਜਿਸ ਨੇ ਸਾਲਾਂ ਦੀ ਮਿਹਨਤ ਨਾਲ 12 ਲੱਖ ਰੁਪਏ ਇਕੱਠੇ ਕੀਤੇ ਸਨ, ਹੁਣ ਇਸ਼ਦੇ ਖਾਤੇ ਵਿੱਚ ਜ਼ੀਰੋ ਬੈਲੇਂਸ ਹੈ। ਉਸਨੇ ਨੰਮ ਹੋਈਆਂ ਅੱਖਾਂ ਨਾਲ ਕਿਹਾ, “ਇਹ ਸਾਡੀ ਸਾਰੀ ਜ਼ਿੰਦਗੀ ਦੀ ਕਮਾਈ ਸੀ। ਹੁਣ ਅਸੀਂ ਕੀ ਕਰੀਏ?"

ਧੋਖਾਧੜੀ ਦਾ ਸ਼ਿਕਾਰ ਪੇਂਡੂ ਅਪਾਹਜ ਬਲਵੰਤ ਸਿੰਘ ਨਾਲ ਤਾਂ ਹੋਰ ਵੀ ਅਜੀਬ ਹੋਇਆ। ਉਸ ਨੇ ਦੱਸਿਆ ਕਿ 2016 ਤੋਂ ਉਹ ਡਾਕਖਾਨੇ ਵਿੱਚ ਗਾਵਾਂ-ਮੱਝਾਂ ਦਾ ਦੁੱਧ ਵੇਚ ਕੇ ਜੋ ਵੀ ਬੱਚਤ ਕਰ ਰਿਹਾ ਸੀ, ਉਸ ਦੀ ਲਿਖਤੀ ਐਂਟਰੀ ਪੋਸਟ ਮਾਸਟਰ ਵੱਲੋਂ ਪਾਸਬੁੱਕ ਵਿੱਚ ਦਿੱਤੀ ਜਾ ਰਹੀ ਸੀ ਪਰ ਅੱਜ ਜਦੋਂ ਮੈਂ ਹੋਰ ਲੋਕਾਂ ਨਾਲ ਕਾਮਦੇਵੀ ਪੋਸਟ ਆਫਿਸ ਵਿੱਚ ਗਿਆ ਤੇ ਆਪਣੀਆਂ ਤਿੰਨ ਪਾਸਬੁੱਕਾਂ ਦੀ ਜਾਂਚ ਕਰਵਾਈ ਤਾਂ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਪਾਸਬੁੱਕਾਂ ਵਿੱਚੋਂ ਕਿਸੇ ਦਾ ਵੀ ਡਾਕਖਾਨੇ ਵਿੱਚ ਕੋਈ ਖਾਤਾ ਨਹੀਂ ਹੈ। ਇਸ ਤੋਂ ਇਲਾਵਾ ਜਦੋਂ ਪਿੰਡ ਦੇ ਹੋਰ ਲੋਕਾਂ ਨੇ ਆਪਣੀਆਂ ਪਾਸਬੁੱਕਾਂ ਦੀ ਜਾਂਚ ਕਰਵਾਈ ਤਾਂ ਕਈ ਹੋਰ ਪਾਸਬੁੱਕਾਂ ਵੀ ਜਾਅਲੀ ਪਾਈਆਂ ਗਈਆਂ।

ਇਸ ਪੂਰੇ ਮਾਮਲੇ 'ਚ ਖਾਸ ਗੱਲ ਇਹ ਹੈ ਕਿ ਪੀੜਤ ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਸਬੰਧਿਤ ਵਿਭਾਗ ਵਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਕਰੀਬ 1500 ਪਿੰਡ ਵਾਸੀਆਂ ਦੇ ਡਾਕਖਾਨੇ ਦੇ ਬਚਤ ਖਾਤਿਆਂ 'ਚੋਂ ਦਰਜਨਾਂ ਅਜਿਹੇ ਖਾਤੇ ਸਾਹਮਣੇ ਆਏ, ਜਿਨ੍ਹਾਂ 'ਚ ਪਿੰਡ ਵਾਸੀਆਂ ਦੇ ਕੋਲ ਪੋਸਟ ਆਫਿਸ ਦੀ ਪਾਸਬੁੱਕ ਹੈ, ਪਰ ਉਨ੍ਹਾਂ ਪਾਸਬੁੱਕਾਂ ਦਾ ਕੋਈ ਵੀ ਖਾਤਾ ਡਾਕਖਾਨੇ ਵਿੱਚ ਕਜਿਸਟਰਡ ਨਹੀਂ ਹੈ।

ਪਿੰਡ ਦੇ ਮੁਖੀ ਉੱਤਮ ਰਾਠੌਰ ਅਨੁਸਾਰ ਸਿਮਗੜ੍ਹੀ ਅਤੇ ਆਸ-ਪਾਸ ਦੇ ਪਿੰਡਾਂ ਦੇ 1500 ਤੋਂ ਵੱਧ ਖਾਤਾਧਾਰਕ ਇਸ ਘੁਟਾਲੇ ਨਾਲ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਕੁੱਲ ਜਮ੍ਹਾਂ ਰਕਮ ਕਰੀਬ 2 ਕਰੋੜ ਰੁਪਏ ਹੋ ਸਕਦੀ ਹੈ। ਹੁਣ ਡਾਕਖਾਨੇ ਦੇ ਜ਼ਿਆਦਾਤਰ ਮੁਲਾਜ਼ਮ ਛੁੱਟੀ 'ਤੇ ਹਨ ਅਤੇ ਪਿੰਡ ਵਾਸੀ ਆਪਣੀ ਜਮਾਂ-ਪੁੰਜੀ ਲਈ ਥਾਂ-ਥਾਂ ਭੱਟਕ ਰਹੇ ਹਨ।

ਇਸ ਘੁਟਾਲੇ ਦੀ ਜਾਂਚ ਲਈ ਡਾਕ ਵਿਭਾਗ ਦੀ ਟੀਮ ਸਿਮਗੜ੍ਹੀ ਪਹੁੰਚੀ ਪਰ ਜਦੋਂ ਇੰਸਪੈਕਟਰ ਅਨਿਲ ਵਿਆਸ ਨੇ ਪਿੰਡ ਵਾਸੀਆਂ ਨੂੰ ਪਾਸਬੁੱਕ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਸਬੁੱਕ ਹੀ ਜਮ੍ਹਾਂ-ਪੁੰਜੀ ਪੋਸਟ ਆਫਿਸ ਵਿੱਚ ਜਮਾਂ ਕਰਵਾਉਣ ਦਾ ਸਬੂਤ ਹੈ ਅਤੇ ਜੇਕਰ ਉਹ ਇਸ ਨੂੰ ਵੀ ਸੌਂਪ ਦਿੰਦੇ ਹਨ ਤਾਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਧੋਖਾ ਹੋ ਜਾਵੇਗਾ।

ਚੀਫ ਪੋਸਟਲ ਸੁਪਰਡੈਂਟ ਰਾਜੇਸ਼ ਬਿਨਵਾਲ ਨੇ ਕਿਹਾ, “ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ ਅਤੇ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ।

Tags:    

Similar News