ਅੰਮ੍ਰਿਤਸਰ 'ਚ ਫੌਜ ਤੇ ਪ੍ਰਸ਼ਾਸਨ ਦੀ ਮੀਟਿੰਗ ਦੇਖੋ ਕਿੰਨਾ ਸਮਾਂ ਰਹੇਗਾ ਬਲੈਕਆਊਟ
ਦੇਸ਼ ਭਰ 'ਚ 7 ਮਈ ਨੂੰ ਹੋ ਰਹੀ ਰਾਸ਼ਟਰੀ ਮੋਕ ਡਰਿੱਲ ਦੇ ਆਦੇਸ਼ ਦਿੱਤੇ ਗਏ ਨੇ।ਜਿਸ ਦੇ ਤਹਿਤ ਅੰਮ੍ਰਿਤਸਰ ਵਿੱਚ ਵੀ ਵੱਡੀ ਤਿਆਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਜਿਹੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁਲਿਸ ਕਮਿਸ਼ਨਰ, ਏਅਰ ਫੋਰਸ, ਅਤੇ ਫੌਜ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਅੰਮ੍ਰਿਤਸਰ (ਵਿਵੇਕ ਕੁਮਾਰ): ਦੇਸ਼ ਭਰ 'ਚ 7 ਮਈ ਨੂੰ ਹੋ ਰਹੀ ਰਾਸ਼ਟਰੀ ਮੋਕ ਡਰਿੱਲ ਦੇ ਆਦੇਸ਼ ਦਿੱਤੇ ਗਏ ਨੇ।ਜਿਸ ਦੇ ਤਹਿਤ ਅੰਮ੍ਰਿਤਸਰ ਵਿੱਚ ਵੀ ਵੱਡੀ ਤਿਆਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਜਿਹੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੁਲਿਸ ਕਮਿਸ਼ਨਰ, ਏਅਰ ਫੋਰਸ, ਅਤੇ ਫੌਜ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਅਤੇ ਅਜਨਾਲਾ ਰੋਡ ਸਥਿਤ ਅਰਬਨ ਸਟੇਟ ਵਿੱਚ ਮੋਕ ਡਰਿੱਲ ਕਰਵਾਈ ਜਾਵੇਗੀ। ਇਹ ਜੰਗੀ ਅਭਿਆਸ ਸਮੇਂ ਘਟਨਾ ਵਾਲੀ ਥਾਂ 'ਤੇ ਕਿਵੇਂ ਤੇ ਕਿੰਨੀ ਜਲਦੀ ਕਾਰਵਾਈ ਕੀਤੀ ਜਾ ਸਕਦੀ ਹੈ, ਇਹ ਪ੍ਰੀਖਿਆ ਜਾਣਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਦੱਸਿਆ “ਮੋਕ ਡਰਿੱਲ ਦਾ ਮਕਸਦ ਇਹ ਸਮਝਣਾ ਹੁੰਦਾ ਹੈ ਕਿ ਜੇਕਰ ਕਿਸੇ ਘਟਨਾ ਦੌਰਾਨ ਅਸਲੀ ਸਥਿਤੀ ਬਣਦੀ ਹੈ, ਤਾਂ ਅਸੀਂ ਕਿੰਨੇ ਸਮੇਂ ਵਿੱਚ ਪ੍ਰਭਾਵਸ਼ਾਲੀ ਤਰੀਕੇ ਨਾਲ ਜਵਾਬ ਦੇ ਸਕਦੇ ਹਾਂ।"ਉਹਨਾਂ ਇਹ ਵੀ ਦੱਸਿਆ ਕਿ ਜੋ ਵੀ ਵਿਅਕਤੀ ਭਾਰਤ ਵਿੱਚ ਸ਼ੈਲਟਰ ਲੈਂਦਾ ਹੈ, ਉਨ੍ਹਾਂ 'ਤੇ ਸਰਕਾਰ ਦੀ ਪੂਰੀ ਨਿਗਰਾਨੀ ਰਹਿੰਦੀ ਹੈ, ਤਾਂ ਜੋ ਕਿਸੇ ਵੀ ਸੰਭਾਵਿਤ ਦਹਿਸ਼ਤਗਰਦੀ ਘਟਨਾ ਨੂੰ ਰੋਕਿਆ ਜਾ ਸਕੇ।ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਅਤੇ ਆਪਣੇ ਨਿਰਧਾਰਤ ਕੰਮਾਂ ਨੂੰ ਸਧਾਰਨ ਤਰੀਕੇ ਨਾਲ ਜਾਰੀ ਰੱਖਣ।
ਮੁੱਖ ਬਿੰਦੂ:
ਮੋਕ ਡਰਿੱਲ ਦਾ ਸਮਾਂ: ਸ਼ਾਮ 4 ਵਜੇ ਤੋਂ ਸ਼ੁਰੂ
ਬਲੈਕ ਆਊਟ: ਰਾਤ 10 ਵਜੇ ਤੋਂ 10.10 ਵਜੇ ਤੱਕ
ਸਥਾਨ: ਰਾਮ ਤੀਰਥ ਅਤੇ ਅਜਨਾਲਾ ਰੋਡ, ਅੰਮ੍ਰਿਤਸਰ
ਸ਼ਾਮਲ ਏਜੰਸੀਆਂ: ਪੁਲਿਸ, ਸੈਨਾ, ਏਅਰ ਫੋਰਸ, ਸਥਾਨਕ ਪਰਸ਼ਾਸਨ