ਅੰਮ੍ਰਿਤਪਾਲ ਸਿੰਘ ਦੇ ਨਾਂਅ ਤੋਂ ਵਾਇਰਲ ਹੋ ਰਹੀ ਚਿੱਠੀ
ਭਾਵੇਂ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਵਿਚ ਸਹੁੰ ਚੁੱਕ ਲਈ ਐ ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਹੋਣ ਕਾਰਨ ਅਜੇ ਤੱਕ ਸਹੁੰ ਨਹੀਂ ਚੁੱਕ ਸਕੇ, ਪਰ ਹੁਣ ਸੋਸ਼ਲ...;
ਖਡੂਰ ਸਾਹਿਬ : ਭਾਵੇਂ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਵਿਚ ਸਹੁੰ ਚੁੱਕ ਲਈ ਐ ਪਰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਹੋਣ ਕਾਰਨ ਅਜੇ ਤੱਕ ਸਹੁੰ ਨਹੀਂ ਚੁੱਕ ਸਕੇ, ਪਰ ਹੁਣ ਸੋਸ਼ਲ ਮੀਡੀਆ ’ਤੇ ਇਕ ਚਿੱਠੀ ਵਾਇਰਲ ਹੋ ਰਹੀ ਐ, ਜਿਸ ਵਿਚ ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਸਪੀਕਰ ਨੂੰ ਸਹੁੰ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਐ ਪਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਵੱਲੋਂ ਇਸ ਚਿੱਠੀ ਨੂੰ ਗ਼ਲਤ ਅਤੇ ਫੇਕ ਦੱਸਿਆ ਗਿਆ ਏ।
ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਤੋਂ ਜਿੱਤ ਹਾਸਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਨੇ, ਜਿਸ ਕਰਕੇ ਉਹ ਅਜੇ ਤੱਕ ਪਾਰਲੀਮੈਂਟ ਵਿਚ ਸਹੁੰ ਨਹੀਂ ਚੁੱਕ ਸਕੇ। ਹੁਣ ਉਨ੍ਹਾਂ ਦੇ ਨਾਂਅ ’ਤੇ ਇਕ ਫੇਕ ਚਿੱਠੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ, ਜਿਸ ਵਿਚ ਸਪੀਕਰ ਨੂੰ ਸਹੁੰ ਚੁਕਵਾਉਣ ਦੀ ਬੇਨਤੀ ਕੀਤੀ ਗਈ ਐ। ਅੰਮ੍ਰਿਤਪਾਲ ਸਿੰਘ ਦੇ ਐਕਸ ਅਕਾਊਂਟ ’ਤੇ ਇਸ ਚਿੱਠੀ ਨੂੰ ਸ਼ੇਅਰ ਕਰਕੇ ਇਸ ਦੇ ਨਕਲੀ ਅਤੇ ਫੇਕ ਹੋਣ ਬਾਰੇ ਖ਼ੁਲਾਸਾ ਕੀਤਾ ਗਿਆ ਏ।
ਇਸ ਪੋਸਟ ਵਿਚ ਲਿਖਿਆ ‘‘ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨਾਂਅ ਹੇਠ ਇਕ ਨਕਲੀ ਪੱਤਰ ਸੋਸ਼ਲ ਮੀਡੀਆ ’ਤੇ ਵੰਡਿਆ ਜਾ ਰਿਹਾ ਏ, ਜਿਸ ਵਿਚ ਸਪੀਕਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆ ਕੇ ਸਹੁੰ ਚੁਕਵਾਏ ਜਾਣ ਦੀ ਬੇਨਤੀ ਕੀਤੀ ਗਈ ਹੈ। ਸਿੱਖ ਸੰਗਤ ਇਸ ਝੂਠ ਤੋਂ ਅਗਾਹ ਰਹੇ ਕਿ ਅਜਿਹਾ ਕੋਈ ਵੀ ਪੱਤਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਿਸੇ ਨੂੰ ਨਹੀਂ ਲਿਖਿਆ ਗਿਆ। ਪੋਸਟ ਵਿਚ ਅੱਗੇ ਲਿਖਿਆ ਕਿ ‘‘ਇਹ ਝੂਠਾ ਪੱਤਰ ਵੀ ਪਿਛਲੇ ਡੇਢਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਕਿਰਦਾਰ ਨੂੰ ਢਾਅ ਲਾਉਣ ਦੇ ਮਾੜੇ ਇਰਾਦਿਆਂ ਦੀ ਅਗਲੀ ਕੜੀ ਹੈ। ਸਮਾਂ ਆਉਣ ’ਤੇ ਅਜਿਹੀਆਂ ਮਾੜੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਮ ਸਿੱਖ ਸੰਗਤ ਸਾਹਮਣੇ ਰੱਖੇ ਜਾਣਗੇ।’’
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਾਰਚ 2023 ਤੋਂ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਨੇ। ਐਨਐਸਏ ਏ ਇਕ ਸਖ਼ਤ ਕਾਨੂੰਨ ਐ ਜੋ ਸਰਕਾਰ ਨੂੰ ਰਸਮੀ ਦੋਸ਼ਾਂ ਤੋਂ ਬਿਨਾਂ ਹੀ ਵਿਅਕਤੀਆਂ ਨੂੰ 12 ਮਹੀਨਿਆਂ ਤੱਕ ਨਜ਼ਰਬੰਦ ਕਰਨ ਦੀ ਇਜਾਜ਼ਤ ਦਿੰਦਾ ਏ ਪਰ ਹੁਣ ਅੰਮ੍ਰਿਤਪਾਲ ਸਿੰਘ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਸਰਕਾਰ ਦੂਜੀ ਵਾਰ ਐਨਐਸਏ ਵਿਚ ਵਾਧਾ ਕਰ ਚੁੱਕੀ ਐ। ਹੁਣ ਵੱਡਾ ਸਵਾਲ ਇਹ ਐ ਕਿ ਅੰਮ੍ਰਿਤਪਾਲ ਸਿੰਘ ਇੰਨੀ ਵੱਡੀ ਜਿੱਤ ਦੇ ਬਾਵਜੂਦ ਜੇਲ੍ਹ ਵਿਚੋਂ ਬਾਹਰ ਆਉਣਗੇ ਜਾਂ ਨਹੀਂ।