ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਕਿਚਨ ਗਾਰਡਨਸ ਪ੍ਰੋਗਰਾਮ ਸ਼ੁਰੂ
ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਸ਼ਹਿਰ ਦਾ ਹਰ ਸਰਕਾਰੀ ਸਕੂਲ ਹੁਣ ਵਿਦਿਆਰਥੀਆਂ ਦੇ ਲਈ ਇੱਕ ਕਿਚਨ-ਗਾਰਡਨ ਪਲਾਟ ਨਿਰਧਾਰਿਤ ਕਰ ਰਿਹਾ ਹੈ।
ਚੰਡੀਗੜ੍ਹ : ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ, ਸ਼ਹਿਰ ਦਾ ਹਰ ਸਰਕਾਰੀ ਸਕੂਲ ਹੁਣ ਵਿਦਿਆਰਥੀਆਂ ਦੇ ਲਈ ਇੱਕ ਕਿਚਨ-ਗਾਰਡਨ ਪਲਾਟ ਨਿਰਧਾਰਿਤ ਕਰ ਰਿਹਾ ਹੈ।
ਪੀਐੱਮ ਐੱਸਐੱਚਆਰਆਈ(PM SHRI) ਜੀਐੱਮਐੱਸਐੱਸੈੱਸ ਧਨਾਸ ਦੇ ਆਪਣੇ ਹਾਲੀਆ ਦੌਰੇ ਦੇ ਦੌਰਾਨ, ਪ੍ਰਸ਼ਾਸਕ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੈਂਪਸ ਦੇ ਅੰਦਰ ਕੁਦਰਤ ਦੇ ਨਾਲ ਵਿਵਹਾਰਿਕ ਗੱਲਬਾਤ ਸਿੱਖਣ ਨੂੰ ਗਹਿਰਾ ਕਰਦੀ ਹੈ ਅਤੇ ਵਾਤਾਵਰਣ ਦੇ ਪ੍ਰਤੀ ਜੀਵਨ ਭਰ ਸਨਮਾਨ ਹੁਲਾਰਾ ਦਿੰਦੀ ਹੈ। ਇਸ ਸੱਦੇ ਦਾ ਜਵਾਬ ਦਿੰਦੇ ਹੋਏ, ਸਿੱਖਿਆ ਵਿਭਾਗ ਨੇ ਰਸਮੀ ਤੌਰ 'ਤੇ ਸਰਕਾਰੀ ਸਕੂਲਾਂ ਵਿੱਚ ਕਿਚਨ-ਗਾਰਡਨ ਪ੍ਰੋਗਰਾਮ ਸ਼ੁਰੂ ਕੀਤਾ ਹੈ। ਬਾਗ਼ਬਾਨੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ, ਵਿਦਿਆਰਥੀ ਪੌਦਿਆਂ ਦੀ ਦੇਖਭਾਲ਼ ਕਰਨ, ਵਿਕਾਸ ਦੀਆਂ ਪੇਚੀਦਗੀਆਂ ਨੂੰ ਸਮਝਣ ਅਤੇ ਟਿਕਾਊ ਪਿਰਤਾਂ ਦੇ ਮਹੱਤਵ ਨੂੰ ਸਮਝਣ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਦੇ ਹਨ।
ਇਹ ਵਿਵਹਾਰਿਕ ਪ੍ਰਦਰਸ਼ਨ (ਐਕਸਪੋਜਰ) ਪਹਿਲਾਂ ਹੀ ਵਿਦਿਆਰਥੀਆਂ ਦੇ ਦਰਮਿਆਨ ਵਾਤਾਵਰਣ ਸਾਖਰਤਾ ਨੂੰ ਮਜ਼ਬੂਤ ਕਰ ਰਿਹਾ ਹੈ; ਵਿਦਿਆਰਥੀਆਂ ਦੁਆਰਾ ਆਪਣੇ ਕਿਚਨ-ਗਾਰਡਨ ਦੀ ਰੋਜ਼ਾਨਾ ਦੇਖਭਾਲ਼ ਕਰਦੇ ਸਮੇਂ ਜ਼ਿੰਮੇਦਾਰੀ ਦਾ ਨਿਰਮਾਣ ਕਰ ਰਿਹਾ ਹੈ; ਤਾਜ਼ੇ, ਸਥਾਨਕ ਭੋਜਨ ਦੀ ਸਮਝ ਦੇ ਜ਼ਰੀਏ ਤੰਦਰੁਸਤ ਆਦਤਾਂ ਨੂੰ ਹੁਲਾਰਾ ਦੇਣਾ; ਅਤੇ ਹਰੇਕ ਕਲਾਸ ਆਪਣੇ ਸਮੂਹਿਕ ਯਤਨਾਂ ਦੇ ਨਤੀਜਿਆਂ ਨੂੰ ਦੇਖਦਿਆਂ ਟੀਮ ਵਰਕ ਅਤੇ ਮਾਣ ਨੂੰ ਹੁਲਾਰਾ ਦੇਣਾ।
ਵਿਦਿਆਰਥੀਆਂ ਨੇ ਜਿਸ ਉਤਸ਼ਾਹ ਨਾਲ ਇਨ੍ਹਾਂ ਗਾਰਡਨਸ ਨੂੰ ਅਪਣਾਇਆ ਹੈ, ਉਹ ਇਸ ਅਭਿਨਵ (ਇਨੋਵੇਟਿਵ) ਵਿੱਦਿਅਕ ਅਭਿਆਸ ਦੀ ਪ੍ਰਭਾਵਸ਼ੀਲਤਾ ਬਾਰੇ ਬਹੁਤ ਕੁਝ ਦੱਸਦਾ ਹੈ। ਪ੍ਰਸ਼ਾਸਨ ਇਨ੍ਹਾਂ ਗਾਰਡਨਸ ਦਾ ਵਿਸਤਾਰ ਅਤੇ ਸਮਰਥਨ ਕਰਨ ਲਈ ਪ੍ਰਤੀਬੱਧ ਹੈ ਤਾਕਿ ਚੰਡੀਗੜ੍ਹ ਦਾ ਹਰ ਬੱਚਾ ਵਿਸ਼ਵਾਸ ਨਾਲ ਕਹਿ ਸਕੇ, "ਮੇਰਾ ਸਕੂਲ, ਮੇਰਾ ਗੌਰਵ।"