ਕਮਲਜੀਤ ਬਨਵੈਤ ਦੀ ਪੁਸਤਕ ‘ਬੇਲੱਜ’ ਦਾ ਰਿਲੀਜ਼ ਸਮਾਰੋਹ 6 ਨੂੰ
ਪੰਜਾਬ ਲੇਖਕ ਸਭਾ ਅਤੇ ਮੋਹਾਲੀ ਸਾਹਿਤ ਸਭਾ ਵੱਲੋਂ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਬੇਲੱਜ’ ਦਾ ਰਿਲੀਜ਼ ਸਮਾਰੋਹ ਮਿਤੀ 6 ਮਾਰਚ ਨੂੰ ਦੁਪਿਹਰ ਸਾਢੇ 3 ਵਜੇ ਪ੍ਰੈੱਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ,
By : Makhan shah
Update: 2025-02-28 12:31 GMT
ਚੰਡੀਗੜ੍ਹ : ਪੰਜਾਬ ਲੇਖਕ ਸਭਾ ਅਤੇ ਮੋਹਾਲੀ ਸਾਹਿਤ ਸਭਾ ਵੱਲੋਂ ਸ਼੍ਰੋਮਣੀ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਬੇਲੱਜ’ ਦਾ ਰਿਲੀਜ਼ ਸਮਾਰੋਹ ਮਿਤੀ 6 ਮਾਰਚ ਨੂੰ ਦੁਪਿਹਰ ਸਾਢੇ 3 ਵਜੇ ਪ੍ਰੈੱਸ ਕਲੱਬ, ਸੈਕਟਰ 27, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਅਰਪਿਤ ਸ਼ੁਕਲਾ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਅਤੇ ਪ੍ਰੋ: ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕੀਤੀ ਜਾਵੇਗੀ।
ਸਮਾਰੋਹ ਵਿਚ ਉੱਘੇ ਚਿੰਤਕ ਡਾ. ਦੀਪਕ ਮਨਮੋਹਨ ਸਿੰਘ ਅਤੇ ਨਾਮਵਰ ਸਾਹਿਤਕਾਰ ਡਾ. ਦਰਸ਼ਨ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਸਮਾਰੋਹ ਵਿਚ ਡਾ. ਪਿਆਰੇ ਲਾਲ ਗਰਗ, ਮਨਮੋਹਨ ਸਿੰਘ ਦਾਊਂ, ਨਵਦੀਪ ਗਿੱਲ ਮੁੱਖ ਬੁਲਾਰੇ ਦੇ ਤੌਰ ’ਤੇ ਸ਼ਾਮਲ ਹੋਣਗੇ।