ਕਲਯੁੱਗੀ ਮਾਂ ਨੇ 3 ਲੱਖ ’ਚ ਕਰਤਾ ਨਾਬਾਲਗ ਧੀ ਦਾ ਸੌਦਾ

ਮਾਮਲਾ ਨਾਭਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਕਲਯੁਗੀ ਮਾਂ ਨੇ ਆਪਣੀ ਨਾਬਾਲਗ ਧੀ ਨੂੰ 3 ਲੱਖ ਰੁਪਏ ਲੈ ਕੇ ਰਾਜਸਥਾਨ ਦੇ ਇਕ ਵਿਅਕਤੀ ਨੂੰ ਵੇਚ ਦਿੱਤਾ। ਪੂਰਾ ਮਾਮਲਾ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।

Update: 2025-06-12 15:02 GMT

ਨਾਭਾ : ਮਾਂ ਦਾ ਰੁਤਬਾ ਸਾਰੇ ਰਿਸ਼ਤਿਆਂ ਵਿਚੋਂ ਉਚਾ ਮੰਨਿਆ ਜਾਂਦੈ ਕਿਉਂਕਿ ਜਿੱਥੇ ਮਾਂ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ਵਿਚ ਰੱਖਦੀ ਐ, ਉਥੇ ਹੀ ਪਾਲ ਪੋਸ ਵੱਡਾ ਵੀ ਕਰਦੀ ਐ,, ਪਰ ਜੇਕਰ ਉਹੀ ਮਾਂ ਕੁੱਝ ਪੈਸਿਆਂ ਦੇ ਲਾਲਚ ਵਿਚ ਆ ਕੇ ਆਪਣੀ ਧੀ ਦਾ ਸੌਦਾ ਕਰ ਦੇਵੇ ਤਾਂ ਬਾਕੀ ਰਿਸ਼ਤਿਆਂ ਦਾ ਕੀ ਹੋਵੇਗਾ? ਅਜਿਹਾ ਹੀ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਕਲਯੁਗੀ ਮਾਂ ਨੇ ਆਪਣੀ ਨਾਬਾਲਗ ਧੀ ਨੂੰ 3 ਲੱਖ ਰੁਪਏ ਲੈ ਕੇ ਰਾਜਸਥਾਨ ਦੇ ਇਕ ਵਿਅਕਤੀ ਨੂੰ ਵੇਚ ਦਿੱਤਾ। ਪੂਰਾ ਮਾਮਲਾ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।


ਨਾਭਾ ਦੇ ਇਕ ਪਿੰਡ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਮਾਂ ਨੇ ਆਪਣੀ 15 ਸਾਲਾਂ ਦੀ ਨਾਬਾਲਗ ਧੀ ਨੂੰ ਕੁੱਝ ਪੈਸਿਆਂ ਦੇ ਲਾਲਚ ਵਿਚ ਆ ਕੇ ਰਾਜਸਥਾਨ ਦੇ ਇਕ ਵਿਅਕਤੀ ਨੂੰ ਵੇਚ ਦਿੱਤਾ। ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਰਾਜਸਥਾਨ ਤੋਂ ਆਈ ਔਰਤ ਕੁੜੀ ਦੀ ਮਾਂ ਨੂੰ ਗਿਣ ਗਿਣ ਕੇ ਪੈਸੇ ਦਿੰਦੀ ਹੋਈ ਦਿਖਾਈ ਦੇ ਰਹੀ ਐ। ਤਸਵੀਰਾਂ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਕੁੜੀ ਦੀ ਮਾਂ ਕਥਿਤ ਦਲਾਲਾਂ ਕੋਲੋਂ ਆਪਣੀ ਧੀ ਦਾ ਸੌਦਾ ਕਰਕੇ 500-500 ਦੇ ਨੋਟ ਗਿਣ ਰਹੀ ਐ।


ਜਿਵੇਂ ਹੀ ਇਸ ਮਾਮਲੇ ਦਾ ਪਤਾ ਕੁੜੀ ਦੀ ਦਾਦੀ ਚਰਨਜੀਤ ਕੌਰ ਨੂੰ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਕੁੜੀ ਦੀ ਦਾਦੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਪੋਤੀ ਨੂੰ ਵੇਚ ਦਿੱਤਾ ਗਿਆ ਏ, ਜਦਕਿ ਉਹ ਹਾਲੇ ਨਾਬਾਲਗ ਐ ਪਰ ਉਸ ਦਾ ਜਾਅਲੀ ਆਧਾਰ ਬਣਾ ਕੇ ਇਹ ਸੌਦਾ ਕੀਤਾ ਗਿਆ। ਉਸ ਨੇ ਮੰਗ ਕੀਤੀ ਕਿ ਇਹ ਇਕ ਬਹੁਤ ਵੱਡਾ ਗਰੋਹ ਐ, ਜਿਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਐ।


ਉਧਰ ਜਦੋਂ ਇਸ ਸਬੰਧੀ ਨਾਭਾ ਦੀ ਡੀਐਸਪੀ ਮਨਦੀਪ ਕੌਰ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਦੀ ਇਕ ਟੀਮ ਰਾਜਸਥਾਨ ਭੇਜੀ ਗਈ ਸੀ, ਜਿਸ ਨੇ ਨਾਬਾਲਗ ਲੜਕੀ ਨੂੰ ਇੱਥੇ ਵਾਪਸ ਲਿਆਂਦਾ ਹੈ।


ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿਚ ਕੁੜੀ ਦੀ ਮਾਂ ਕਿਰਨਜੀਤ ਕੌਰ ਅਤੇ ਨਾਨੀ ਗੁਰਮੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਏ, ਜਦਕਿ ਬਾਕੀ ਗਿਰੋਹ ਵਿਚ ਸ਼ਾਮਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਐ।

Tags:    

Similar News