ਮੁਹਾਲੀ ਕੋਰਟ 'ਚ ਅੱਜ ਹੋਵੇਗੀ ਜਗਦੀਸ਼ ਭੋਲਾ ਕੇਸ ਦੀ ਸੁਣਵਾਈ, ਜਾਣੋ ਪੂਰੀ ਖਬਰ
11 ਸਾਲ ਪਹਿਲਾਂ ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ ।;
By : lokeshbhardwaj
Update: 2024-07-19 06:23 GMT
ਚੰਡੀਗੜ੍ਹ : 2013 ਵਿੱਚ ਸਾਹਮਣੇ ਆਏ ਬਹੁ ਕਰੋੜੀ ਭੋਲਾ ਡਰੱਗ ਕੇਸ 'ਚ ਅੱਜ ਅਹਿਮ ਸੁਣਵਾਈ ਹੋਣ ਦੀ ਖਬਰ ਸਾਹਣੇ ਆ ਰਹੀ ਹੈ, ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਅਰਜੁਨ ਐਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਜਗਦੀਸ਼ ਭੋਲਾ ਨੂੰ ਡਰੱਗ ਕੇਸ 'ਚ ਗ੍ਰਿਫਤਾਰ ਕੀਤਾ ਸੀ । ਮੀਡੀਆ ਰਿਪੋਰਟਾਂ ਅਨੁਸਾਰ ਜਗਦੀਸ਼ ਭੋਲਾ 'ਤੇ ਨਸ਼ਾ ਤਸਕਰੀ ਦੀ ਕਮਾਈ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਹਨ । ਜਿਸ ਤੋਂ ਬਾਅਦ ਇਸ ਮਾਮਲੇ ਚ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਇਸ ਕੇਸ ਚ ਅਹਿਮ ਫੈਸਲਾ ਲਿਆ ਜਾ ਸਕਦਾ ਹੈ । ਹਾਲਾਂਕਿ ਭੋਲਾ ਸਮੇਤ 25 ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਸਜ਼ਾ ਹੋ ਚੁੱਕੀ ਹੈ । 11 ਸਾਲ ਪਹਿਲਾਂ ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ ।