ਕੌਮਾਂਤਰੀ ਬੇਸਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਦਾ ਦਿਹਾਂਤ
ਪੰਜਾਬੀ ਖੇਡ ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੌਮਾਂਤਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਪਰ ਅੱਜ ਇਸ 28 ਸਾਲਾ ਸਿੱਖ ਖਿਡਾਰੀ ਨੇ ਆਖਰੀ ਸਾਹ ਲੈਂਦਿਆਂ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਚੰਡੀਗੜ੍ਹ : ਪੰਜਾਬੀ ਖੇਡ ਜਗਤ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੌਮਾਂਤਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਦਾ ਅਚਾਨਕ ਦਿਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਪਰ ਅੱਜ ਇਸ 28 ਸਾਲਾ ਸਿੱਖ ਖਿਡਾਰੀ ਨੇ ਆਖਰੀ ਸਾਹ ਲੈਂਦਿਆਂ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਸਿਮਰਤ ਗਿੱਲ ਸੱਤ ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਚੈਂਪੀਅਨ ਅਤੇ ਛੇ ਵਾਰ ਨੈਸ਼ਨਲ ਸਕੂਲ ਮੁਕਾਬਲਿਆਂ ਵਿਚੋਂ ਚੰਗੀਆਂ ਪੁਜੀਸ਼ਲਾਂ ਹਾਸਲ ਕਰ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਸ਼ਹਿਰ ਦੇ ਸਮੁੱਚੇ ਖੇਡ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਆਪਣੇ ਖੇਡ ਕੈਰੀਅਰ ਦੌਰਾਨ ਭਵਨ ਵਿਦਿਆਲਿਆ ਸਕੂਲ, ਨਿਊ ਚੰਡੀਗੜ੍ਹ ਵਿਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰ ਰਹੇ ਸਿਮਰਤ ਗਿੱਲ ਨੇ ਸਾਲ 2015 ਵਿਚ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ ਹੋਏ ਪ੍ਰੈਜ਼ੀਡੈਂਸ਼ੀਅਲ ਬੇਸਬਾਲ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਜਿਥੋਂ ਭਾਰਤ ਨੂੰ ਗੋਲਡ ਮੈਡਲ ਹਾਸਲ ਹੋਇਆ ਸੀ। ਉਸ ਦੇ ਪਿਤਾ ਗੁਰਚਰਨ ਸਿੰਘ ਗਿੱਲ ਭਾਰਤੀ ਬੇਸਬਾਲ ਟੀਮ ਦੇ ਫਿਜ਼ੀਕਲ ਟਰੇਨਰ ਰਹਿ ਚੁੱਕੇ ਹਨ।
ਗੁਰਚਰਨ ਦੀ ਅਗਵਾਈ ਵਿਚ ਭਾਰਤ ਨੇ 1996 ਵਿਚ ਪੇਈਚਿੰਗ ਵਿਚ ਸਪੈਸ਼ਲ ਉਲੰਪਿਕ ਵਲੋਂ ਖੇਡਾਂ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਏਸ਼ੀਆ ਪੈਸੀਫਿਕ ਦੌਰਾਨ ਤਿੰਨ ਤਗਮੇ ਜਿੱਤੇ ਸਨ।