ਬੁੱਢੇ ਨਾਲੇ ਸਬੰਧੀ ਹੋਏ ਪ੍ਰਦਰਸ਼ਨ ’ਤੇ ਭੜਕੇ ਉਦਯੋਗਪਤੀ

ਲੁਧਿਆਣੇ ਵਿਖੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਮੋਰਚੇ ਨੂੰ ਲੈ ਕੇ ਜਿੱਥੇ ਪੰਜਾਬ ਦੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਏ, ਉਥੇ ਹੀ ਦੂਜੇ ਪਾਸੇ ਲੁਧਿਆਣੇ ਦੇ ਉਦਯੋਗਪਤੀਆਂ ਨੇ ਇਸ ਬੁੱਢੇ ਨਾਲੇ ਨੂੰ ਬੰਦ ਕੀਤੇ ਜਾਣ ਦੀ ਕਾਲ ਨੂੰ ਗ਼ਲਤ ਦੱਸਿਆ।

Update: 2024-12-03 11:55 GMT

ਲੁਧਿਆਣਾ : ਲੁਧਿਆਣੇ ਵਿਖੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਮੋਰਚੇ ਨੂੰ ਲੈ ਕੇ ਜਿੱਥੇ ਪੰਜਾਬ ਦੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਏ, ਉਥੇ ਹੀ ਦੂਜੇ ਪਾਸੇ ਲੁਧਿਆਣੇ ਦੇ ਉਦਯੋਗਪਤੀਆਂ ਨੇ ਇਸ ਬੁੱਢੇ ਨਾਲੇ ਨੂੰ ਬੰਦ ਕੀਤੇ ਜਾਣ ਦੀ ਕਾਲ ਨੂੰ ਗ਼ਲਤ ਦੱਸਿਆ। 

ਲੁਧਿਆਣੇ ਦੇ ਬੁੱਢੇ ਦਰਿਆ ਦੇ ਪਾਣੀ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਏ, ਜਿਸ ਨੂੰ ਲੈ ਕੇ ਅੱਜ ਲੱਖਾ ਸਿਧਾਣਾ ਸਮੇਤ ਉਨ੍ਹਾਂ ਕੇ ਕੁੱਝ ਸਾਥੀਆਂ ਵੱਲੋਂ ਬੁੱਢੇ ਨਾਲੇ ਨੂੰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਵੱਲੋਂ ਸਮਰਾਲਾ ਚੌਂਕ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਦਯੋਪਤੀਆਂ ਨੇ ਆਖਿਆ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਏ ਕਿਉਂਕਿ ਬੁੱਢਾ ਦਰਿਆ ਡਾਇੰਗ ਇੰਡਸਟਰੀ ਦੇ ਕਾਰਨ ਨਹੀਂ ਹੋਇਆ ਬਲਕਿ ਇਸ ਨੂੰ ਗੰਦਾ ਕਰਨ ਵਾਲੇ ਹੋਰ ਨੇ।

ਇਸ ਦੇ ਨਾਲ ਇਕ ਹੋਰ ਉਦਯੋਗਪਤੀ ਨੇ ਆਖਿਆ ਕਿ ਜਿਹੜੇ ਕਾਲਾ ਪਾਣੀ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ, ਉਹ ਗ਼ਲਤ ਐ, ਇਸ ਦੇ ਨਾਲ ਇੰਡਸਟਰੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਉਨ੍ਹਾਂ ਆਖਿਆ ਕਿ ਸਾਡੇ ਵੱਲੋਂ ਸਾਫ਼ ਪਾਣੀ ਦੇ ਲਈ ਕਰੋੜਾਂ ਰੁਪਏ ਖ਼ਰਚ ਕੇ ਸੀਟੀਪੀ ਪਲਾਂਟ ਲਗਵਾਏ ਗਏ ਨੇ, ਜਿਨ੍ਹਾਂ ਦੀ ਸਮੇਂ ਸਮੇਂ ’ਤੇ ਸਰਕਾਰੀ ਏਜੰਸੀਆਂ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਐ, ਪਰ ਇਨ੍ਹਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਏ।

ਦੱਸ ਦਈਏ ਕਿ ਬੁੱਢੇ ਦਰਿਆ ਦੇ ਕਾਲੇ ਪਾਣੀ ਦਾ ਮਾਮਲਾ ਪਿਛਲੇ ਕਾਫ਼ੀ ਸਮੇਂ ਤੋਂ ਵੱਡੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਏ, ਐਨਜੀਟੀ ਵੱਲੋਂ ਵੀ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪਰ ਅਫ਼ਸੋਸ ਕਿ ਅਜੇ ਤੱਕ ਇਸ ਮਾਮਲੇ ਵਿਚ ਕੋਈ ਸਖ਼ਤ ਕਦਮ ਨਹੀਂ ਉਠਾਇਆ ਗਿਆ, ਜਿਸ ਨਾਲ ਬੁੱਢੇ ਦਰਿਆ ਦਾ ਕਾਲਾ ਪਾਣੀ ਸਾਫ਼ ਹੋ ਸਕੇ।

Tags:    

Similar News