ਭਾਰਤ ਸਰਕਾਰ ਨੇ ਰਿਹਾਅ ਕੀਤੇ 14 ਪਾਕਿਸਤਾਨੀ ਕੈਦੀ
ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ. ਗੁਜਰਾਤ ਪੁਲਿਸ ਵੱਲੋਂ ਪਾਕਿਸਤਾਨੀ ਕੈਦੀ ਅਟਾਰੀ ਬਾਘਾ ਬਾਰਡਰ ਤੇ ਲਿਆਂਦੇ ਗਏ ਹਨ ਉਹਨਾਂ ਵਿੱਚੋਂ ਦੋ ਨਬਾਲਿਗ ਹਨÍ ਇਹਨਾਂ ਦੱਸਿਆ ਕਿ ਉਹਨਾਂ ਦੀ ਉਮਰ ਘੱਟ ਹੋਣ ਕਰਕੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਕਿਸੇ ਨੂੰ 10 ਦਿਨ ਦੀ ਤੇ ਇਕ ਕੈਦੀ ਨੂੰ ਭਾਰਤ ਸਰਕਾਰ ਵੱਲੋਂ ਬੱਚਾ ਹੋਣ ਕਰਕੇ ਛੱਡ ਦਿੱਤਾ;
ਅੰਮ੍ਰਿਤਸਰ : ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਰਿਹਾਅ ਕੀਤੇÍ ਗੁਜਰਾਤ ਪੁਲਿਸ ਵੱਲੋਂ ਪਾਕਿਸਤਾਨੀ ਕੈਦੀ ਅਟਾਰੀ ਬਾਘਾ ਬਾਰਡਰ ਤੇ ਲਿਆਂਦੇ ਗਏ ਹਨ, ਉਹਨਾਂ ਵਿੱਚੋਂ ਦੋ ਨਬਾਲਿਗ ਹਨÍ ਇਹਨਾਂ ਦੱਸਿਆ ਕਿ ਉਹਨਾਂ ਦੀ ਉਮਰ ਘੱਟ ਹੋਣ ਕਰਕੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਕਿਸੇ ਨੂੰ 10 ਦਿਨ ਦੀ ਤੇ ਇਕ ਕੈਦੀ ਨੂੰ ਭਾਰਤ ਸਰਕਾਰ ਵੱਲੋਂ ਬੱਚਾ ਹੋਣ ਕਰਕੇ ਛੱਡ ਦਿੱਤਾ ਉਸਨੇ ਦੱਸਿਆ ਕਿ 2022 ਵਿਚ ਭਾਰਤ ਸਰਕਾਰ ਵੱਲੋਂ ਫੜ ਲਿਆ ਗਿਆ ਸੀ ਤੇ ਹੁਣ ਦੋ ਸਾਲ ਬਾਅਦ ਪਾਕਿਸਤਾਨ ਵਾਪਿਸ ਜਾ ਰਹੇ ਹਾਂÍ
ਇਸ ਮੌਕੇ ਗੁਲਾਮ ਮੁਸਤਫ਼ਾ ਨੇ ਦੱਸਿਆ ਕਿ ਮੱਛੀ ਫੜਨ ਲਈ ਆਏ ਸੀ ਅਸੀਂ ਦਸ ਆਦਮੀ ਸੀ ਇਕੱਲਾ ਮੈਂ ਪਾਕਿਸਤਾਨ ਵਾਪਿਸ ਜਾ ਰਿਹਾ ਹਾਂ ਮੈਨੂੰ ਦਸ ਦਿਨ ਦੀ ਸਜਾ ਹੋਈ ਸੀ 2022 ਵਿਚ ਫੜਿਆ ਗਿਆ ਸੀ ਤੇ 2024 ਵਿਚ ਆਪਣੇ ਵਤਨ ਪਾਕਿਸਤਾਨ ਸਿੰਧ ਪ੍ਰਾਂਤ ਜਾ ਰਿਹਾ ਹਾਂ। ਉਸਨੇ ਕਿਹਾ ਕਿ ਉਹ 13 ਸਾਲ ਦਾ ਸੀ ਆਪਣੇ ਸਾਥੀਆਂ ਨਾਲ ਮੱਛੀਆਂ ਫੜਦੇ ਸਰਹਦ ਪਾਰ ਆ ਗਿਆ ਸੀ। ਉਸਦੇ ਬਾਕੀ ਸਾਥੀ ਭਾਰਤ ਦੀ ਗੁਜਰਾਤ ਦੀ ਕੱਛ ਜੇਲ ਵਿੱਚ ਬੰਦ ਹਨ।
ਇਸ ਮੌਕੇ ਅਬਦੁਲਾ ਸ਼ਰਮਿਲੀ ਨੇ ਦੱਸਿਆ ਕਿ ਓਹ ਕਰਾਚੀ 2018 ਗੁਜਾਰਾਤ ਦਰਿਆ ਸਾਈਡ ਤੇ ਗੁਜਰਾਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ।ਅਬਦੁਲ ਸ਼ਰਮੀਲੀ ਨੇ ਕਿਹਾ ਕਿ ਅਸੀਂ 9 ਦੇ ਕਰੀਬ ਲੋਕ ਸੀ ਮੈਂ ਇਕੱਲਾ ਹੀ ਜਾ ਰਿਹਾ ਹਾਂ ਉਸਨੇ ਕਿਹਾ ਕਿ ਉਹ ਸ਼ਾਦੀ ਸ਼ੁਦਾ ਹੈ ਤੇ ਤਿਨ ਬੱਚਿਆਂ ਦਾ ਪਿਤਾ ਹੈ। 2018 ਵਿਚ ਫੜਿਆ ਗਿਆ ਸੀ ਤਿੰਨ ਸਾਲ ਦੀ ਸਜਾ ਹੋਈ ਪਰ ਸਾਢੇ ਛੇ ਸਾਲ ਬਾਅਦ ਪਾਕਿਸਤਾਨ ਵਾਪਿਸ ਜਾ ਰਿਹਾ ਹਾਂ । ਉਸਦੀ 34 ਸਾਲ ਦੀ ਉਮਰ ਹੈ ਉਸ ਨੇ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਮਸ਼ਵਾਰੇ ਭਾਰਤ ਜਾਂ ਪਾਕਿਸਤਾਨਾਂ ਦੀਆਂ ਜੇਲ ਦੇ ਵਿੱਚ ਬੰਦ ਹਨ। ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਹਜੇ ਵੀ ਉਹ ਜੇਲਾਂ ਦੇ ਵਿੱਚ ਬੰਦ ਹਨ।
ਓਥੇ ਹੀ ਰਾਜੂ ਪਾਕਿਸਤਾਨੀ ਕੈਦੀ ਨੇ ਕਿਹਾ ਕਿ ਬਾਡਰ ਕਰਾਸ ਕਰਦਾ ਹੋਇਆ ਫੜਿਆ ਗਿਆ ਗੁਜਰਾਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਉਸਨੇ ਦੱਸਿਆ ਕਿ 33 ਮਹੀਨੇ ਦੀ ਅਦਾਲਤ ਵਲੋਂ ਸਜਾ ਹੋਈ ਸੀ 2018 ਸਾਲ ਵਿਚ ਫੜਿਆ ਗਿਆ ਸੀ ਤੇ ਸਤ ਸਾਲ ਜੇਲ ਵਿਚ ਗੁਜਾਰਕੇ ਹੁਣ ਵਾਪਿਸ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਸ਼ਾਦੀ ਸ਼ੁਦਾ ਹੈ ਤੇ ਉਸ ਦਾ ਇੱਕ ਬੱਚਾ ਵੀ ਹੈ ।
ਇਸ ਮੋਕੇ ਦੱਸਿਆ ਕਿ ਓਹ 2020 ਦੇ ਵਿੱਚ ਮਛਲੀ ਫੜਦਾ ਹੋਇਆ ਦਰਿਆ ਵਿੱਚ ਸਰਹੱਦ ਪਾਰ ਭਾਰਤ ਵਿੱਚ ਦਾਖਲ ਹੋ ਗਿਆ ਸੀ, ਜਿਸ ਦੇ ਚਲਦੇ ਭਾਰਤ ਸਰਕਾਰ ਨੇ ਉਹਨਾਂ ਨੂੰ ਫੜ ਲਿਆ ਤੇ ਉਸ ਨੂੰ ਚਾਰ ਸਾਲ ਦੀ ਸਜ਼ਾ ਹੋਈ ਤੇ ਅੱਜ ਉਹ ਆਪਣੇ ਵਤਨ ਪਾਕਿਸਤਾਨ ਵਾਪਸ ਜਾ ਰਿਹਾ ਹੈ।
ਓਥੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਪੁਲਿਸ ਛੇ ਪਾਕਿਸਤਾਨੀ ਕੈਦੀਆਂ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ ਤੇ ਪੁੱਜੀ ਇਨ੍ਹਾਂ ਵਿਚੋਂ ਚਾਰ ਕੈਦੀ ਫਿਰੋਜ਼ਪੁਰ ਦੇ ਪਿੰਡ ਮੱਲਾਂ ਵਾਲੇ ਬਾਰਡਰ ਵਿਖੇ ਫੜੇ ਗਏ ਸਨ। ਉਹਨਾਂ ਦੱਸਿਆ ਕਿ ਉਹਨਾਂ ਕੋਲੋਂ ਦੋ ਕਿਲੋ ਹੀਰੋਇਨ ਤੇ ਦੋ ਪਿਸਤੋਲਾਂ ਬਰਾਮਦ ਕੀਤੀਆਂ ਗਈਆਂ ਸਨ, ਇਹਨਾਂ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਇਹਨਾਂ ਕੈਦੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 2009 ਦੇ ਵਿੱਚ ਤਾਰੋ ਪਾਰ ਬੀਐਸਐਫ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਤੇ ਇਹਨਾਂ ਨੂੰ ਅਦਾਲਤ ਵੱਲੋਂ 15 ਸਾਲ ਦੀ ਸਜ਼ਾ ਹੋਈ ਸੀ। ਅੱਜ ਸਜਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। ਉੱਥੇ ਹੀ ਦੋ ਅਜਿਹੇ ਕੈਦੀ ਹਨ ਜੋ ਨਸ਼ੇ ਦੀ ਹਾਲਤ ਵਿੱਚ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋ ਗਏ ਸਨ , ਜਿਹੜੇ ਪਿੰਡ ਖਾਲੜੇ ਤੋਂ ਸਰਹੱਦ ਪਾਰ ਕਰਦੇ ਹੋਏ ਕਾਬੂ ਕੀਤਾ ਗਿਆ ਸੀ ਤੇ ਚਾਰ ਸਾਲ ਦੀ ਸਜ਼ਾ ਕੱਟ ਅੱਜ ਆਪਣੇ ਵਤਨ ਵਾਪਸ ਜਾ ਰਹੇ ਹਨ।
ਇਸ ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 14 ਪਾਕਿਸਤਾਨੀ ਕੈਦੀਆਂ ਨੂੰ ਭਾਰਤ ਵੱਲੋਂ ਰਿਹਾ ਕੀਤਾ ਜਾ ਰਿਹਾ ਹੈ। ਜਿਨਾਂ ਵਿੱਚੋਂ ਪੰਜ ਮਸ਼ਵਰੇ ਹਨ ਅਤੇ ਨੂੰ ਸਿਵਲ ਕੈਦੀ ਹਨ ਜਿਨਾਂ ਵਿੱਚੋਂ ਦੋ ਨਾਬਾਲਿਗ ਹਨ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਛੇ ਕੈਦੀ ਹਨ ਉਹ ਪੰਜਾਬ ਦੀ ਜੇਲ ਵਿੱਚ ਬੰਦ ਸਨ ਜਿਹਨਾਂ ਵਿੱਚੋਂ ਚਾਰ ਕੈਦੀ ਮੱਲਾਂ ਵਾਲਾ ਫਿਰੋਜ਼ਪੁਰ ਵਿਖੇ ਦੋ ਕਿਲੋ ਹੀਰੋਇਨ ਤੇ ਦੋ ਪਿਸਤੋਲਾਂ ਦੇ ਨਾਲ ਫੜੇ ਗਏ ਸਨ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਇਹਨਾਂ ਸਾਰਿਆਂ ਨੂੰ ਅਟਾਰੀ ਵਾਘਾ ਸਰਹੱਦ ਰਾਹੀ ਪਾਕਿਸਤਾਨ ਭੇਜਿਆ ਜਾ ਰਿਹਾ ਹੈ।
ਤਹਾਨੂੰ ਦਸ ਦਈਏ ਕਿ ਇਹ ਲੋਕਾ ਨੇ ਸਜਾ ਤੋਂ ਜ਼ਿਆਦਾ ਸਮਾਂ ਜੇਲ੍ਹਾਂ ਵਿੱਚ ਕਟ ਦਿਤਾ ਹੈ ਪਰ ਅਜੇ ਤੱਕ ਉਨ੍ਹਾ ਨੂੰ ਰਿਹਾਅ ਨਹੀਂ ਕੀਤਾ ਗਿਆ ,ਉੱਥੇ ਹੀ ਇਹਨਾਂ ਕੈਦੀਆਂ ਨੇ ਵੀ ਆਪਣੀ ਜੁਬਾਨੀ ਕਿਹਾ ਕਿ ਕਈ ਮਸ਼ਵਰੇ ਅਤੇ ਸਿਵਿਲ ਕੈਦੀ ਜਿਹੜੇ ਭਾਰਤ ਅਤੇ ਪਾਕਿਸਤਾਨ ਦੀਆਂ ਜੇਲ੍ਾਂ ਦੇ ਵਿੱਚ ਬੰਦ ਹਨ। ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਮਿਲ ਸਕਣ ਕਿਉਂਕਿ ਕਾਫੀ ਸਮਾਂ ਉਹ ਜੇਲਾਂ ਵਿੱਚ ਕੱਟ ਚੁੱਕੇ ਹਨ ਤੇ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ। ਤੇ ਅਜੇ ਤੱਕ ਜੇਲ੍ਾਂ ਵਿੱਚ ਹੀ ਬੰਦ ਹਨ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ।