ਜਲੰਧਰ 'ਚ ਮਹਿਲਾ ਨੇ ਆਪਣੇ ਪੱਟ 'ਤੇ ਲਿਖੇ ਦੋਸ਼ੀਆਂ ਦੇ ਨਾਂਅ, ਸ਼ੱਕੀ ਹਾਲਾਤਾਂ 'ਚ ਹੋਈ ਸੀ ਮੌਤ

ਜਲੰਧਰ 'ਚ ਮਹਿਲਾ ਨੇ ਆਪਣੇ ਪੱਟ 'ਤੇ ਲਿਖੇ ਦੋਸ਼ੀਆਂ ਦੇ ਨਾਂਅ, ਸ਼ੱਕੀ ਹਾਲਾਤਾਂ 'ਚ ਹੋਈ ਸੀ ਮੌਤ

Update: 2024-07-30 07:44 GMT

ਜਲੰਧਰ : ਜਲੰਧਰ ਦੇ ਫਿਲੌਰ ਕਸਬੇ 'ਚ ਇਕ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ੍ਹ ਕੇ ਸਾਹਮਣੇ ਆਇਆ। ਮ੍ਰਿਤਕ ਔਰਤ ਦੇ ਪੱਟ 'ਤੇ ਕਾਲੇ ਰੰਗ ਦੀ ਪੈੱਨ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਵਾਂ ਵਾਲਾ ਸੁਸਾਈਡ ਨੋਟ ਲਿਖਿਆ ਹੋਇਆ ਸੀ, ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ 'ਚ ਨਾਂ ਮਿਟਾ ਦਿੱਤੇ।

ਇਸ਼ਨਾਨ ਕਰਵਾਉਣ ਵਾਲੀਆਂ ਔਰਤਾਂ ਨੇ ਪੜ੍ਹੇ ਨਾਮ

ਇਸ਼ਨਾਨ ਕਰ ਰਹੀਆਂ ਔਰਤਾਂ ਨੇ ਜਦੋਂ ਉਸ ਦੇ ਪੱਟ ਵੱਲ ਧਿਆਨ ਨਾਲ ਦੇਖਿਆ ਤਾਂ ਉਸ 'ਤੇ ਲਿਖਿਆ ਸੀ- ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ। ਮ੍ਰਿਤਕ ਔਰਤ ਦਾ ਨਾਂ ਅਮਨਦੀਪ ਕੌਰ (30) ਹੈ। ਜਿਵੇਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਸਸਕਾਰ ਵਾਲੀ ਚਿਖਾ ਤੋਂ ਔਰਤ ਦੀ ਲਾਸ਼ ਨੂੰ ਚੁੱਕ ਕੇ ਕਬਜੇ ਵਿੱਚ ਲੈ ਲਿਆ। ਫਿਲਹਾਲ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਆਉਣ ’ਤੇ ਹੀ ਪੁਲੀਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ।

2 ਸਾਲਾਂ ਤੋਂ ਪਤੀ ਦੁਬਈ ਵਿੱਚ ਕਰ ਰਿਹਾ ਕੰਮ

ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦਾ ਪਤੀ ਗੋਲੂ ਦੋ ਸਾਲਾਂ ਤੋਂ ਦੁਬਈ 'ਚ ਕੰਮ ਕਰਦਾ ਹੈ। ਅਮਨਦੀਪ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ 2 ਲੜਕੇ ਅਤੇ ਇੱਕ ਲੜਕੀ ਹੈ। ਅਮਨਦੀਪ ਕੌਰ ਦੀ ਸੋਮਵਾਰ ਸਵੇਰੇ ਅਚਾਨਕ ਮੌਤ ਹੋ ਗਈ। ਸਹੁਰਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਭ ਕੁਝ ਸਹੁਰਿਆਂ ਮੁਤਾਬਕ ਚੱਲ ਰਿਹਾ ਸੀ। ਅੰਤਿਮ ਇਸ਼ਨਾਨ ਦੌਰਾਨ ਰਿਸ਼ਤੇਦਾਰ ਮਨਪ੍ਰੀਤ ਨੇ ਦੇਖਿਆ ਕਿ ਅਮਨਦੀਪ ਦੇ ਪੱਟ 'ਤੇ ਪੈੱਨ ਨਾਲ ਕੁਝ ਲਿਖਿਆ ਹੋਇਆ ਸੀ। ਉਸ ਨੇ ਧਿਆਨ ਨਾਲ ਪੜ੍ਹਿਆ ਤਾਂ ਲਿਖਿਆ ਸੀ-ਜੇਕਰ ਮੈਨੂੰ ਕੁਝ ਹੋਇਆ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮਨਪ੍ਰੀਤ ਚੰਗੀ ਤਰ੍ਹਾਂ ਪੜ੍ਹਦਾ, ਅਮਨਦੀਪ ਦੀ ਭਰਜਾਈ ਪਰਵੀਨ ਅਤੇ ਹੋਰ ਔਰਤਾਂ ਨੇ ਫਟਾਫਟ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਨਾਂ ਲਿਖਵਾ ਦਿੱਤੇ।

ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਚਿਤਾ ਤੋਂ ਕੱਢਿਆ ਬਾਹਰ

ਭਾਬੀ ਨੇ ਮਨਪ੍ਰੀਤ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਕਿਸੇ ਨਾਲ ਗੱਲ ਨਾ ਕਰੇ। ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪੁੱਜੀ ਤਾਂ ਅਧਿਕਾਰੀਆਂ ਨੇ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੀਆਂ ਦੋ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲੱਗੇਗਾ।

Tags:    

Similar News