10ਵੀਂ ਤੇ 12ਵੀਂ ਪਾਸ ਪਤੀ-ਪਤਨੀ ਚਲਾਉਂਦੇ ਸੀ ਹਸਪਤਾਲ, ਚੜ੍ਹੇ ਪੁਲਿਸ ਅੜਿੱਕੇ?
ਤੁਸੀਂ ਸਾਰਿਆਂ ਨੇ ਸੰਜੇ ਦੱਤ ਦੀ ਫਿਲਮ 'ਮੁੰਨਾਭਾਈ MBBS' ਜ਼ਰੂਰ ਦੇਖੀ ਹੋਵੇਗੀ। ਜੀ ਹਾਂ ਓਹੀ ਫਿਲਮ ਜਿਸ ਦੇ ਵਿੱਚ ਐਕਟਰ ਸੰਜੇ ਦੱਤ ਕਿਸੇ ਵੀ ਤਰੀਕੇ ਨਾਲ ਡਾਕਟਰ ਦੀ ਡਿਗਰੀ ਹਾਸਲ ਕਰ ਲੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਸਲੀਅਤ ਵਿੱਚ ਸਾਹਮਣੇ ਆਇਆ ਹੈ।
ਚੰਡੀਗੜ੍ਹ, ਕਵਿਤਾ : ਤੁਸੀਂ ਸਾਰਿਆਂ ਨੇ ਸੰਜੇ ਦੱਤ ਦੀ ਫਿਲਮ 'ਮੁੰਨਾਭਾਈ MBBS' ਜ਼ਰੂਰ ਦੇਖੀ ਹੋਵੇਗੀ। ਜੀ ਹਾਂ ਓਹੀ ਫਿਲਮ ਜਿਸ ਦੇ ਵਿੱਚ ਐਕਟਰ ਸੰਜੇ ਦੱਤ ਕਿਸੇ ਵੀ ਤਰੀਕੇ ਨਾਲ ਡਾਕਟਰ ਦੀ ਡਿਗਰੀ ਹਾਸਲ ਕਰ ਲੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅਸਲੀਅਤ ਵਿੱਚ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਮੰਨਾਭਾਈ MMBS ਦੀ ਤਰ੍ਹਾਂ ਹੀ 10ਵੀਂ ਤੇ 12ਵੀਂ ਪਾਸ ਪਤੀ-ਪਤਨੀ ਜੋੜਾ ਬਿਨਾਂ ਕਿਸੇ ਡਾਕਟਰੀ ਸਿੱਖਿਆ ਜਾਂ ਸਰਟੀਫਿਕੇਟ ਦੇ ਕਲੀਨਿਕ ਚਲਾ ਰਿਹਾ ਸੀ। ਇੰਨਾ ਹੀ ਨਹੀਂ ਲੋਕ ਇਸ ਕਪਲ ਨੂੰ ਧਰਤੀ ਦਾ ਰੱਬ ਸਮਝ ਕੇ ਇਲਾਜ ਕਰਵਾਉਣ ਲਈ ਵੀ ਆਉਂਦੇ ਸਨ ਅਤੇ ਇਹ ਮਰੀਜਾਂ ਨੂੰ ਦਵਾਈ ਵੀ ਲਿੱਖ ਕੇ ਦਿੰਦੇ ਸਨ। ਪਰ ਹੁਣ ਇਸ ਮੁੰਨਾਭਾਈ ਨੂੰ ਪੁਲਿਸ ਨੇ ਫੜ ਲਿਆ ਹੈ।
ਖਬਰ ਸੂਰਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ 'ਚ 10ਵੀਂ ਤੇ 12ਵੀਂ ਪਾਸ ਪਤੀ-ਪਤਨੀ ਡਾਕਟਰ ਬਣ ਕੇ ਲੋਕਾਂ ਦਾ ਇਲਾਜ ਕਰ ਰਹੇ ਸਨ, ਜਿਨ੍ਹਾਂ ਨੂੰ ਹੁਣ ਪੁਲਿਸ ਨੇ ਫੜ ਲਿਆ ਹੈ। ਇਨ੍ਹਾਂ ਨੂੰ ਫਰਜ਼ੀ ਡਾਕਟਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਫੜਿਆ ਗਿਆ ਹੈ। ਇੰਡੀਆ ਟੂਡੇ ਦੇ ਅਨੁਸਾਰ, ਸੂਰਤ ਪੁਲਿਸ ਨੇ ਇੱਕ ਆਦਮੀ ਅਤੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਿਨਾਂ ਕਿਸੇ ਕਾਨੂੰਨੀ ਯੋਗਤਾ ਦੇ ਡਾਕਟਰ ਬਣ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ।
ਤੁਹਾਨੂੰ ਦੱਸ ਦਈਏ ਕਿ ਇਹ ਗ੍ਰਿਫ਼ਤਾਰੀ ਸ਼ਹਿਰ ਵਿੱਚ ਫਰਜ਼ੀ ਡਾਕਟਰਾਂ ’ਤੇ ਸ਼ਿਕੰਜਾ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। ਦੋਸ਼ੀਆਂ 'ਚੋਂ ਇਕ ਔਰਤ ਲਲਿਤਾ ਕ੍ਰਿਪਾ ਸ਼ੰਕਰ ਸਿੰਘ ਹੈ, ਜਿਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ, ਜਦਕਿ ਦੂਜਾ ਵਿਅਕਤੀ ਪ੍ਰਯਾਗ ਰਾਮਚੰਦਰ ਪ੍ਰਸਾਦ ਹੈ, ਜਿਸ ਨੇ ਸਿਰਫ 10ਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਡੀਸੀਪੀ ਵਿਜੇ ਸਿੰਘ ਗੁਰਜਰ ਅਨੁਸਾਰ ਦੋਵੇਂ ਇੱਕ ਕਲੀਨਿਕ ਚਲਾ ਰਹੇ ਸਨ ਅਤੇ ਮਰੀਜ਼ਾਂ ਨੂੰ ਐਲੋਪੈਥਿਕ ਦਵਾਈਆਂ ਲਿਖ ਰਹੇ ਸਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਕਰਨ 'ਤੇ ਉਨ੍ਹਾਂ ਕੋਲ ਕੋਈ ਜਾਇਜ਼ ਮੈਡੀਕਲ ਡਿਗਰੀ ਜਾਂ ਸਰਟੀਫਿਕੇਟ ਨਹੀਂ ਪਾਇਆ ਗਿਆ। ਅਗਲੇਰੀ ਜਾਂਚ ਲਈ ਕਲੀਨਿਕ ਤੋਂ ਦਵਾਈਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ। ਇਹ ਗ੍ਰਿਫਤਾਰੀਆਂ ਉਮਰਾ ਥਾਣਾ ਪੁਲਸ ਨੇ ਸਿਹਤ ਵਿਭਾਗ ਦੀ ਮਦਦ ਨਾਲ ਕੀਤੀਆਂ ਹਨ। ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਦੋਵੇਂ ਇਸ ਧੰਦੇ ਵਿੱਚ ਕਿਸ ਹੱਦ ਤੱਕ ਸ਼ਾਮਲ ਸਨ ਅਤੇ ਸੂਰਤ ਵਿੱਚ ਕਿੰਨੇ ਸਮੇਂ ਤੋਂ ਫਰਜ਼ੀ ਡਾਕਟਰ ਬਣ ਕੇ ਕੰਮ ਕਰ ਰਹੇ ਸਨ। ਦੋਵਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਫਿਲਹਾਲ ਪੁਲਿਸ ਦੀ ਮੁਹਿੰਮ ਜਾਰੀ ਹੈ ਤੇ ਅਜਿਹੇ ਹੋਰ ਫਰਜੀ ਡਾਕਟਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਫਰਜੀ ਪਤੀ-ਪਤਨੀ ਨੂੰ ਕੀ ਸਜਾ ਸੁਣਾਈ ਜਾਵੇਗੀ।