ਖ਼ਬਰ ਦਾ ਅਸਰ : ਖੂਨੀ ਨਾਲੇ ਤੋਂ ਬਚਾਅ ਲਈ ਚੁੱਕਿਆ ਮਹਿਕਮੇ ਨੇ ਕਦਮ
ਮਾਮਲਾ ਹੁਸ਼ਿਆਰਪੁਰ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਆਦਮਵਾਲ ਤੋਂ ਸਾਹਮਣੇ ਆਇਆ ਸੀ ਜਿੱਥੇ ਬੀਤੇ ਦਿਨੀਂ ਤੜਕਸਾਰ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਤਿੰਨ ਦੋਸਤਾਂ ਦੀ ਕਾਰ ਪਿੰਡ ਆਦਮਵਾਲ ਵਿੱਚ ਸੜਕ ਕਿਨਾਰੇ ਡੂੰਘੇ ਨਾਲੇ ਵਿੱਚ ਡਿੱਗ ਗਈ ਸੀ;
ਹੁਸ਼ਿਆਰਪੁਰ, ਕਵਿਤਾ : ਪੰਜਾਬ ਵਿੱਚ ਸੜਕ ਹਾਦਸੇ ਵਾਪਰਨ ਦੀਆਂ ਰੋਜ਼ਾਨਾਂ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਇੱਕ ਪਾਸੇ ਅੱਜ ਕੱਲ ਧੁੰਦ ਕਾਰਨ ਹਾਦਸੇ ਹੋ ਰਹੇ ਨੇ ਓਥੇ ਹੀ ਅਜਿਹੇ ਕਾਈ ਹਾਦਸੇ ਵੀ ਹੁੰਦੇ ਹਨ ਜੋ ਅਣਗਿਹਲੀ ਕਾਰਨ ਵਾਪਰਦੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਆਦਮਵਾਲ ਤੋਂ ਸਾਹਮਣੇ ਆਇਆ ਸੀ ਜਿੱਥੇ ਬੀਤੇ ਦਿਨੀਂ ਤੜਕਸਾਰ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਤਿੰਨ ਦੋਸਤਾਂ ਦੀ ਕਾਰ ਪਿੰਡ ਆਦਮਵਾਲ ਵਿੱਚ ਸੜਕ ਕਿਨਾਰੇ ਡੂੰਘੇ ਨਾਲੇ ਵਿੱਚ ਡਿੱਗ ਗਈ ਸੀ, ਜਿਸ ਵਿੱਚ ਕਾਰ ਦੇ ਏਅਰ ਬੈਗ ਖੁੱਲਣ ਨਾਲ ਮਸਾ ਹੀ ਤਿੰਨਾਂ ਦੀ ਜਾਨ ਬਾਲ ਬਾਲ ਬਚੀ ਸੀ ਜਿਸਤੋਂ ਬਾਅਦ ਹਮਦਰਦ ਟੀਵੀ ਵੱਲੋਂ ਦਿਖਾਈ ਗਈ ਖਬਰ ਤੋਂਣ ਬਾਅਦ ਅਸਰ ਦੇਖਣ ਨੂੰ ਮਿਲਿਆ ਤੇ ਖੂਨੀ ਨਾਲੇ ਦੇ ਕਿਨਾਰੇ PWD ਮਹਿਕਮੇ ਨੇ ਰਿਫਲੈਕਟਰ ਲਗਾਏ।
ਬੀਤੇ ਦਿਨੀਂ ਹੁਸ਼ਿਆਰਪੁਰ ਵਿੱਚ ਨਾਲੇ ਦੇ ਕਾਰਨ ਹੋਏ ਸੜਕ ਹਾਦਸੇ ਬਾਰੇ ਤੇ ਲੋਕਾਂ ਦੀਆਂ ਸ਼ਿਕਾਈਤਾਂ ਨੂੰ ਹਮਦਰਦ ਟੀਵੀ ਵੱਲੋਂ ਪ੍ਰਮੁਖਤਾ ਨਾਲ ਇਸ ਖਬਰ ਨੂੰ ਨਸ਼ਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ PWD ਮਹਿਕਮਾ ਹਰਕਤ ਵਿੱਚ ਆਇਆ ਅਤੇ ਗੂੜੀ ਨੀਂਦ ਵਿੱਚੋਂ ਜਾਗ ਕੇ ਮਹਿਕਮੇ ਨੇ ਆਪਣੇ ਮੁਲਾਜ਼ਮਾਂ ਨੂੰ ਹੁਕਮ ਕਰ ਕੇ ਇਸ ਥਾਂ ਤੇ ਮਿੱਟੀ ਦੇ ਬੋਰੇ ਭਰ ਕੇ ਉਹਨਾਂ ਉੱਪਰ ਫਲੈਕਟਰ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਅਤੇ ਕਰਮਚਾਰੀਆਂ ਵੱਲੋਂ ਇਸ ਥਾਂ ਡੰਡੇ ਸੋਟੀਆਂ ਅਤੇ ਮਿੱਟੀ ਦੇ ਬੋਰੇ ਭਰ ਕੇ ਓਹਨਾਂ ਉੱਪਰ ਰਫਲੇਕਟਰ ਟੇਪ ਲਗਾ ਦਿੱਤੀ ।
ਹਾਲਾਂਕਿ ਪੀਡਬਲਿਊਡੀ ਵੱਲੋਂ ਕਾਰਵਾਈ ਕੀਤੀ ਤਾਂ ਜ਼ਰੂਰ ਗਈ ਹੈ ਪਰ ਰਾਹਗੀਰਾਂ ਵੱਲੋਂ ਹਾਲੇ ਵੀ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਦਰਅਸ਼ਲ ਜਿੱਥੇ ਬੀਤੇ ਦਿਨੀਂ ਹਾਦਸਾ ਹੋਇਆ ਓਥੇ ਹਾਦਸੇ ਵਾਪਰਦੇ ਰਹਿੰਦੇ ਹਨ ਅਜਿਹੇ ਵਿੱਚ ਹਮਦਰਦ ਟੀਵੀ ਉੱਤੇ ਖਥਬਰ ਨਸ਼ਰ ਕਰਨ ਤੋਂ ਬਾਅਦ Pwd ਮਹਿਕਮੇ ਵੱਲੋਂ ਮਿੱਟੀ ਦੇ ਬੋਰੇ ਭਰ ਕੇ ਅਤੇ ਕੁਝ ਬਾਂਸ ਦੇ ਡੰਡਿਆਂ ਉੱਪਰ ਰਿਫਲੈਕਟਰ ਸਟਿੱਕਰ ਤਾਂ ਜਰੂਰ ਲਗਾ ਦਿੱਤੇ ਗਏ।
ਰਾਹਗੀਰਾਂ ਨੇ pwd ਮਹਿਕਮੇ ਅਤੇ ਸਰਕਾਰ ਉੱਤੇ ਜੰਮ ਕੇ ਭੜਾਸ ਕੱਢ ਦਿਆਂ ਕਿਹਾ ਕਿ ਅਸੀ ਟੈਕਸ ਦਿੰਦੇ ਹਾਂ ਜਿਸਦੀ ਬਦੌਲਤ ਸਾਨੂੰ ਮਿੱਟੀ ਦੇ ਬੋਰੇ ਅਤੇ ਡੰਡਿਆਂ ਉੱਪਰ ਰਿਫਲੈਕਟਰ ਸਟਿੱਕਰ ਮਿਲ ਰਹੇ ਨੇ ਅਸੀਂ ਇਸ ਲਈ ਹੀ ਟੈਕਸ ਦਿੰਦੇ ਹਾਂ..? ਖਾਰ ਹੁਣ ਜੂਗਾੜੂ ਹੱਲ ਕੱਢਿਆ ਗਿਆ ਹੈ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ ਤਾਂ ਜੋ ਲੋਕ ਵੀ ਸੰਤੂਸ਼ਟ ਹੋਣ ਤੇ ਸੜਕ ਹਾਦਸੇ ਉਸ ਇਲਾਕੇ ਵਿੱਚ ਨਾਲ ਕਰਕੇ ਨਾ ਵਾਪਰਨ।