ਸਪੇਨ 'ਚ ਪਹਿਲੇ ਸਿੱਖ ਨੌਜਵਾਨ ਦੇ ਪਾਇਲਟ ਬਣਨ 'ਤੇ ਐਸਜੀਪੀਸੀ ਵੱਲੋਂ ਸਨਮਾਨ

ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲਾ ਕਪੂਰਥਲੇ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ਵਿੱਚ ਪਾਇਲਟ ਬਣਿਆ ਹੈ ਅਤੇ ਸਪੇਨ ਰੇਨ ਏਅਰਲਾਈਨਜ਼ ਦੇ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਹੈ।

Update: 2025-02-27 13:26 GMT

ਅੰਮ੍ਰਿਤਸਰ : ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲਾ ਕਪੂਰਥਲੇ ਦੇ ਨੌਜਵਾਨ ਨੇ ਰੇਨਏਅਰ ਏਅਰਲਾਈਨ ਵਿੱਚ ਪਾਇਲਟ ਬਣਿਆ ਹੈ ਅਤੇ ਸਪੇਨ ਰੇਨ ਏਅਰਲਾਈਨਜ਼ ਦੇ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਹੈ। ਅਤੇ ਪਰਿਵਾਰ ਸਮੇਤ ਜਦੋਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤਾਂ ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ ਐਸਜੀਪੀਸੀ ਅਧਿਕਾਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲਾ ਕਪੂਰਥੱਲੇ ਦੇ ਰਹਿਣ ਵਾਲੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਨ। ਅਤੇ 18 ਸਾਲ ਦੀ ਉਮਰ ਦੇ ਵਿੱਚ ਉਸਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਤਿੰਨ ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲਾ ਸਿੱਖ ਵਜੋਂ ਪਾਇਲਟ ਬਣਿਆ ਹੈ ਉਹਨਾਂ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਜਿਸ ਵਿੱਚ ਉਹਨਾਂ ਨੂੰ ਬਤੌਰ ਪਾਇਲਟ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਉਹ ਭਾਰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ

ਇਸ ਦੌਰਾਨ ਸਿੱਖ ਨੌਜਵਾਨ ਮਨਰਾਜ ਸਿੰਘ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਬੱਚੇ ਨੇ ਬਹੁਤ ਮਿਹਨਤ ਕੀਤੀ ਆ ਤੇ ਅੱਜ ਉਸ ਸਪੇਨ ਦੇ ਵਿੱਚ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲੇ ਸਿੱਖ ਨੌਜਵਾਨ ਦੇ ਤੌਰ ਤੇ ਪਾਇਲਟ ਤੈਨਾਤ ਹੋਏ ਆ ਤੇ ਸਾਨੂੰ ਬਹੁਤ ਖੁਸ਼ੀ ਆ ਤੇ ਜਿਸ ਦੇ ਲਈ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। 

Tags:    

Similar News