ਸੰਗਰੂਰ ਵਿਧਾਇਕਾ ’ਤੇ ਲੱਗੇ ਦੋਸ਼ਾਂ ’ਤੇ ਬੋਲੇ ਹਰਪਾਲ ਸਿੰਘ ਚੀਮਾ
ਪੰਜਾਬ ਦੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ ਅੱਜ ਸਿਵਿਲ ਹਸਪਤਾਲ ਸੰਗਰੂਰ ਵਿਖੇ ਆਈਡੀਬੀਆਈ ਬੈਂਕ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਵਿੱਚ ਬੈਂਕ ਵੱਲੋਂ ਦੋ ਐਂਬੂਲੈਂਸਾਂ ਛਾਜਲੀ ਪਿੰਡ ਅਤੇ ਭਵਾਨੀਗੜ੍ਹ ਨੂੰ ਸੌਂਪੀਆਂ ਤਾਂ ਉੱਥੇ ਹੀ ਭਵਾਨੀਗੜ੍ਹ ਟਰੱਕ ਯੂਨੀਅਨ ਮਾਮਲੇ ਦੇ ਵਿੱਚ ਐਮਐਲਏ ਤੇ ਲੱਗੇ ਦੋਸ਼ ਤੇ ਕਿਹਾ ਕਿ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਸੰਗਰੂਰ : ਪੰਜਾਬ ਦੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ ਅੱਜ ਸਿਵਿਲ ਹਸਪਤਾਲ ਸੰਗਰੂਰ ਵਿਖੇ ਆਈਡੀਬੀਆਈ ਬੈਂਕ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਵਿੱਚ ਬੈਂਕ ਵੱਲੋਂ ਦੋ ਐਂਬੂਲੈਂਸਾਂ ਛਾਜਲੀ ਪਿੰਡ ਅਤੇ ਭਵਾਨੀਗੜ੍ਹ ਨੂੰ ਸੌਂਪੀਆਂ ਤਾਂ ਉੱਥੇ ਹੀ ਭਵਾਨੀਗੜ੍ਹ ਟਰੱਕ ਯੂਨੀਅਨ ਮਾਮਲੇ ਦੇ ਵਿੱਚ ਐਮਐਲਏ ਤੇ ਲੱਗੇ ਦੋਸ਼ ਤੇ ਕਿਹਾ ਕਿ ਜਾਂਚ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਅੱਜ ਸੰਗਰੂਰ ਦੇ ਵਿੱਚ ਪੰਜਾਬ ਦੇ ਕੈਬਿਨਟ ਮੰਤਰੀ ਹਰਪਾਲ ਚੀਮਾ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦੋ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਚਲਾ ਸੰਗਰੂਰ ਦੇ ਲੋਕਾਂ ਲਈ ਇਹ ਤੋਹਫਾ ਦਿੱਤਾ ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਬੈਂਕ ਵੱਲੋਂ ਇਹ ਉਪਰਾਲਾ ਬਹੁਤ ਹੀ ਸ਼ਲਾਂਘਾਯੋਗ ਆ ਤੇ ਉਹ ਇਸ ਦਾ ਧੰਨਵਾਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਜੋ ਐਂਬੂਲੈਂਸਾਂ ਨੇ ਉਹ ਹੱਥ ਦੌਰਾਨ ਲੋਕਾਂ ਦੀ ਮਦਦ ਕਰੇਗੀ ਕਿਉਂਕਿ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਸੜਕ ਹਾਦਸਿਆਂ ਵਿੱਚ ਵਾਧਾ ਹੈ ਉਸ ਨੂੰ ਦੇਖਦੇ ਹੋਏ ਇਹ ਐਂਬੂਲੈਂਸ ਬਹੁਤ ਲੋਕਾਂ ਦੀ ਜਾਨ ਬਚਾਵੇਗੀ
ਇਸ ਦੇ ਨਾਲ ਹੀ ਉਹਨਾਂ ਨੇ ਬੀਤੇ ਦਿਨੀ ਭਵਾਨੀਗੜ੍ਹ ਟਰੱਕ ਯੂਨੀਅਨ ਮਾਮਲੇ ਦੇ ਵਿੱਚ ਨਰਿੰਦਰ ਕੌਰ ਭਰਾਜ ਤੇ ਲੱਗੇ ਆਰੋਪਾਂ ਬਾਰੇ ਕਿਹਾ ਕਿ ਉਹ ਇੱਕ ਲੀਡਰ ਨੇਤਾ ਹਨ ਅਤੇ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਲੱਗੇ ਹਨ ਉਹ ਖੁਦ ਹੀ ਉਸ ਚੀਜ਼ ਦੀ ਮੰਗ ਕਰ ਰਹੇ ਹਨ ਅਤੇ ਉਹਨਾਂ ਨੇ ਕਿਹਾ ਹੈ ਕਿ ਇਸ ਦੀ ਜਾਂਚ ਹੋਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਉੱਥੇ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੇ ਉਹਨਾਂ ਨੇ ਚੁੱਪੀ ਰੱਖੀ ਅਤੇ ਨਾਲ ਹੀ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਮੁੱਦੇ ਤੇ ਸਖਤ ਕਦਮ ਚੁੱਕ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਉਹ ਪੂਰੀ ਕੋਸ਼ਿਸ਼ ਕਰਨਗੇ।
ਇਸ ਦੇ ਨਾਲ ਹੀ ਸੰਗਰੂਰ ਸਰਕਾਰੀ ਹਸਪਤਾਲ ਵਿਖੇ ਲਿਫਟ ਦਿਕਸਤ ਦਾ ਹਾਲਤ ਉੱਤੇ ਉਹਨਾਂ ਨੇ ਬੋਲਿਆ ਕੀ ਉਹ ਜਲਦ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਲਿਫਟ ਦੇ ਇਸ ਮਸਲੇ ਨੂੰ ਜਲਦ ਤੋਂ ਜਲਦ ਦੂਰ ਕਰਨਗੇ। ਉੱਥੇ ਹੀ ਲਗਾਤਾਰ ਨਵੀਂ ਨੌਕਰੀਆਂ ਤੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਖ-ਵੱਖ ਅਦਾਰਿਆਂ ਦੀ ਉਜਾਮੀਆਂ ਨੂੰ ਭਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਿੱਛੇ ਸਢ ਅਸਾਮੀ ਨੂੰ ਭਰਿਆ ਗਿਆ ਹੈ। ਤਾਂ ਹਰ ਡਿਪਾਰਟਮੈਂਟ ਦੇ ਵਿੱਚ ਜੋ ਖਾਲੀ ਅਸਾਮੀਆਂ ਹਨ ਉਸ ਨੂੰ ਭਰਨ ਦੇ ਲਈ ਸਰਕਾਰ ਵੱਖ-ਵੱਖ ਸਮੇਂ ਦੇ ਵਿੱਚ ਇਸ ਨੂੰ ਪੂਰਾ ਕਰ ਰਹੀਆਂ ਹਨ।