ਅਮਰੀਕੀ ਫ਼ੌਜ ’ਚ ਭਰਤੀ ਹੋਈ ਗੜ੍ਹਸ਼ੰਕਰ ਦੀ ਹਰਮਨਦੀਪ ਕੌਰ
ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ ਨੇ, ਜਿਸਨੇ ਅੱਜ ਯੂ ਐਸ ਏ ਦੀ ਆਰਮੀ ਵਿੱਚ ਸਲੈਕਟ ਹੋਣ ਕਾਰਨ ਆਪਣੇ ਪਿੰਡ ਦੇ ਨਾਲ ਨਾਲ ਦੇਸ਼ ਦਾ ਨਾਂ ਮਸ਼ਹੂਰ ਕੀਤਾ ਹੈ, ਜਿਸਦੇ ਕਾਰਨ ਇਲਾਕੇ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ।
ਗੜ੍ਹਸ਼ੰਕਰ : ਅੱਜ ਦੀਆਂ ਬੇਟੀਆਂ ਵਿਦੇਸ਼ਾਂ ਦੀ ਧਰਤੀ ਤੇ ਵੱਡੀ ਮਲਾਂ ਮਾਰਕੇ ਦੇਸ਼ ਦਾ ਨਾਂ ਚਮਕਾ ਰਹੀਆਂ ਹਨ, ਅਜਿਹਾ ਹੀ ਕਰ ਦਿਖਾਇਆ ਹੈ. ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਦੀ ਬੇਟੀ ਹਰਮਨਦੀਪ ਕੌਰ ਨੇ, ਜਿਸਨੇ ਅੱਜ ਯੂ ਐਸ ਏ ਦੀ ਆਰਮੀ ਵਿੱਚ ਸਲੈਕਟ ਹੋਣ ਕਾਰਨ ਆਪਣੇ ਪਿੰਡ ਦੇ ਨਾਲ ਨਾਲ ਦੇਸ਼ ਦਾ ਨਾਂ ਮਸ਼ਹੂਰ ਕੀਤਾ ਹੈ, ਜਿਸਦੇ ਕਾਰਨ ਇਲਾਕੇ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਰਜਿੰਦਰ ਕੌਰ ਮਾਸੀ, ਨਿਤਿਕਾ ਖੋਸਲਾ ਮਾਸੀ ਨੇ ਦੱਸਿਆ ਕਿ ਰਮਨਦੀਪ ਕੌਰ ਦੇ ਪਿਤਾ ਪ੍ਰਗਟ ਸਿੰਘ ਜੀ ਦੀ ਬੱਚਪਨ ਵਿੱਚ ਮੌਤ ਹੋਣ ਕਾਰਨ ਮਾਤਾ ਨਰਿੰਦਰ ਕੌਰ ਦੀ ਸਖ਼ਤ ਮਿਹਨਤ ਦੀ ਬਦੌਲਤ ਅੱਜ ਇਹ ਮੁਕਾਮ ਹਾਸਿਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਕੌਰ ਨੇ ਪੰਜਵੀ ਤੱਕ ਦੀ ਪੜਾਈ ਕਰਨ ਉਪਰੰਤ ਉਹ ਯੂ ਐਸ ਏ ਚੱਲੀ ਗਈ ਅਤੇ ਉੱਥੇ ਜਾਕੇ ਸਖ਼ਤ ਮਿਹਨਤ ਨਾਲ ਡਾਕਟਰ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਆਰਮੀ ਦਾ ਟੈਸਟ ਪਾਸ ਕੀਤਾ ਜਿਸਤੋਂ ਉਪਰੰਤ ਉਨ੍ਹਾਂ ਨੂੰ 4 ਮਹੀਨੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਅੱਜ ਉਹ ਆਰਮੀ ਦੇ ਵਿੱਚ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰਮਨਦੀਪ ਕੌਰ ਦਾ ਆਰਮੀ ਵਿੱਚ ਭਰਤੀ ਹੋਣ ਵਾਰੇ ਪਤਾ ਚੱਲਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਅਤੇ ਹੁਣ ਰਿਸ਼ਤੇਦਾਰਾਂ ਤੇ ਇਲਾਕੇ ਦੇ ਲੋਕਾਂ ਵਲੋਂ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਭਜੋਤ ਸਿੰਘ, ਕੁਲਵੰਤ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਸੰਜੀਵ ਸਿੰਘ ਆਦਿ ਹਾਜਰ ਸਨ।