7 ਦਿਨਾਂ ਬਾਅਦ ਵੀ ਨਹੀਂ ਮਿਲੀ ਲੜਕੀ ਲਾਸ਼, ਅਨੋਖੇ ਤਰੀਕੇ ਨਾਲ ਕੀਤਾ ਅੰਤਿਮ ਸਸਕਾਰ
ਮਾਛੀਵਾੜਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦਰਿਆ 'ਚ ਡੂਬੀ ਇਕ ਲੜਕੀ ਦੀ 7 ਦਿਨਾਂ ਬਾਅਦ ਵੀ ਲਾਸ਼ ਨਾ ਮਿਲਣ ਤੋਂ ਬਾਅਦ ਅੱਜ ਪਰਿਵਾਰ ਵਲੋਂ ਵੱਖਰੇ ਤਰੀਕੇ ਨਾਲ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਲੜਕੀ ਦੇ ਪਰਿਵਾਰ ਵਲੋਂ ਕੱਪੜੇ ਦੇ ਨਾਲ ਇਕ ਪੁਤਲਾ ਤਿਆਰ ਕਰਕੇ ਫਿਰ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਉਸਦਾ ਸਸਕਾਰ ਕੀਤਾ ਗਿਆ।
ਮਾਛੀਵਾੜਾ (ਵਿਵੇਕ ਕੁਮਾਰ): ਮਾਛੀਵਾੜਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦਰਿਆ 'ਚ ਡੂਬੀ ਇਕ ਲੜਕੀ ਦੀ 7 ਦਿਨਾਂ ਬਾਅਦ ਵੀ ਲਾਸ਼ ਨਾ ਮਿਲਣ ਤੋਂ ਬਾਅਦ ਅੱਜ ਪਰਿਵਾਰ ਵਲੋਂ ਵੱਖਰੇ ਤਰੀਕੇ ਨਾਲ ਲੜਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਲੜਕੀ ਦੇ ਪਰਿਵਾਰ ਵਲੋਂ ਕੱਪੜੇ ਦੇ ਨਾਲ ਇਕ ਪੁਤਲਾ ਤਿਆਰ ਕਰਕੇ ਫਿਰ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਉਸਦਾ ਸਸਕਾਰ ਕੀਤਾ ਗਿਆ।
ਦਰਅਸਲ ਮਾਛੀਵਾੜਾ ਇਲਾਕੇ ਦੇ ਬਲੀਬੇਗ ਬਸਤੀ ਦੀ ਲੜਕੀ ਨਿਸ਼ਾ ਕੁਮਾਰੀ 7 ਅਗਸਤ ਨੂੰ ਸਵੇਰੇ ਖੇਤਾਂ ਵਿਚ ਮਜ਼ਦੂਰੀ ਕਰਨ ਗਈ ਅਤੇ ਬਾਅਦ ਦੁਪਹਿਰ ਖੇਤ ਦੇ ਮਾਲਕ ਵਲੋਂ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ।ਜਿਸ ਤੋਂ ਬਾਅਦ ਨਿਸ਼ਾ ਅਤੇ ਉਸ ਦੀਆਂ ਸਹੇਲੀਆਂ ਨੇੜੇ ਦੀ ਵੱਗਦੇ ਦਰਿਆ 'ਚ ਪਾਣੀ ਦੇਖਣ ਚੱਲਿਆ ਗਇਆ।ਜਿਥੇ ਅਚਾਨਕ ਪੈਰ ਤਿਲਕਣ ਕਾਰਨ ਉਹ ਦਰਿਆ 'ਚ ਡਿੱਗ ਗਈ। ਜਿਸ ਤੋਂ ਬਾਅਦ ਗੋਤਖੋਰ ਬੁਲਾਕੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਫੀ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀ ਜਦੋ ਉਸਦੀ ਲਾਸ਼ ਨਹੀਂ ਮਿਲੀ ਤਾਂ ਪਰਿਵਾਰ ਨੇ ਉਸਨੂੰ ਮ੍ਰਿਤਕ ਮਨ ਕੇ ਅੱਜ ਉਸਦਾ ਪੁਤਲਾ ਬਣਾਕੇ ਅੰਤਿਮ ਸਸਕਾਰ ਕਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਿਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਨਿਸ਼ਾ 7 ਅਗਸਤ ਨੂੰ ਘਰ ਤੋਂ ਮਜਦੂਰੀ ਕਰਨ ਦੇ ਲਈ ਖੇਤਾਂ 'ਚ ਗਈ ਸੀ ਜਿਥੇ ਠੇਕੇਦਾਰ ਸਾਰੇ ਮਜਦੂਰਾਂ ਨੂੰ ਲੈਕੇ ਦਰਿਆ 'ਤੇ ਚਲਾ ਗਿਆ ਅਤੇ ਓਥੇ ਇਹ ਭਾਣਾ ਵਾਪਰ ਗਿਆ। ਪਰ ਪਿੱਛਲੇ 7 ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀ ਜਦ ਉਸਦੀ ਕੋਈ ਨਿਸ਼ਾਨੀ ਨਹੀਂ ਮਿਲੀ ਤਾਂ ਅੱਜ ਅਸੀਂ ਉਸਨੂੰ ਮ੍ਰਿਤਕ ਮਨਕੇ ਪੰਡਿਤ ਦੇ ਕਹਿਣ ਅਨੁਸਾਰ ਉਸਦਾ ਪੁਤਲਾ ਬਣਾਕੇ ਸਸਕਾਰ ਕਰ ਦਿੱਤਾ।
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਇਹ ਵੀ ਖਦਸਾ ਜਤਾਇਆ ਹੈ ਕੀ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਨਿਸ਼ਾ ਦਰਿਆ 'ਤੇ ਆਪਣੀਆਂ ਸਹੇਲੀ ਨਾਲ ਪਾਣੀ 'ਚ ਨਹੀਂ ਜਾਣਾ ਚਾਹੁੰਦੀ ਸੀ ਪਰ ਉਸਨੂੰ ਕਿਸੇ ਵਲੋਂ ਪਿੱਛੋਂ ਧੱਕਾ ਮਾਰੀਆ ਗਿਆ ਹੈ ਅਤੇ ਇਸ ਦੇ ਨਾਲ ਹੀ ਪਰਿਵਾਰ ਵਲੋਂ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਗਈ ਹੈ।