ਫੁੱਟ-ਫੁੱਟ ਕੇ ਰੋਣ ਲੱਗੇ ਗਿਆਨੀ ਰਘਬੀਰ ਸਿੰਘ, ਅਰਦਾਸ ਕਰਨ ਮੌਕੇ ਹੋਏ ਭਾਵੁਕ
ਕੁਝ ਦਿਨਾਂ ਤੋ ਪੰਜਾਬ ਵਿਚ ਬਣੀ ਹੜ ਦੀ ਸਥਿਤੀ ਵਿਚ ਜਿਥੇ ਸਰਕਾਰ ਅਤੇ ਵਖ-ਵਖ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜ ਕਰ ਰਹੀਆ ਹਨ, ਉਥੇ ਹੀ ਅਜ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਮਹਾਰਾਜ ਦੇ ਸੇਵਾਦਾਰਾ ਅਤੇ ਪਰਿਵਾਰਕ ਮੈਬਰਾ ਨਾਲ ਪਹੁੰਚੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜ ਦੇ ਹਾਲਾਤ ਦੇਖ ਉਹ ਭਾਵੁਕ ਹੋਏ।
ਅੰਮ੍ਰਿਤਸਰ : ਬੀਤੇ ਕੁਝ ਦਿਨਾਂ ਤੋ ਪੰਜਾਬ ਵਿਚ ਬਣੀ ਹੜ ਦੀ ਸਥਿਤੀ ਵਿਚ ਜਿਥੇ ਸਰਕਾਰ ਅਤੇ ਵਖ-ਵਖ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜ ਕਰ ਰਹੀਆ ਹਨ, ਉਥੇ ਹੀ ਅਜ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਮਹਾਰਾਜ ਦੇ ਸੇਵਾਦਾਰਾ ਅਤੇ ਪਰਿਵਾਰਕ ਮੈਬਰਾ ਨਾਲ ਪਹੁੰਚੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਹੜ ਦੇ ਹਾਲਾਤ ਦੇਖ ਉਹ ਭਾਵੁਕ ਹੋਏ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਹੜਾਂ ਦੀ ਵਿਪਦਾ ਵਿਚ ਖੇਤ ਖਲਿਆਣ,ਮਕਾਨ ਅਤੇ ਪਸ਼ੂਆ ਦਾ ਬੁਰਾ ਹਾਲ ਹੈ ਅਤੇੋ ਪਿਛੋ ਬੜੀ ਤੇਜੀ ਨਾਲ ਪਾਣੀ ਆ ਰਿਹਾ ਹੈ। ਇਸ ਮੌਕੇ ਸਾਨੂੰ ਇਕਜੁਟ ਹੋ ਇਸ ਵਿਪਦਾ ਦਾ ਸਾਹਮਣਾ ਕਰਨਾ ਚਾਹੀਦਾ ਹੈ। ਅਜ ਦੇਸ਼ ਭਰ ਦਾ ਪੇਟ ਭਰਨ ਵਾਲੇ ਪੰਜਾਬ ਤੇ ਮੁਸ਼ਕਿਲ ਬਣੀ ਤਾਂ ਕਿਸੇ ਨੇ ਪੰਜਾਬ ਦੀ ਬਾਂਹ ਨਹੀ ਫੜੀ।
ਜੇਕਰ ਇਹੇ ਹਾਲਾਤ ਗੁਜਰਾਤ ਦੇ ਹੁੰਦੇ ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਹੈਲੀਕਾਪਟਰ ਵਿਚ ਦੋਰਾ ਕਰ ਹੜ ਪੈਕੇਜ ਅਲਾਟ ਕਰਨੇ ਸੀ ਪਰ ਪੰਜਾਬ ਨਾਲ ਇਹ ਵਿਤਕਰਾ ਮੰਦਭਾਗਾ ਹੈ ਪਰ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਪਰਿਵਾਰ ਅਤੇ ਸੇਵਾਦਾਰਾ ਵਲੋ ਗਾਵਾਂ ਦਾ ਚਾਰਾ, ਲੰਗਰ ਅਤੇ ਹੌਰ ਸਮਾਨ ਲੈ ਕੇ ਇਥੇ ਪਹੁੰਚੇ ਹਨ ਜੋ ਕਿ ਸਲਾਘਾਯੋਗ ਉਪਰਾਲਾ ਹੈ।