ਗਿਆਨੀ ਜੀ, ਕਿਤੇ ਥੋਡਾ ਹਾਲ ਕੈਪਟਨ ਕੰਵਲਜੀਤ ਵਾਲਾ ਨਾ ਹੋਜੇ! ਕਿਸ ਨੇ ਕੀਤਾ ਫ਼ੋਨ?

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਪੰਥਕ ਸਿਆਸਤ ਵਿਚ ਆਇਆ ਭੂਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ,, ਬਲਕਿ ਇਸ ਦੀ ਤਾਣੀ ਹੋਰ ਉਲਝਦੀ ਜਾ ਰਹੀ ਐ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੱਤ ਨਵੇਂ ਸਨਸਨੀਖੇਜ਼ ਬਿਆਨ ਦਿੱਤੇ ਜਾ ਰਹੇ ਨੇ।;

Update: 2025-02-24 14:51 GMT

ਫਰੀਦਕੋਟ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਪੰਥਕ ਸਿਆਸਤ ਵਿਚ ਆਇਆ ਭੂਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ,, ਬਲਕਿ ਇਸ ਦੀ ਤਾਣੀ ਹੋਰ ਉਲਝਦੀ ਜਾ ਰਹੀ ਐ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੱਤ ਨਵੇਂ ਸਨਸਨੀਖੇਜ਼ ਬਿਆਨ ਦਿੱਤੇ ਜਾ ਰਹੇ ਨੇ। ਹੁਣ ਉਨ੍ਹਾਂ ਵੱਲੋਂ ਬਿਆਨ ਦਿੱਤਾ ਗਿਆ ਏ ਕਿ ਕਿਸੇ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਇਹ ਆਖ ਗੱਲ ਆਖੀ ਐ ਕਿ ਸੰਭਲ ਕੇ ਰਿਹੋ, ਕਿਤੇ ਤੁਹਾਡਾ ਹਾਲ ਕੈਪਟਨ ਕੰਵਲਜੀਤ ਸਿੰਘ ਵਾਲਾ ਨਾ ਹੋ ਜਾਵੇ। ਇੱਥੇ ਹੀ ਬਸ ਨਹੀਂ, ਉਨ੍ਹਾਂ ਹੋਰ ਵੀ ਕਈ ਵੱਡੀਆਂ ਗੱਲ ਆਖ ਦਿੱਤੀਆਂ, ਜਿਨ੍ਹਾਂ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। 


Full View

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੌਜੂਦਾ ਪੰਥਕ ਸਿਆਸਤ ’ਤੇ ਬੋਲਦਿਆਂ ਆਖਿਆ ਕਿ ਬੀਤੇ ਕੁੱਝ ਮਹੀਨੇ ਤੋਂ ਜੋ ਵਰਤਾਰਾ ਵਰਤ ਰਿਹਾ ਏ, ਹਰ ਸਿੱਖ ਉਸ ਤੋਂ ਚਿੰਤਤ ਐ। ਉਨ੍ਹਾਂ ਆਖਿਆ ਕਿ ਕੁੱਝ ਲੋਕ ਮੇਰੇ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਅਤੇ ਉਨ੍ਹਾਂ ਦੇ ਖ਼ਿਲਾਫ਼ ਲਗਾਤਾਰ ਚੈਨਲਾਂ ’ਤੇ ਪ੍ਰਚਾਰ ਕੀਤਾ ਜਾ ਰਿਹਾ ਏ। ਉਨ੍ਹਾਂ ਆਖਿਆ ਕਿ ਕਿੰਨੀ ਹੈਰਾਨੀ ਦੀ ਗੱਲ ਐ ਕਿ ਅਕਾਲੀ ਦਲ ਵਾਲੇ ਇਹ ਆਖ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਜੈੱਡ ਪਲੱਸ ਸੁਰੱਖਿਆ ਵਾਲੇ ਸੁਖਬੀਰ ਬਾਦਲ ਨੂੰ ਖ਼ਤਰਾ ਏ,,, ਜਦਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮੈਨੂੰ ਫ਼ੋਨ ਕਰਕੇ ਆਖ ਰਹੇ ਨੇ ਕਿ ਸੰਭਲ ਕੇ ਰਿਹੋ, ਕਿਤੇ ਤੁਹਾਡੀ ਨਾਲ ਕੈਪਟਨ ਕੰਵਲਜੀਤ ਵਾਲੀ ਨਾ ਹੋਜੇ।


ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਨ੍ਹਾਂ ਨੂੰ ਸਾਰੀਆਂ ਗੱਲਾਂ 2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਹੀ ਯਾਦ ਆ ਰਹੀਆਂ ਨੇ, ਜਦਕਿ ਬਹਿਰੀਨ ਵਾਲੀ ਘਟਨਾ 5 ਸਾਲ ਪੁਰਾਣੀ ਐ। ਉਨ੍ਹਾਂ ਆਖਿਆ ਕਿ ਕੀ ਕੋਈ ਜਥੇਦਾਰ ਕਿਸੇ ਮਹਿਲਾ ਦੇ ਨਾਲ ਸਫ਼ਰ ਨਹੀਂ ਕਰ ਸਕਦਾ? ਉਹ ਉਸ ਦੀ ਬੱਚੀ ਜਾਂ ਭੈਣ ਵੀ ਹੋ ਸਕਦੀ ਐ।


ਅੰਤ੍ਰਿਗ ਕਮੇਟੀ ਵੱਲੋਂ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਪੱਖ ਰੱਖਣ ਨੂੰ ਮਰਿਆਦਾ ਦੀ ਉਲੰਘਣਾ ਦੱਸਣ ’ਤੇ ਉਨ੍ਹਾਂ ਆਖਿਆ ਕਿ ਜੇਕਰ ਕੋਈ ਜਥੇਦਾਰ ਕੋਰਟ ਵਿਚ ਨਹੀਂ ਜਾ ਸਕਦਾ ਤਾਂ ਕੀ ਉਹ ਪੰਜ ਪਿਆਰਿਆਂ ਅੱਗੇ ਵੀ ਆਪਣਾ ਪੱਖ ਨਹੀਂ ਰੱਖ ਸਕਦਾ? ਜੇਕਰ ਨਹੀਂ ਰੱਖ ਸਕਦਾ ਤਾਂ ਫਿਰ ਜਥੇਦਾਰ ਕਿੱਥੇ ਜਾ ਕੇ ਆਪਣਾ ਪੱਖ ਪੇਸ਼ ਕਰੇ? ਕੀ ਇਨ੍ਹਾਂ ਦੇ ਸਾਹਮਣੇ ਗੋਡੇ ਟੇਕ ਦੇਵੇ ਕਿ ਸਾਨੂੰ ਮੁਆਫ਼ ਕਰ ਦਿਓ।


ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਧਾਰਮਿਕ ਸਮਾਰੋਹਾਂ ਵਿਚ ਸ਼ਿਰਕਤ ਕਰ ਰਹੇ ਨੇ। ਇਹ ਬਿਆਨ ਵੀ ਉਨ੍ਹਾਂ ਵੱਲੋਂ ਫਰੀਦਕੋਟ ਵਿਖੇ ਇਕ ਧਾਰਮਿਕ ਇਕੱਠ ਦੌਰਾਨ ਦਿੱਤਾ ਗਿਆ।

Tags:    

Similar News