ਅਮਰੀਕਾ ਵਿਚ ਜਾਨ ਗਵਾਉਣ ਵਾਲੇ ਵੰਸ਼ਦੀਪ ਸਿੰਘ ਦਾ ਅੰਤਮ ਸਸਕਾਰ

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 19 ਸਾਲ ਦੇ ਵੰਸ਼ਦੀਪ ਸਿੰਘ ਦੀ ਦੇਹ ਮਾਛੀਵਾੜਾ ਸਾਹਿਬ ਪੁੱਜੀ ਤਾਂ ਪੂਰਾ ਸ਼ਹਿਰ ਸੋਗ ਵਿਚ ਡੁੱਬ ਗਿਆ।;

Update: 2024-09-07 11:27 GMT

ਮਾਛੀਵਾੜਾ : ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 19 ਸਾਲ ਦੇ ਵੰਸ਼ਦੀਪ ਸਿੰਘ ਦੀ ਦੇਹ ਮਾਛੀਵਾੜਾ ਸਾਹਿਬ ਪੁੱਜੀ ਤਾਂ ਪੂਰਾ ਸ਼ਹਿਰ ਸੋਗ ਵਿਚ ਡੁੱਬ ਗਿਆ। ਇਕਲੌਤੇ ਪੁੱਤ ਨੂੰ ਆਪਣੇ ਹੱਥੀਂ ਅਗਨ ਭੇਟ ਕਰਨਾ ਪਿਤਾ ਸਤਨਾਮ ਸਿੰਘ ਵਾਸਤੇ ਸੌਖਾ ਨਹੀਂ ਸੀ ਜਦਕਿ ਮਾਂ ਨੇ ਸਿਹਰਾ ਲਾ ਕੇ ਪੁੱਤ ਨੂੰ ਅੰਤਮ ਸਫਰ ’ਤੇ ਰਵਾਨਾ ਕੀਤਾ। ਇਥੇ ਦਸਣਾ ਬਣਦਾ ਹੈ ਕਿ ਵੰਸ਼ਦੀਪ ਸਿੰਘ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਨਸ਼ੇ ਵਿਚ ਗੱਡੀ ਚਲਾ ਰਹੇ ਇਕ ਡਰਾਈਵਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿਤੀ।

ਮਾਛੀਵਾੜਾ ਸਾਹਿਬ ਪੁੱਜੀ ਦੇਹ, ਪਿਤਾ ਨੇ ਕੀਤਾ ਅਗਨ ਭੇਟ

ਫਰਿਜ਼ਨੋ ਕਾਊਂਟੀ ਵਿਚ ਹਾਈਵੇਅ 180 ’ਤੇ ਵਾਪਰੇ ਹਾਦਸੇ ਦੌਰਾਨ ਵੰਸ਼ਦੀਪ ਸਿੰਘ ਆਪਣੇ ਦੋ ਸਾਥੀਆਂ ਨਾਲ ਗੱਡੀ ਵਿਚ ਜਾ ਰਿਹਾ ਸੀ ਜਦੋਂ ਇਕ ਮੋੜ ਮੁੜਦਿਆਂ ਸਾਹਮਣੇ ਤੋਂ ਆ ਰਹੀ ਗੱਡੀ ਨੇ ਟੱਕਰ ਮਾਰ ਦਿਤੀ। 19 ਸਾਲ ਦੇ ਵਿਸ਼ਵਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਨੂੰ ਫਾਇਰ ਫਾਈਟਰਜ਼ ਨੇ ਬਾਹਰ ਕੱਢਿਆ ਅਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਦੇ ਬੁਲਾਰੇ ਮਾਈਕ ਸੈਲਸ ਨੇ ਦੱਸਿਆ ਕਿ ਟੌਯੋਟੋ ਦੇ 27 ਸਾਲਾ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਸੰਭਾਵਤ ਤੌਰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ। ਭਾਈਚਾਰੇ ਦੀ ਮਦਦ ਨਾਲ ਵੰਸ਼ਦੀਪ ਸਿੰਘ ਦੀ ਦੇਹ ਸ਼ਨਿੱਚਰਵਾਰ ਨੂੰ ਮਾਛੀਵਾੜਾ ਸਾਹਿਬ ਪੁੱਜੀ ਅਤੇ ਅੰਤਮ ਰਸਮਾਂ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ।

Tags:    

Similar News