ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਨਯਾ ਗਾਓਂ ’ਚ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ

ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਨਯਾ ਗਾਓਂ ਵਿਖੇ ਵਿਦਿਆਰਥੀਆਂ ਲਈ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ. ਰਾਜਦੀਪ ਸਿੰਘ ਭੁੱਲਰ (ਚੈਰੀਟੇਬਲ ਕਲੀਨਿਕ ਸੈਕਟਰ-23 ਚੰਡੀਗ੍ਹੜ) ਵੱਲੋਂ ਵਿਦਿਆਰਥੀਆਂ ਨੂੰ ਜਿੱਥੇ ਪ੍ਰਭਾਵਸ਼ਾਲੀ ਲੈਕਚਰ ਜ਼ਰੀਏ ਡੈਂਟਲ ਓਰਲ ਹੈਲਥ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਹੀ 9ਵੀਂ ਅਤੇ 10ਵੀਂ ਜਮਾਤ ਦੇ 80 ਤੋਂ ਵੀ ਵੱਧ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਵੀ ਕੀਤਾ ਗਿਆ।

Update: 2025-07-26 09:13 GMT

80 ਤੋਂ ਵੱਧ ਵਿਦਿਆਰਥੀਆਂ ਦੇ ਦੰਦ ਚੈੱਕ ਕੀਤੇ ਗਏ

ਵਿਦਿਆਰਥੀਆਂ ਨੂੰ ਮੁਫ਼ਤ ਟੁੱਥਪੇਸਟ ਤੇ ਮਾਊਂਥ ਫ੍ਰੈਸ਼ਰ ਵੰਡੇ ਗਏ

ਡਾ. ਰਾਜਦੀਪ ਭੁੱਲਰ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ

ਨਯਾ ਗਾਓਂ (ਮੋਹਾਲੀ) : ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਨਯਾ ਗਾਓਂ ਵਿਖੇ ਵਿਦਿਆਰਥੀਆਂ ਲਈ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ. ਰਾਜਦੀਪ ਸਿੰਘ ਭੁੱਲਰ (ਚੈਰੀਟੇਬਲ ਕਲੀਨਿਕ ਸੈਕਟਰ-23 ਚੰਡੀਗ੍ਹੜ) ਵੱਲੋਂ ਵਿਦਿਆਰਥੀਆਂ ਨੂੰ ਜਿੱਥੇ ਪ੍ਰਭਾਵਸ਼ਾਲੀ ਲੈਕਚਰ ਜ਼ਰੀਏ ਡੈਂਟਲ ਓਰਲ ਹੈਲਥ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਹੀ 9ਵੀਂ ਅਤੇ 10ਵੀਂ ਜਮਾਤ ਦੇ 80 ਤੋਂ ਵੀ ਵੱਧ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਵੀ ਕੀਤਾ ਗਿਆ। ਇਸ ਚੈੱਕਅੱਪ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਵਧੀਆ ਕੰਪਨੀ ਦੇ ਟੁੱਥ ਪੇਸਟ, ਲਿਕੁਅਡ ਮਾਊਂਥ ਫ੍ਰੈਸ਼ਰ ਵੰਡੇ ਗਏ।


ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆ ਡਾ. ਰਾਜਦੀਪ ਸਿੰਘ ਨੇ ਆਖਿਆ ਕਿ ਦੰਦਾਂ ਦੀ ਸਫ਼ਾਈ ਬੇਹੱਦ ਜ਼ਰੂਰੀ ਹੈ ਕਿਉਂਕਿ ਜੇਕਰ ਦੰਦਾਂ ਦੀ ਸਫ਼ਾਈ ਨਹੀਂ ਕਰਾਂਗੇ ਤਾਂ ਇਸ ਦੇ ਨਾਲ ਸਰੀਰ ਨੂੰ ਅਨੇਕਾਂ ਬਿਮਾਰੀਆਂ ਹੋ ਸਕਦੀਆਂ ਹਨ।


ਉਨ੍ਹਾਂ ਦੰਦਾਂ ਨੂੰ ਸਰੀਰ ਦੀ ਤੰਦਰੁਸਤੀ ਦਾ ਬੇਸ ਦੱਸਿਆ ਅਤੇ ਆਖਿਆ ਕਿ ਜੇਕਰ ਸਾਡੇ ਦੰਦ ਸਾਫ਼ ਸੁਥਰੇ ਹੋਣਗੇ ਤਾਂ ਸਾਡੀ ਸਿਹਤ ਵੀ ਤੰਦਰੁਸਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਫਲੌਸਿੰਗ ਤਕਨੀਕ ਦੀ ਬਹੁਤ ਹੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਅਤੇ ਉਸ ਦੇ ਫ਼ਾਇਦਿਆਂ ਬਾਰੇ ਵੀ ਦੱਸਿਆ। ਉਨ੍ਹਾਂ ਆਖਿਆ ਕਿ ਜੇਕਰ ਕੋਈ ਰੋਜ਼ਾਨਾ ਫਲੌਸਿੰਗ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਟੁੱਥ ਬਰੱਸ਼ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ। ਇਹ ਇਕ ਅਜਿਹੀ ਤਕਨੀਕ ਹੈ, ਜਿਸ ਦੇ ਨਾਲ ਸਾਡੇ ਦੰਦਾਂ ਦੀ ਸਫ਼ਾਈ ਸਹੀ ਤਰੀਕੇ ਨਾਲ ਹੁੰਦੀ ਹੈ।


ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ, ਨਿਰਭੈ ਸਿੰਘ ਗਿੱਲ ਏਐਸਆਈ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੱਖਣ ਸ਼ਾਹ, ਐਸਐਮਸੀ ਮੈਂਬਰ ਰਵਿੰਦਰ ਸਿੰਘ ਸ਼ੇਰਗਿੱਲ, ਅੰਜੂ ਮਹਾਜਨ, ਤਰੁਣ ਸਚਦੇਵਾ, ਪ੍ਰਵੀਨ ਰਾਣੀ, ਵਿਕਾਸ ਕੌਂਡਲ (ਸਾਰੇ ਅਧਿਆਪਕ), ਸੁਖਦੇਵ ਸਿੰਘ ਕੈਂਪਸ ਮੈਨੇਜਰ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ।



Tags:    

Similar News