ਸਕਾਰਪੀਓ ਸਵਾਰ ਪੰਜ ਨਕਾਬਪੋਸ਼ਾਂ ਨੇ ਦੋਧੀ 'ਤੇ ਸੁੱਟਿਆ ਤੇਜ਼ਾਬ

ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਜਿੱਥੇ ਪਿੰਡ ਲੱਧਾਹੇੜੀ ਦੇ ਰਹਿਣ ਵਾਲੇ ਦੋਧੀ ਜਗਜੀਤ ਸਿੰਘ ਦੇ ਉੱਪਰ ਸਕਾਰਪੀਓ ਤੇ ਸਵਾਰ ਹੋ ਕੇ ਪੰਜ ਨਕਾਬ ਪੋਸ਼ ਵਿਅਕਤੀਆਂ ਨੇ ਐਸਿਡ ਅਟੈਕ ਕਰ ਦਿੱਤਾ, ਉਸ ਸਮੇ ਜਗਜੀਤ ਸਿੰਘ ਆਪਣੇ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਤੇ ਸੀ|ਇਸ ਐਸਿਡ ਅਟੈਕ ਵਿਚ ਪੀੜਤ ਦੀ ਬਾਂਹ ਬੁਰੀ ਤਰਾਂ ਝੁਲਸ ਗਈ|

Update: 2025-03-19 10:34 GMT

ਨਾਭਾ (ਜਗਮੀਤ ਸਿੰਘ) : ਸੂਬੇ ਭਰ ਵਿੱਚ ਐਸਿਡ ਅਟੈਕ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ| ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਤੋਂ ਸਾਹਮਣੇ ਆਇਆ| ਜਿੱਥੇ ਦੇ ਰਹਿਣ ਵਾਲੇ ਦੋਧੀ ਜਗਜੀਤ ਸਿੰਘ ਉੱਪਰ ਸਕਾਰਪੀਓ ਸਵਾਰ ਪੰਜ ਨਕਾਬ ਪੋਸ਼ ਵਿਅਕਤੀਆਂ ਨੇ ਐਸਿਡ ਅਟੈਕ ਕਰ ਦਿੱਤਾ|ਘਟਨਾ ਦੌਰਾਨ ਪੀੜਤ ਆਪਣੇ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਤੇ ਸੀ|

ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਜਿੱਥੇ ਪਿੰਡ ਲੱਧਾਹੇੜੀ ਦੇ ਰਹਿਣ ਵਾਲੇ ਦੋਧੀ ਜਗਜੀਤ ਸਿੰਘ ਦੇ ਉੱਪਰ ਸਕਾਰਪੀਓ ਤੇ ਸਵਾਰ ਹੋ ਕੇ ਪੰਜ ਨਕਾਬ ਪੋਸ਼ ਵਿਅਕਤੀਆਂ ਨੇ ਐਸਿਡ ਅਟੈਕ ਕਰ ਦਿੱਤਾ, ਉਸ ਸਮੇ ਜਗਜੀਤ ਸਿੰਘ ਆਪਣੇ ਪਿੰਡ ਤੋਂ ਕਰੀਬ ਦੋ ਕਿਲੋਮੀਟਰ ਦੀ ਦੂਰੀ ਤੇ ਸੀ|ਇਸ ਐਸਿਡ ਅਟੈਕ ਵਿਚ ਪੀੜਤ ਦੀ ਬਾਂਹ ਬੁਰੀ ਤਰਾਂ ਝੁਲਸ ਗਈ, ਜਿਸ ਤੋਂ ਬਾਅਦ ਦੋਧੀ ਜਗਜੀਤ ਸਿੰਘ ਨੂੰ ਇਲਾਜ ਲਈ ਨਾਭਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ| ਇਸ ਸੰਬੰਦੀ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਨੇ ਕਿ ਕਿਹਾ ਆਓ ਸੁਣਦੇ ਹਾਂ|


ਇਸ ਮੌਕੇ ਤੇ ਪੀੜਿਤ ਜਗਜੀਤ ਸਿੰਘ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਤੇ ਐਸਿਡ ਨਾਲ ਅਟੈਕ ਕੀਤਾ ਗਿਆ ਹੈ ਅਤੇ ਅਸੀਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ  


ਇਸ ਘਟਨਾ ਬਾਰੇ ਗਲਵੱਟੀ ਚੌਂਕੀ ਦੀ ਇੰਚਾਰਜ ਪੁਲਿਸ ਅਧਿਕਾਰੀ ਨਵਦੀਪ ਕੌਰ ਨੇ ਕਿਹਾ ਕਿ ਅਸੀਂ ਪੀੜਤ ਦੇ ਬਿਆਨ ਲੈ ਕੇ ਅਣਪਛਾਤੇ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੇ ਹਾਂ|


ਦਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਜਗਜੀਤ ਸਿੰਘ ਉਪਰ ਹਮਲਾ ਕਰਕੇ ਮੋਟਰਸਾਈਕਲ ਅਤੇ ਦੁੱਧ ਵਾਲੇ ਢੋਲ ਚੋਰੀ ਕਰਕੇ ਲੈ ਕੇ ਗਏ ਸੀ| ਉਸ ਵਕਤ ਵੀ ਹਮਲਾਵਾਰਾਂ ਦਾ ਕੁਝ ਪਤਾ ਨਹੀਂ ਲਗਿਆ ਸੀ|

Tags:    

Similar News