ਫਿਰੋਜ਼ਪੁਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 11 ਪਿਸਟਲ 21 ਮੈਗਜ਼ੀਨ ਬਰਾਮਦ
ਫਿਰੋਜ਼ਪੁਰ ਵਿੱਚ ਅਸਲੇ ਦੀ ਨਜਾਇਜ਼ ਖੇਪ ਲਗਾਤਾਰ ਫੜੇ ਜਾਣ ਦਾ ਸਿਲਸਿਲਾ ਜਾਰੀ ਹੈ। ਅਤੇ ਇਸੇ ਕੜੀ ਤਹਿਤ ਫਿਰੋਜ਼ਪੁਰ ਨੇ ਕਸਬਾ ਤਲਵੰਡੀ ਮੇਨ ਚੌਂਕ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਦ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਕੋਲ ਇੱਕ ਕਾਲੇ ਰੰਗ ਦਾ ਬੈਗ ਸੀ;
ਫਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਵੱਲੋਂ 11 ਪਿਸਟਲ 21 ਮੈਗਜ਼ੀਨ ਕੀਤੇ ਬਰਾਮਦ ਨਾਕਾਬੰਦੀ ਦੌਰਾਨ ਦੋ ਨੌਜਵਾਨ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਕੀਤੇ ਗਏ ਸੀ ਕਾਬੂ ਨੌਜਵਾਨ ਬੈਗ ਸੁੱਟ ਕੇ ਹੋਏ ਫਰਾਰ , ਬੈਗ ਵਿੱਚੋਂ ਬਰਾਮਦ ਹੋਇਆ ਭਾਰੀ ਮਾਤਰਾ ਵਿੱਚ ਅਸਲਾ ਪੁਲਿਸ ਨੇ ਮੁਕਦਮਾ ਦਰਜ ਕਰ ਆਰੋਪੀਆਂ ਦੀ ਭਾਲ ਕੀਤੀ ਸ਼ੁਰੂ।
ਫਿਰੋਜ਼ਪੁਰ ਵਿੱਚ ਅਸਲੇ ਦੀ ਨਜਾਇਜ਼ ਖੇਪ ਲਗਾਤਾਰ ਫੜੇ ਜਾਣ ਦਾ ਸਿਲਸਿਲਾ ਜਾਰੀ ਹੈ। ਅਤੇ ਇਸੇ ਕੜੀ ਤਹਿਤ ਫਿਰੋਜ਼ਪੁਰ ਨੇ ਕਸਬਾ ਤਲਵੰਡੀ ਮੇਨ ਚੌਂਕ ਤੇ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਜਿਸ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ ਜਦ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਕੋਲ ਇੱਕ ਕਾਲੇ ਰੰਗ ਦਾ ਬੈਗ ਸੀ ਜਦ ਬੈਗ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 11 ਪਿਸਟਲ ਅਤੇ 21 ਮੈਗਜ਼ੀਨ ਬਰਾਮਦ ਹੋਏ ਇਸੇ ਦੌਰਾਨ ਹੀ ਉਹ ਪੁਲਿਸ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਏ ਜਿਸ ਤੇ ਪੁਲਿਸ ਵੱਲੋਂ ਹੁਣ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।