ਪ੍ਰਸਿੱਧ ਰਾਗੀ ਭਾਈ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ’ਚ ਦੇਹਾਂਤ
ਅਮਰੀਕਾ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਭਾਰਤੀ ਸਾਸ਼ਤਰੀ ਸੰਗੀਤ ਦੇ ਪ੍ਰਸਿੱਧ ਰਾਗ਼ੀ ਭਾਈ ਅਮਰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜੋ ਆਪਣੀ ਪਤਨੀ ਅਤੇ ਇਕ ਪੁੱਤਰ ਦੇ ਨਾਲ ਅਮਰੀਕਾ ਦੇ ਐਰੀਜ਼ੋਨਾ ਸ਼ਹਿਰ ਵਿਚ ਰਹਿ ਰਹੇ ਸੀ।
ਦਸੂਹਾ : ਅਮਰੀਕਾ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਭਾਰਤੀ ਸਾਸ਼ਤਰੀ ਸੰਗੀਤ ਦੇ ਪ੍ਰਸਿੱਧ ਰਾਗ਼ੀ ਭਾਈ ਅਮਰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜੋ ਆਪਣੀ ਪਤਨੀ ਅਤੇ ਇਕ ਪੁੱਤਰ ਦੇ ਨਾਲ ਅਮਰੀਕਾ ਦੇ ਐਰੀਜ਼ੋਨਾ ਸ਼ਹਿਰ ਵਿਚ ਰਹਿ ਰਹੇ ਸੀ। ਭਾਈ ਅਮਰਦੀਪ ਸਿੰਘ ਨੇ ਦੁਨੀਆ ਭਰ ਵਿਚ ਉਨ੍ਹਾਂ ਨੇ ਆਪਣੀ ਸੰਗੀਤ ਦੀ ਪੇਸ਼ਕਾਰੀ ਕੀਤੀ ਅਤੇ ਕਈ ਵੱਡੇ ਸਨਮਾਨ ਹਾਸਲ ਕੀਤੇ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਬੋਦਲ ਦੇ ਰਹਿਣ ਵਾਲੇ ਭਾਰਤੀ ਸਾਸ਼ਤਰੀ ਸੰਗੀਤ ਦੇ ਪ੍ਰਸਿੱਧ ਰਾਗੀ ਭਾਈ ਅਮਰਦੀਪ ਸਿੰਘ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਰੋਂਦਿਆਂ ਭਾਈ ਅਮਰਦੀਪ ਸਿੰਘ ਦੀ ਮਾਤਾ ਨੇ ਆਖਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਮੌਤ ਦੀ ਖ਼ਬਰ ਪਤਾ ਚੱਲੀ। ਮਾਂ ਨੇ ਰੋਂਦਿਆਂ ਦੱਸਿਆ ਕਿ ਉਸ ਨੂੰ ਗ਼ਮ ਐ ਕਿ ਉਸ ਦੇ ਪੁੱਤਰ ਦੀ ਆਖਰੀ ਵਾਰ ਉਸ ਦੇ ਨਾਲ ਗੱਲ ਵੀ ਨਹੀਂ ਹੋ ਸਕੀ।
ਇਸੇ ਤਰ੍ਹਾਂ ਭਾਈ ਅਮਰਦੀਪ ਸਿੰਘ ਦੇ ਵੱਡੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2018 ਵਿਚ ਅਮਰੀਕਾ ਗਿਅ ਸੀ ਅਤੇ ਆਪਣੀ ਪਤਨੀ ਅਤੇ ਲੜਕੇ ਨਾਲ ਐਰੀਜ਼ੋਨਾ ਸ਼ਹਿਰ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਗੀਤ ਦੀ ਐਮਏ ਕੀਤੀ ਹੋਈ ਸੀ ਅਤੇ ਉਨ੍ਹਾਂ ਨੇ ਦੁਨੀਆ ਭਰ ਵਿਚ ਆਪਣੇ ਸੰਗੀਤ ਪ੍ਰੋਗਰਾਮ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਨੂੰ ਸਾਇਲੈਂਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਦੇ ਕਰੀਬੀ ਭਾਈ ਬਲਵੀਰ ਸਿੰਘ ਨੇ ਆਖਿਆ ਕਿ ਭਾਈ ਅਮਰਦੀਪ ਸਿੰਘ ਬਹੁਤ ਹੀ ਪਿਆਰਾ ਕੀਰਤਨ ਕਰਦੇ ਸੀ, ਉਨ੍ਹਾਂ ਦੀ ਮੌਤ ਨਾਲ ਪੰਥ ਅਤੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਏ।
ਦੱਸ ਦਈਏ ਕਿ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਐ ਕਿ ਭਾਈ ਅਮਰਦੀਪ ਸਿੰਘ ਦੀ ਯਾਦ ਵਿਚ ਪਿੰਡ ਬੋਦਲ ਵਿਖੇ ਯਾਦਗਾਰ ਬਣਾਈ ਜਾਣੀ ਚਾਹੀਦੀ ਐ ਤਾਂ ਜੋ ਨਵੀਂ ਪੀੜ੍ਹੀ ਇਸ ਮਹਾਨ ਸਖ਼ਸ਼ੀਅਤ ਨੂੰ ਯਾਦ ਕਰ ਸਕੇ।