ਬਨੂੜ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਇੱਕ ਗੈਂਗਸਟਰ ਦੇ ਵੱਜੀ ਗੋਲੀ
ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਗੈਂਗਸਟਰ ਦੇ ਗੋਲੀ ਲੱਗੀ ਹੈ ਉਸ ਵੱਲੋਂ ਟੋਲ ਪਲਾਜ਼ਾ ਤੇ ਵੀ ਫਾਈਰਿੰਗ ਕੀਤੀ ਗਈ ਸੀ । ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸੀਸੀਟੀਵੀ ਚ ਕੈਦ ਹੋਇਆ ।;
By : lokeshbhardwaj
Update: 2024-07-14 12:37 GMT
ਰਾਜਪੁਰਾ : ਪੰਜਾਬ ਦੇ ਬਨੂੜ ਨੇੜੇ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਜਿਸ ਤੋਂ ਬਾਅਦ ਪੁਲਸ ਦੀ ਗੋਲੀਬਾਰੀ 'ਚ ਇਕ ਬਦਮਾਸ਼ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਬਦਮਾਸ਼ਾਂ ਨੂੰ ਘੇਰ ਪਾ ਲਿਆ ਗਿਆ ਸੀ । ਬਨੂੜ ਦੇ ਸਨੇਟਾ ਨੇੜੇ ਹੋਏ ਮੁਕਾਬਲੇ ਤੋਂ ਬਾਅਦ ਦੋ ਕਥਿਤ ਤੌਰ ਤੇ ਮੁਲਜ਼ਮਾਂ ਦੀਪਕ ਅਤੇ ਰਮਨਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਬਦਮਾਸ਼ਾਂ ਦਾ ਸਬੰਧ ਵਿਦੇਸ਼ ਵਿੱਚ ਬੈਠੇ ਇੱਕ ਮਸ਼ਹੂਰ ਗੈਂਗਸਟਰ ਨਾਲ ਵੀ ਦੱਸਿਆ ਜਾ ਰਿਹਾ ਹੈ । ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਗੈਂਗਸਟਰ ਦੇ ਗੋਲੀ ਲੱਗੀ ਹੈ ਉਸ ਵੱਲੋਂ ਟੋਲ ਪਲਾਜ਼ਾ ਤੇ ਵੀ ਫਾਈਰਿੰਗ ਕੀਤੀ ਗਈ ਸੀ । ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸੀਸੀਟੀਵੀ ਚ ਕੈਦ ਹੋਇਆ ਤੇ ਪੁਲਿਸ ਵੱਲ਼ੋਂ ਸਾਂਝਾ ਆਪਰੇਸ਼ਨ ਚਲਾ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ।