ਹੜ੍ਹ ਕਾਰਨ 10 ਪਿੰਡਾਂ 'ਚ ਵੜਿਆ ਰਾਵੀ ਦਰਿਆ ਦਾ ਪਾਣੀ, ਟੁੱਟਾ ਧੁੱਸੀ ਬੰਨ੍ਹ
ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਖੜਾ ਵਰਗੇ ਹਾਲਾਤ ਬਣ ਚੁੱਕੇ ਹਨ। ਮਕੋੜਾ ਪੱਤਣ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ।
ਗੁਰਦਾਸਪੁਰ : ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਗੁਰਦਾਸਪੁਰ ਦੇ ਹਲਕਾ ਦੀਨਾਨਗਰ ਵਿੱਚ ਖੜਾ ਵਰਗੇ ਹਾਲਾਤ ਬਣ ਚੁੱਕੇ ਹਨ। ਮਕੋੜਾ ਪੱਤਣ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਅੰਦਰ ਪਾਣੀ ਪਹੁੰਚ ਚੁੱਕਾ ਹੈ।
ਪਿੰਡਾਂ ਅੰਦਰ ਕਈ ਲੋਕ ਫਸੇ ਹੋਏ ਹਨ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਹਨ ਕਿ ਉਹਨਾਂ ਨੂੰ ਸੁਰੱਖਿਤ ਜਗਹਾ ਤੇ ਪਹੁੰਚਿਆ ਜਾਵੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡ ਮਕੋੜਾ, ਤਾਜਪੁਰ, ਕਾਹਨਾ ,ਰਾਮ ਸਹਾਏ ਆਦੀ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਚੁੱਕਾ ਹੈ ਇਨਾਂ ਪਿੰਡਾ ਦੇ ਲੋਕਾ ਦਾ ਲੋਕਾਂ ਅਰਜੁਨ ਸਿੰਘ ,ਭਾਰਤ ਭੂਸ਼ਣ ਰਮੇਸ ਕੁਮਾਰ ਦਿਨੇਸ਼ ਕੁਮਾਰ ਅਤੇ ਰੋਹਿਤ ਮਹਾਜਨ ਦਾ ਕਹਿਣਾ ਹੈ ਕਿ ਇਹਨਾਂ ਪਿੰਡਾਂ ਅੰਦਰ ਅਜੇ ਤੱਕ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਨਾ ਹੀ ਇਹਨਾਂ ਪਿੰਡਾਂ ਅੰਦਰ ਕੋਈ ਸ਼ੈਲਟਰ ਹੋਮ ਦਿਖਾਈ ਦੇ ਰਹੇ ਹਨ।
ਲਗਾਤਾਰ ਪਾਣੀ ਅਜੇ ਵੀ ਵਾਧਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਪਸ਼ੂ ਵੀ ਫਸੇ ਹੋਏ ਹਨ। ਉਹਨਾਂ ਨੇ ਜਿਲ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਸੁਰੱਖਿਤ ਜਗ੍ਹਾ ਦੇ ਉੱਪਰ ਪਹੁੰਚਾਇਆ ਜਾਵੇ ਨਹੀਂ ਤਾਂ ਪਿੰਡਾਂ ਅੰਦਰ ਜਾਨੀ ਨੁਕਸਾਨ ਵੀ ਹੋ ਸਕਦਾ ਹੈ।